ਤਰਨ ਤਾਰਨ : ਨੌਜਵਾਨ ਅਤੇ ਪੁਲਿਸ ਵਿਚ ਮੁੱਠਭੇੜ, ਦੋਹਾਂ ਧਿਰਾਂ ਵਲੋਂ ਚੱਲੀਆਂ ਗੋਲੀਆਂ
ਬਲਜੀਤ ਸਿੰਘ
ਤਰਨ ਤਾਰਨ : ਬੀਤੀ ਰਾਤ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਮਾੜੀਮੇਘਾ ਦੇ ਨੌਜਵਾਨ ਅਤੇ ਪੰਜਾਬ ਪੁਲਿਸ ਵਿਚ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੁੱਠਭੇੜ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਪੁਲਿਸ 'ਤੇ ਗੋਲੀ ਚਲਾਉਣ ਵਾਲਾ ਨੌਜਵਾਨ ਜੋ ਕਿ ਪੁਲਿਸ ਨੂੰ ਵੱਖ ਵੱਖ ਮੁਕਦਮਿਆਂ ਵਿੱਚ ਲੋੜੀਂਦਾ ਸੀ, ਭੱਜਣ ਵਿਚ ਕਾਮਯਾਬ ਹੋ ਗਿਆ ਹੈ।
ਥਾਣਾ ਖਾਲੜਾ ਦੀ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ ਆਈਆਰ ਮੁਤਾਬਿਕ ਸ਼ੁਰੂ ਕਰੋ ਥਾਣਾ ਖਾਲੜਾ ਦੇ ਐੱਸ.ਐੱਚ.ਓ ਬਲਬੀਰ ਸਿੰਘ ਸਮੇਤ ਪੁਲਿਸ ਪਾਰਟੀ ਥਾਣਾ ਖਾਲੜਾ ਵਿਖੇ ਦਰਜ ਇਕ ਮੁਕੱਦਮੇ ਦੀ ਤਫਤੀਸ਼ ਦੇ ਸਬੰਧ ਵਿਚ ਪਿੰਡ ਮੁਗਲ ਚੱਕ ਗੇਟ ਵਿਖੇ ਮੌਜੂਦ ਸਨ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁਕੱਦਮੇ ਵਿਚ ਲੋੜੀਦਾ ਮੁਲਜ਼ਮ ਰੋਬਨਪ੍ਰੀਤ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਮਾੜੀਮੇਘਾ ਕਲਸੀਆਂ ਰੋਡ ਨੇੜੇ ਸਵਰਾਜ ਟਰੈਕਟਰ ਰੰਗ ਲਾਲ ਸੁਪਰ ਸੀਡਰ ਨਾਲ ਕਾਕਾ ਭਲਵਾਨ ਪੁੱਤਰ ਰਸਾਲ ਸਿੰਘ ਵਾਸੀ ਮਾੜੀਮੇਘਾ ਜੋ ਰੋਬਨਪ੍ਰੀਤ ਸਿੰਘ ਦਾ ਦੋਸਤ ਹੈ । ਅੱਜ ਉਸ ਦੇ ਖੇਤਾਂ ਵਿੱਚ ਕਣਕ ਦੀ ਬਜਾਈ ਕਰ ਰਿਹਾ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਮੌਕੇ ਤੋਂ ਉਸਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤਾਂ ਜਦੋਂ ਥਾਣਾ ਮੁਖੀ ਸਮੇਤ ਪੁਲਿਸ ਪਾਰਟੀ ਦੱਸੀ ਥਾਂ 'ਤੇ ਪੁੱਜੇ ਅਤੇ ਟਰੈਕਟਰ ਵੱਲ ਜਾ ਰਹੇ ਸਨ ਕਿ ਏ.ਐੱਸਆਈ. ਗੁਰਨਾਮ ਸਿੰਘ ਨੇ ਕਿਹਾ ਟਰੈਕਟਰ ਚਲਾ ਰਿਹਾ ਨੌਜਵਾਨ ਹੀ ਰੋਬਨਪ੍ਰੀਤ ਸਿੰਘ ਹੈ ਜਿਸ ਨੂੰ ਉਹ ਪਹਿਲਾਂ ਤੋਂ ਹੀ ਜਾਣਦਾ ਹੈ ।
