ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡਿਆਂ ਦਿੱਲੀ ਗੇਟ ਮਲੇਰਕੋਟਲਾ ਵਿਖੇ ਐਨ.ਐਸ.ਐਸ ਅਯੋਜਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 9 ਨਵੰਬਰ,2024, ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡਿਆਂ ਦਿੱਲੀ ਗੇਟ ਮਲੇਰਕੋਟਲਾ ਵਿਖੇ ਐਨ.ਐਸ.ਐਸ ਦਾ ਇੱਕ ਦਿਨਾਂ ਪ੍ਰਭਾਵਸ਼ਾਲੀ ਕੈਂਪ ਲਗਾਇਆ ਗਿਆ, ਜਿਸ ਦੀ ਅਗਵਾਈ ਸਕੂਲ ਦੀ ਪ੍ਰਿੰਸੀਪਲ ਮੈਡਮ ਆਰਤੀ ਗੁਪਤਾ ਜੀ ਵੱਲੋਂ ਕੀਤੀ ਗਈ| ਕੈਂਪ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਲੈਕ. ਮੁਹੰਮਦ ਦਿਲਸ਼ਾਦ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੁੱਲ 55 ਸਾਰੇ ਵਲੰਟੀਅਰਜ਼ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਕੈਂਪ ਨੂੰ ਦੋ ਪੜਾਵਾਂ ਵਿੱਚ ਆਯੋਜਿਤ ਕੀਤਾ ਗਿਆ ਪਹਿਲੇ ਪੜਾਅ ਵਿੱਚ ਸਵੇਰ ਦੀ ਸਭਾ ਤੋਂ ਬਾਅਦ ਸਕੂਲ ਦੇ ਕੈਂਪਸ ਅਤੇ ਆਕੇ ਦੁਆਲੇ ਦੀ ਸਫਾਈ ਕੀਤੀ ਗਈ ।ਇਸਤੋਂ ਬਾਅਦ ਦੁਪਹਿਰ ਦਾ ਖਾਣਾ ਸਾਰੇ ਹੈ ਭਾਗੀਦਾਰ ਵਲੰਟੀਅਰਜ਼ ਅਤੇ ਸਮੂਹ ਸਟਾਫ ਨੇ ਇਕੱਠੇ ਬੈਠ ਕੇ ਖਾਧਾ । ਇਸ ਤੋਂ ਬਾਅਦ ਕੈਂਪ ਦਾ ਅਗਲਾ ਪੜਾ ਲੈਕਚਰ ਸੈਸ਼ਨ ਅਤੇ ਕਲਚਰਲ ਪ੍ਰੋਗਰਾਮ ਦੇ ਰੂਪ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ| ਇਸ ਸੈਸ਼ਨ ਵਿੱਚ ਯੂਨਿਟ ਦੇ ਵੱਖੋ ਵੱਖ ਗਰੁੱਪਸ ਦੇ ਵਿੱਚੋਂ ਵਿਦਿਆਰਥੀਆਂ ਨੇ ਆਪੋ ਆਪਣੀ ਪਸੰਦ ਦੇ ਕਲਚਰਲ ਆਈਟਮਸ ਪੇਸ਼ ਕੀਤੇ। ਇਸ ਮੌਕੇ ਤੇ ਸਕੂਲ ਸਕੂਲ ਦੇ ਲੈਕਚਰਰ ਮੈਡਮ ਮੋਨਿਕਾ ਮਿੱਤਲ ਅਤੇ ਮੈਡਮ ਸਰਬਜੀਤ ਨੇ ਵੀ ਵਲੰਟੀਅਰਸ ਨੂੰ ਉਤਸ਼ਾਹ ਦੇ ਨਾਲ ਕੰਮ ਕਰਨ ਅਤੇ ਬਹੁਤ ਹੀ ਵਧੀਆ ਸੱਭਿਆਚਾਰਕ ਆਈਟਮਸ ਪੇਸ਼ ਕਰਨ ਲਈ ਵਧਾਈ ਦਿੱਤੀ|ਅੰਤ ਵਿੱਚ ਪ੍ਰੋਗਰਾਮ ਅਫ਼ਸਰ ਵੱਲੋਂ ਸਮੂਹ ਸਟਾਫ ਵਿਸ਼ੇਸ਼ ਤੌਰ ਤੇ ਲੈਕ. ਅਵਤਾਰ ਸਿੰਘ, ਇਰਸ਼ਾਦ ਅਹਿਮਦ, ਹਰਜਿੰਦਰ ਸਿੰਘ, ਮੈਡਮ ਵਹੀਦਾ ਕੁਰੈਸ਼ੀ, ਬਿੰਦੀਆ ਤਾਰਿਕਾ, ਮੁਮਤਾਜ਼ ਪ੍ਰਵੀਨ, ਸੁਸ਼ੀਲ ਸਿੰਗਲਾ (ਸਾਰੇ ਲੈਕਚਰਾਰ) ਸਮੇਤ ਸ਼੍ਰੀਮਤੀ ਭੋਲੀ ਅਤੇ ਸੁਜਾਤਾ (ਦਫ਼ਤਰੀ ਅਮਲੇ)ਦਾ ਕੈਂਪ ਨੂੰ ਸਫਲ ਬਣਾਉਣ ਲਈ ਪਾਏ ਗਏ ਯੋਗਦਾਨ ਲਈ ਹਾਰਦਿਕ ਧੰਨਵਾਦ ਕੀਤਾ ਗਿਆ।