33 ਕਰੋੜ ਦੇਵੀ-ਦੇਵਤੇ ਮਾਤਾ ਗਊ ਵਿੱਚ ਨਿਵਾਸ ਕਰਦੇ ਹਨ:- ਨੀਰਜ ਮਹਾਜਨ
ਵਿਸ਼ਵ ਹਿੰਦੂ ਪਰਿਸ਼ਦ ਨੇ ਮਨਾਇਆ ਗੋਪਸ਼ਟਮੀ ਦਾ ਤਿਉਹਾਰ
ਰੋਹਿਤ ਗੁਪਤਾ
ਗੁਰਦਾਸਪੁਰ 10 ਨਵੰਬਰ
ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਰਾਜ ਗਊ ਸੁਰੱਖਿਆ ਮੁਖੀ ਮਮਤਾ ਗੋਇਲ ਦੀ ਪ੍ਰਧਾਨਗੀ ਹੇਠ ਧਰਤੀਨਾਥ ਗਊਸ਼ਾਲਾ ਬਟਾਲਾ ਰੋਡ ਵਿਖੇ ਗੋਪਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਨਵਯੁੱਗ ਨਵੀਂ ਸੋਚ ਸੁਸਾਇਟੀ ਦੇ ਚੇਅਰਮੈਨ ਨੀਰਜ ਮਹਾਜਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਦਾ ਸੂਬੇਦਾਰ ਅਜੈ ਸਲਵਾਨ ਅਤੇ ਮਮਤਾ ਗੋਇਲ ਨੇ ਤਿਲਕ ਲਗਾ ਕੇ ਅਤੇ ਸਿਰੋਪਾਓ ਪਾ ਕੇ ਸਵਾਗਤ ਕੀਤਾ।
ਪ੍ਰਸਿੱਧ ਜੋਤਸ਼ੀ ਪੰਡਿਤ ਗਗਨ ਸ਼ਰਮਾ ਅਤੇ ਐਸ.ਡੀ.ਓ ਜਤਿੰਦਰ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਪੰਡਿਤ ਗਗਨ ਸ਼ਰਮਾ ਨੇ ਮੁੱਖ ਮਹਿਮਾਨ ਕੋਲੋਂ ਵਿਧੀ ਅਨੁਸਾਰ ਗਊ ਮਾਤਾ ਅਤੇ ਬੱਛੜੇ ਦੀ ਪੂਜਾ ਕਰਵਾਈ ਅਤੇ ਦੱਸਿਆ ਕਿ ਗੋਪਸ਼ਟਮੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ।
ਮੁੱਖ ਮਹਿਮਾਨ ਨੀਰਜ ਮਹਾਜਨ ਨੇ ਗੋਪਾਸ਼ਟਮੀ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਗਊ ਮਾਤਾ ਵਿੱਚ ਸਾਰੇ ਦੇਵੀ ਦੇਵਤਿਆਂਵਾਂ ਦਾ ਵਾਸ ਹੈ। ਕਾਰਤਿਕ ਸ਼ੁਕਲ ਪੱਖ ਦੀ ਅਸ਼ਟਮੀ ਵਾਲੇ ਦਿਨ ਤੋਂ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਬਚਪਨ ਤੋਂ ਹੀ ਗਊਆਂ ਨੂੰ ਚਾਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਮਾਤਾ ਗਊ ਪ੍ਰਤੀ ਅਥਾਹ ਪਿਆਰ ਹੋਣ ਕਾਰਨ ਉਨ੍ਹਾਂ ਨੂੰ ਗੋਬਿੰਦ ਵੀ ਕਿਹਾ ਜਾਂਦਾ ਹੈ।
ਜਲ ਵਿਬਾਗ ਤੋਂ ਸੇਵਾਮੁਕਤ ਮੈਨੇਜਰ ਦਿਨੇਸ਼ ਚੰਦਰ ਸ਼ਰਮਾ, ਰਾਕੇਸ਼ ਕੁਮਾਰ, ਸ਼ਾਲੂ ਕੁਮਾਰੀ, ਡਾ: ਗਵੇਸ਼, ਇੰਸ :ਜੁਗਲ ਕਿਸ਼ੋਰ ਸ਼ਰਮਾ, ਸਮਾਜ ਸੇਵੀ ਰਵਿੰਦਰ ਖੰਨਾ, ਰਾਜੇਸ਼ ਸ਼ਰਮਾ ਪੀ.ਸੀ.ਆਰ., ਡਾ: ਲੋਕੇਸ਼ ਗੋਲਡੀ, ਇੰਸ.ਪੀ. ਸਾਈਂ ਦਾਸ, ਵਿਜੇ ਵਰਮਾ, ਮਨੀ ਵਰਮਾ ਆਦਿ ਨੇ ਪੂਜਾ ਕੀਤੀ ਅਤੇ ਆਰਤੀ ਕਰਨ ਉਪਰੰਤ ਗਾਂ ਦੀ ਪਰਿਕਰਮਾ ਕੀਤੀ ਅਤੇ ਉਸ ਦੇ ਚਰਨ ਛੂਹ ਕੇ ਅਸ਼ੀਰਵਾਦ ਲਿਆ।ਦਿਨੇਸ਼ ਚੰਦਰ ਸ਼ਰਮਾ ਅਤੇ ਜਤਿੰਦਰ ਸ਼ਰਮਾ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਅਤੇ ਵੱਡੀ ਗਿਣਤੀ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਆਖਿਰ ਵਿੱਚ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ ਗਿਆ ।
ਇਸ ਮੌਕੇ ਕ੍ਰਿਸ਼ਨ ਬਮੋਤਰਾ, ਸੁਭਾਸ਼ ਭੰਡਾਰੀ, ਅਸ਼ਵਨੀ ਸ਼ਰਮਾ, ਪਵਨ ਮਹਾਜਨ, ਰਜਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ।