ਮੋਹਾਲੀ ਚ ਸੀ.ਐੱਮ. ਦੀ ਯੋਗਸ਼ਾਲਾ ਦਾ ਜ਼ਿਲ੍ਹਾ ਵਾਸੀ ਲੈ ਰਹੇ ਨੇ ਭਰਪੂਰ ਲਾਹਾ-ਐੱਸ ਡੀ ਐਮ ਦਮਨਦੀਪ ਕੌਰ
ਸ਼ਹਿਰ ਵਿੱਚ ਵੱਖੋ-ਵੱਖ ਥਾਈਂ ਲਾਈਆਂ ਜਾ ਰਹੀਆਂ ਨੇ ਯੋਗਸ਼ਾਲਾਵਾਂ
ਯੋਗਾ ਟ੍ਰੇਨਰ ਨਮਿਕਸ਼ਾ ਰੋਜ਼ਾਨਾ ਲਗਾ ਰਹੇ ਨੇ 6 ਯੋਗਾ ਕਲਾਸਾਂ
ਯੋਗਾ ਸਿਖਲਾਈ ਲਈ ਲੋਕ ਟੋਲ ਫ੍ਰੀ ਨੰਬਰ 7669400500 ਜਾਂ www.cmdiyogshala.punjab.gov.in 'ਤੇ ਜਾ ਕੇ ਲੈ ਸਕਦੇ ਨੇ ਜਾਣਕਾਰੀ ਤੇ ਕਰਵਾ ਸਕਦੇ ਨੇ ਰਜਿਸਟ੍ਰੇਸ਼ਨ
ਐੱਸ.ਏ.ਐੱਸ. ਨਗਰ, 05 ਨਵੰਬਰ, 2023:
ਸੂਬੇ ਦੇ ਲੋਕਾਂ ਨੂੰ ਤੰਦਰੁਸਤ ਰੱਖਣ ਦੇ ਮਿਸ਼ਨ ਨਾਲ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੀ.ਐਮ. ਦੀ ਯੋਗਸ਼ਾਲਾ ਦੇ ਨਾਂ ਹੇਠ ਕੀਤੇ ਨਵੇਕਲੇ ਉਪਰਾਲੇ ਤਹਿਤ ਜ਼ਿਲ੍ਹੇ ਵਿੱਖ ਵੱਖੋ-ਵੱਖ ਥਾਈਂ ਸੀ.ਐਮ. ਯੋਗਸ਼ਾਲਾਵਾਂ ਦਾ ਜ਼ਿਲ੍ਹਾ ਵਾਸੀ ਭਰਪੂਰ ਲਾਹਾ ਲੈ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਐੱਸ ਡੀ ਐਮ ਮੋਹਾਲੀ, ਦਮਨਦੀਪ ਕੌਰ ਨੇ ਦੱਸਿਆ ਕਿ ਮੋਹਾਲੀ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਰੋਜ਼ਾਨਾ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਲੋਕ ਆਪਣੀ ਸਹੂਲਤ ਅਤੇ ਰਿਹਾਇਸ਼ ਦੀ ਨੇੜਤਾ ਅਨੁਸਾਰ ਲਾਭ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੀ ਕਲਾਸਾਂ ਦੀ ਲੜੀ ਵਿੱਚ ਯੋਗਾ ਟ੍ਰੇਨਰ ਨਮਿਕਸ਼ਾ ਵੱਲੋਂ ਫੇਜ਼-10 (ਪਾਰਕ ਨੰ: 10) ਵਿਖੇ ਸਵੇਰੇ 5.30 ਤੋਂ 6.30 ਵਜੇ ਤੱਕ, ਫੇਜ਼-10 (ਪਾਰਕ ਨੰ: 45) ਵਿਖੇ ਸਵੇਰੇ 6.40 ਤੋਂ 7.40 ਵਜੇ ਤੱਕ, ਫੇਜ਼-10 (ਪਾਰਕ ਨੰ: 11) ਵਿਖੇ ਸਵੇਰੇ 7.50 ਤੋਂ ਤੋਂ 8.50 ਵਜੇ ਤੱਕ, ਸੈਕਟਰ, 68 ਮੰਦਿਰ ਵਿਖੇ ਬਾਅਦ ਦੁਪਿਹਰ 3.50 ਤੋਂ 4.50 ਵਜੇ ਤੱਕ, ਰਵੀਦਾਸ ਗੁਰਦੁਆਰਾ, ਕੁੰਬੜਾ ਵਿਖੇ ਸ਼ਾਮ 05 ਤੋਂ 06 ਵਜੇ ਤੱਕ ਅਤੇ ਦਿਨ ਦੀ ਆਖਰੀ ਕਲਾਸ ਫੇਜ਼-10 ਦੁਰਗਾ ਮੰਦਿਰ ਵਿਖੇ ਸ਼ਾਮ 6.15 ਤੋਂ 7.15 ਵਜੇ ਤੱਕ ਲਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਗਸ਼ਾਲਾਵਾਂ ਲਈ ਪੰਜਾਬ ਸਰਕਾਰ ਵੱਲੋਂ ਟਰੇਨਰਜ਼/ਇੰਸਟਰੱਕਟਰ ਮੁਹੱਈਆ ਕਰਵਾਏ ਗਏ ਹਨ। ਇਸ ਦੇ ਨਾਲ-ਨਾਲ ਯੋਗ ਸਿਖਲਾਈ ਲਈ ਲੋਕ ਟੋਲ ਫ੍ਰੀ ਨੰਬਰ 7669400500 ਜਾਂ www.cmdiyogshala.punjab.gov.in 'ਤੇ ਜਾ ਲੈ ਕੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਦੇ ਨਾਲ-ਨਾਲ ਜੇ ਕੋਈ ਗਰੁੱਪ ਮੁਫ਼ਤ ਯੋਗਾ ਟਰੇਨਰ ਦੀ ਸਹੂਲਤ ਲੈਣ ਲਈ ਉਪਰੋਕਤ ਫੋਨ ਨੰਬਰ ਅਤੇ ਵੈਬਸਾਈਟ 'ਤੇ ਸੰਪਰਕ ਕਰ ਕੇ ਰਜਿਸਟਰੇਸ਼ਨ ਕਰ ਸਕਦਾ ਹੈ। ਮੁਫ਼ਤ ਟਰੇਨਰ ਦੀ ਸਹੂਲਤ ਲੈਣ ਲਈ ਕਿਸੇ ਵੀ ਗਰੁੱਪ ਕੋਲ ਘੱਟੋ - ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ।
ਯੋਗਾ ਟ੍ਰੇਨਰ ਨਮਿਕਸ਼ਾ ਨੇ ਦੱਸਿਆ ਕਿ ਜੇਕਰ ਮਨੁੱਖ ਤੰਦਰੁਸਤ ਹੋਵੇਗਾ ਤਾਂ ਹੀ ਉਹ ਹਰ ਕਾਰਜ ਖੇਤਰ ਵਿੱਚ ਚੰਗਾ ਕੰਮ ਕਰਨ ਦੇ ਸਮਰੱਥ ਹੋਵੇਗਾ। ਉਨ੍ਹਾਂ ਦੱਸਿਆ ਕਿ ਯੋਗਾ ਕਲਾਸਾਂ ਦੀ ਇੱਕ ਭਾਗੀਦਾਰ ਵੰਦਨਾ ਜੋ ਕਿ ਫੇਜ਼-10, ਦੁਰਗਾ ਮੰਦਿਰ ਵਿਖੇ ਯੋਗਾ ਕਲਾਸਾਂ ਲਗਾ ਰਹੇ ਹਨ, ਨੂੰ ਥਾਇਰਾਇਡ ਦੀ ਸਮੱਸਿਆ ਸੀ ਜੋ ਕਿ ਹੁਣ ਠੀਕ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਦਵਾਈ ਦੀ ਮਾਤਰਾ ਵੀ ਪਹਿਲਾਂ ਨਾਲ ਘੱਟ ਚੁੱਕੀ ਹੈ। ਉਨ੍ਹਾਂ ਨੇ ਵੱਧ ਤੋਂ ਵੱਧ ਲੋਕਾਂ ਨੁੰ ਯੋਗਾ ਕਲਾਸਾਂ ਲਗਾਉਣ ਦੀ ਅਪੀਲ ਕੀਤੀ।