ਪਟਿਆਲਾ ਅੰਡਰ 17 ਲੜਕੀਆਂ ਦੇ ਕੁਰਾਸ਼ ਮੁਕਾਬਲਿਆਂ ਵਿੱਚ ਬਣਿਆ ਚੈਂਪੀਅਨ
-ਪਟਿਆਲਾ ਜ਼ਿਲ੍ਹੇ ਦੀ ਕੁਰਾਸ਼ ਖੇਡ ਵਿੱਚ ਬੱਲੇ ਬੱਲੇ ਹੋਈ
ਪਟਿਆਲਾ, 5 ਨਵੰਬਰ:
ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ: ਰਵਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਹਰਮਨਦੀਪ ਕੌਰ ਸੈਕਸ਼ਨ ਅਫ਼ਸਰ ਦੀ ਯੋਗ ਅਗਵਾਈ ਹੇਠ 68ਵੀਆਂ ਅੰਤਰ ਜ਼ਿਲ੍ਹਾ ਜਿਮਨਾਸਟਿਕ ਅਤੇ ਕੁਰਾਸ਼ ਮੁਕਾਬਲਿਆਂ ਦਾ ਆਗਾਜ਼ ਹੋਇਆ।ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਿਮਨਾਸਟਿਕ ਅੰਡਰ 14/17/19 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਦੇ ਜਿਮਨਾਸਟਿਕ ਹਾਲ ਵਿੱਚ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਕੁਰਾਸ਼ ਅੰਡਰ 14/17/19 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ।
ਅੰਡਰ 17 ਲੜਕੀਆਂ ਦੇ ਮੁਕਾਬਲਿਆਂ ਵਿੱਚ 40 ਕਿਲੋ ਭਾਰ ਵਰਗ ਵਿੱਚ ਜੈਸਮੀਨ ਕੌਰ ਨੇ ਕਾਂਸੀ ਦਾ ਤਗਮਾ, 48 ਕਿਲੋ ਭਾਰ ਵਰਗ ਵਿੱਚ ਵਿਰਕ ਨੇ ਕਾਂਸੀ ਦਾ ਤਗਮਾ, 52 ਕਿਲੋ ਭਾਰ ਵਰਗ ਵਿੱਚ ਵਸੀਕਾ ਨੇ ਸੋਨੇ ਦਾ ਤਗਮਾ, 57 ਕਿਲੋ ਭਾਰ ਵਰਗ ਵਿੱਚ ਈਸ਼ਾ ਬਰਾਲਾ ਨੇ ਚਾਂਦੀ ਦਾ ਤਗਮਾ, 63 ਕਿਲੋ ਤੋਂ ਜ਼ਿਆਦਾ ਭਾਰ ਵਰਗ ਵਿੱਚ ਨੂਰ ਕੌਰ ਨੇ ਸੋਨੇ ਦਾ ਤਗਮਾ ਜਿੱਤਿਆ। ਅੰਡਰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ 66 ਕਿਲੋ ਭਾਰ ਵਰਗ ਵਿੱਚ ਚੇਤਨ ਵਾਲੀਆ ਨੇ ਸੋਨੇ ਦਾ ਤਗਮਾ, 73 ਕਿਲੋ ਭਾਰ ਵਰਗ ਵਿੱਚ ਰਜਵਾਨ ਪ੍ਰਤਾਪ ਸਿੰਘ ਨੇ ਸੋਨੇ ਦਾ ਤਗਮਾ ਜਿੱਤਿਆ।
ਮੁੱਖ ਮਹਿਮਾਨ ਦੇ ਤੌਰ ਤੇ ਅਜੀਤ ਪਾਲ ਸਿੰਘ ਸਪੋਰਟਸ ਕਮੇਟੀ ਮੈਂਬਰ ਪੰਜਾਬ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ। ਇਨਾਮ ਵੰਡ ਸਮਾਰੋਹ ਦੇ ਮੌਕੇ ਡਾ. ਦਲਜੀਤ ਸਿੰਘ ਸਪੋਰਟਸ ਕੋਆਰਡੀਨੇਟਰ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਤੇ ਕੁਰਾਸ਼ ਟੂਰਨਾਮੈਂਟ ਇੰਚਾਰਜ ਜਸਪਾਲ ਸਿੰਘ ਪ੍ਰਿੰਸੀਪਲ ਮੰਡੋਰ ਸਟੇਟ ਅਵਾਰਡੀ, ਮੀਨਾ ਸੂਦ, ਅਨੀਤਾ, ਅਰਸ਼ਦ ਖਾਨ, ਅਰੁਣ ਕੁਮਾਰ, ਰਕੇਸ਼ ਕੁਮਾਰ ਲਚਕਾਣੀ, ਰਕੇਸ਼ ਕੁਮਾਰ ਬਾਦਸ਼ਾਹਪੁਰ, ਬਲਕਾਰ ਸਿੰਘ, ਜਗਤਾਰ ਸਿੰਘ, ਰਾਜਿੰਦਰ ਸਿੰਘ, ਦਵਿੰਦਰ ਸਿੰਘ, ਅਮਨਿੰਦਰ ਸਿੰਘ ਬਾਬਾ, ਗੁਰਪ੍ਰੀਤ ਸਿੰਘ ਟਿਵਾਣਾ, ਰਾਜਿੰਦਰ ਸਿੰਘ ਚਾਨੀ, ਗੁਰਪਿਆਰ ਸਿੰਘ, ਰਣਜੀਤ ਸਿੰਘ, ਰਾਕੇਸ਼ ਕੁਮਾਰ ਬਹਾਦਰਗੜ੍ਹ, ਰਾਜੇਸ਼ ਕੁਮਾਰ ਕੋਚ, ਗੁਰਪ੍ਰੀਤ ਸਿੰਘ ਝੰਡਾ, ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਅਤੇ ਜਸਵਿੰਦਰ ਸਿੰਘ ਹਾਜ਼ਰ ਸਨ।