← ਪਿਛੇ ਪਰਤੋ
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪੂਰੇ ਹੋਏ ਪੰਜ ਸਾਲ ਰੋਹਿਤ ਗੁਪਤਾ ਗੁਰਦਾਸਪੁਰ: ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ 9 ਨਵੰਬਰ 2019 ਨੂੰ ਭਾਰਤ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਆਪਸੀ ਤਾਲਮੇਲ ਤੋਂ ਬਾਅਦ ਖੋਲਿਆ ਗਿਆ ਸੀ। ਲਾਂਘਾ ਖੁਲੇ ਨੂੰ ਪੁਰੇ ਪੰਜ ਸਾਲ ਹੋ ਗਏ ਹਨ ਜੋ ਸੰਗਤਾਂ ਦਰਸ਼ਨ ਦੀਦਾਰੇ ਕਰਨ ਵਾਸਤੇ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਜਾ ਰਹੀਆ ਹਨ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਇਸਦੀ ਕਾਫੀ ਖੁਸ਼ੀ ਪ੍ਰਗਟਾਈ। ਸੰਗਤਾਂ ਦਾ ਕਹਿਣਾ ਹੈ ਕਿ ਸ਼ਰਧਾਲੂਆਂ ਖਾਸ ਕਰ ਸਿੱਖ ਧਰਮ ਵਿੱਚ ਆਸਤਾ ਰੱਖਣ ਵਾਲਿਆਂ ਦੀ ਜਿੰਦਗੀ ਦਾ ਸੁਪਨਾ ਹੁੰਦਾ ਹੈ ਕੀ ਉਹ ਆਪਣੇ ਜਿਦੇ ਜੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਜਰੂਰ ਕਰਨ। ਦੋਹਾਂ ਸਰਕਾਰਾਂ ਨੇ ਰਸਤਾ ਖੋਲ ਕੇ ਬਹੁਤ ਵਧੀਆ ਕੀਤਾ ਹੈ। ਭਾਰਤ ਪਾਕਿਸਤਾਨ ਵੱਲੋਂ ਖੋਲਿਆ ਲਾਂਘਾ ਦੋਹਾਂ ਦੇਸ਼ਾਂ ਵਿੱਚ ਪੁੱਲ ਦਾ ਕੰਮ ਕਰ ਰਿਹਾ ਹੈ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਮਿਲਵਾਉਣ ਦਾ ਕੰਮ ਕਰ ਰਿਹਾ ਹੈ ਜਿਕਰ ਜੋਗ ਹੈ ਕੇ ਹੁਣ ਤੱਕ 3 ਲੱਖ 42 ਹਜ਼ਾਰ ਦੇ ਕਰੀਬ ਸੰਗਤਾਂ ਪਿਛਲੇ ਪੰਜ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਇਸ ਲਾਂਘੇ ਦੇ ਰਾਹੀ ਕਰ ਚੁੱਕਿਆ ਹਨ
Total Responses : 222