ਡਿਪਟੀ ਸਪੀਕਰ, ਜ਼ੈ ਕ੍ਰਿਸ਼ਨ ਸਿੰਘ ਰੌੜੀ ਦਾ ਆਸਟ੍ਰੇਲੀਆਂ ਪਹੁੰਚਣ 'ਤੇ ਹੋਇਆ ਨਿੱਘਾ ਸਵਾਗਤ
ਚੰਡੀਗੜ੍ਹ 9 ਨਵੰਬਰ, 2024 : ਪੰਜਾਬ ਵਿਧਾਨ ਸਭਾ, ਡਿਪਟੀ ਸਪੀਕਰ, ਜੈ ਕ੍ਰਿਸ਼ਨ ਸਿੰਘ ਰੌੜੀ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ, ਸਾਊਥ ਵੇਲਜ਼ ਵਿਖੇ 3 ਨਵੰਬਰ ਤੋਂ 8 ਨਵੰਬਰ 2024 ਤੱਕ ਹੋਈ 67ਵੀਂ ਕਾਮਨਵੇਲਥ ਪਾਰਲੀਮੈਂਟਰੀ ਐਸੋਸੀਏਸ਼ਨ ਦੀ ਸਲਾਨਾ ਕਾਨਫਰੰਸ ਵਿਚ ਸ਼ਮੂਲੀਅਤ ਕਰਨ ਲਈ ਪਹੁੰਚੇ । ਸਿਡਨੀ ਏਅਰਪੋਰਟ ਤੇ ਪਹੁੰਚਣ ਤੇ ਉਥੇ ਰਹਿ ਰਹੇ ਪੰਜਾਬੀਆਂ ਵੱਲੋ ਉਹਨਾਂ ਦਾ ਗਰਮਜੌਸ਼ੀ ਨਾਲ ਸਵਾਗਤ ਕੀਤਾ ਗਿਆ। ਡਿਪਟੀ ਸਪੀਕਰ ਨੇ ਕਿਹਾ ਕਿ ਪੰਜਾਬੀਆਂ ਨੇ ਦੁਨੀਆਂ ਦੇ ਹਰ ਖੇਤਰ ਵਿਚ ਮੱਲਾ ਮਾਰੀਆਂ ਹਨ ਭਾਵਂੇ ਉਹ ਦੇਸ਼ ਵਿਚ ਹਨ ਜਾਂ ਵਿਦੇਸ਼ ਦੀ ਧਰਤੀ ਤੇ ਹੋਣ।ਉਹਨਾਂ ਕਿਹਾ ਕਿ ਸਿਡਨੀ ਦੇ ਵਿਚ ਵੱਸ ਰਹੇ ਪੰਜਾਬੀ ਐੱਨHਆਰHਆਈਜ਼ ਭਰਾਵਾਂ ਨੇ ਆਪਣੀ ਮਿਹਨਤ ਸਦਕਾ ਜੋ ਵੱਡੇ ਮੌਕਾਮ ਹਾਸਲ ਕੀਤੇ ਹਨ ਉਸਨੂੰ ਦੇਖ ਸਿਰ ਮਾਣ ਨਾਲ ਉੱਚਾ ਉੱਠ ਜਾਂਦਾ ਹੈ।ਇਹ ਹੀ ਨਹੀਂ ਪੰਜਾਬ ਦੀ ਤਰੱਕੀ ਵਿਚ ਹਮੇਸ਼ਾ ਹੀ ਐੱਨHਆਰHਆਈਜ਼ ਭਰਾਵਾਂ ਦਾ ਇਕ ਵੱਡਾ ਯੋਗਦਾਨ ਰਿਹਾ ਹੈ। ਪੰਜਾਬ ਦੀ ਭਲਾ ਲੋਚਣ ਵਾਲੇ ਐੱਨHਆਰHਆਈਜ਼ ਹਮੇਸ਼ਾਂ ਹੀ ਪੰਜਾਬ ਦੀ ਚੜ੍ਹਦੀ ਕਲਾ ਅਤੇ ਖੁਸ਼ਹਾਲੀ ਲਈ ਕੰਮ ਕਰਦੇ ਹਨ। ਉਹਨਾ ਕਿਹਾ ਕਿ ਮੁੱਖ ਮੰਤਰੀ, ਸਰਦਾਰ ਭਗਵੰਤ ਸਿੰਘ ਮਾਨ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਪੂਰਾ ਕਰਨ ਲਈ ਐੱਨHਆਰHਆਈਜ਼ ਭਰਾ ਹਮੇਸ਼ਾ ਸਾਡੇ ਨਾਲ ਖੜੇ ਹਨ।