ਐੱਸ.ਐੱਚ.ਓ. ਸਮੇਤ ਸਾਥੀ ਕਰਮਚਾਰੀਆਂ ਮੁਲਜ਼ਮ ਨੂੰ ਕਾਬੂ ਕਰਨ ਲਈ ਟਰੈਕਟਰ ਵੱਲ ਵਧੇ ਤਾਂ ਰੋਬਨਪ੍ਰੀਤ ਸਿੰਘ ਪੁਲਿਸ ਪਾਰਟੀ ਨੂੰ ਵੇਖ ਕੇ ਟਰੈਕਟਰ ਸਮੇਤ ਸੁਪਰ ਸੀਡਰ ਖੇਤੋ ਖੇਤ ਭਜਾ ਲਿਆ। ਜਦੋਂ ਪੁਲਿਸ ਪਾਰਟੀ ਨੇ ਉਸ ਦਾ ਪਿੱਛਾ ਕੀਤਾ ਤਾਂ ਉਸਨੇ ਪੁਲਿਸ ਪਾਰਟੀ ਦੀ ਤਰਫ਼ ਆਪਣੇ ਦਸਤੀ ਪਿਸਤੌਲ ਨਾਲ ਪੁਲਿਸ ਪਾਰਟੀ 'ਤੇ ਮਾਰ ਦੇਣ ਦੀ ਨੀਅਤ ਨਾਲ ਚਾਰ ਪੰਜ ਫਾਇਰ ਅਤੇ ਐੱਸ.ਐੱਚ.ਓ. ਨੇ ਆਪਣੇ ਅਤੇ ਪੁਲਿਸ ਪਾਰਟੀ ਦੇ ਬਚਾਅ ਲਈ ਆਪਣੇ ਸਰਵਿਸ ਪਿਸਤੌਲ ਨਾਲ ਦੋ ਫਾਇਰ ਕੀਤੇ।
ਮੁਲਜ਼ਮ ਟਰੈਕਟਰ ਸਮੇਤ ਸੁਪਰ ਸੀਡਰ ਖੇਤਾਂ ਵਿਚ ਹੀ ਹੁੰਦਾ ਹੋਇਆ ਪਿੰਡ ਨਾਰਲੀ ਵੱਲ ਨੂੰ ਟਰੈਕਟਰ ਭਜਾ ਕੇ ਲੈ ਗਿਆ ਅਤੇ ਪੁਲਿਸ ਪਾਰਟੀ ਉਸ ਦਾ ਪਿੱਛਾ ਕਰਦੀ ਰਹੀ ਜੋ ਪਿੰਡ ਨਾਰਲੀ ਅੱਡਾ ਵਿਚ ਟਰੈਕਟਰ ਛੱਡ ਕੇ ਪਿੰਡ ਵਿਚ ਵੜ ਗਿਆ ਤੇ ਪੁਲਿਸ ਪਾਰਟੀ ਵਲੋਂ ਪਿੰਡ ਵਿਚੋਂ ਰੋਬਨਪੀਤ ਸਿੰਘ ਦੀ ਕਾਫੀ ਭਾਲ ਕੀਤੀ ਗਈ ਪਰ ਪਿੰਡ ਕਾਫੀ ਵੱਡਾ ਹੋਣ ਕਰਕੇ ਉਹ ਫ਼ਰਾਰ ਹੋ ਗਿਆ। ਥਾਣਾ ਖਾਲੜਾ ਦੀ ਪੁਲਿਸ ਅਗਲੇਰੀ ਕਾਰਵਾਈ ਕਰਦਿਆਂ ਰੋਬਨਪ੍ਰੀਤ ਸਿੰਘ ਪੁੱਤਰ ਮਹਿਲ ਸਿੰਘ ਸਮੇਤ ਕਾਕਾ ਭਲਵਾਨ ਪੁੱਤਰ ਰਸਾਲ ਸਿੰਘ ਵਾਸੀਅਨ ਮਾੜੀਮੇਘਾ ਮੁਕਦਮਾ ਵਿਰੁੱਧ ਵੱਖ-ਵੱਖ ਧਰਾਵਾਂ ਅਧੀਨ ਕਰਕ ਅਗਲਰੀ ਕਾਰਵਾਈ ਆਰੰਭ ਦਿੱਤੀ ਗਈ ਹੈ। ਜ਼ਿਕਰ ਯੋਗ ਹੈ ਕਿ ਰੋਬੜਪ੍ਰੀਤ ਸਿੰਘ ਪਹਿਲਾਂ ਵੀ 89/2 ਮੁਕਦਮੇ ਵਿੱਚ ਲੁੜੀਂਦਾ ਹੈ ਅਤੇ ਇਸ ਪਾਸੋਂ ਇੱਕ ਕਾਲੀ ਥਾਰ ਸਮੇਤ ਵੱਡੇ ਪੱਧਰ ਤੇ ਅਸਲਾ ਵੀ ਬਰਾਮਦ ਕੀਤਾ ਗਿਆ ਸੀ । ਉਥੇ ਹੀ ਦੂਜੇ ਪਾਸੇ ਸਰਪੰਚੀ ਇਲੈਕਸ਼ਨ ਵੇਲੇ ਵੀ ਉਕਤ ਰੋਬਨਪ੍ਰੀਤ ਸਿੰਘ ਦੀ ਪੁਲਿਸ ਪਾਰਟੀ ਨਾਲ ਬਹਿਸ ਅਤੇ ਧੱਕਾ ਮੁੱਕੀ ਕਰਦਿਆਂ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ । ਹਾਲਾਂਕਿ ਪੁਲਿਸ ਪਾਰਟੀ ਨੂੰ ਰੋਬਨਪ੍ਰੀਤ ਸਿੰਘ ਛੇ ਮਹੀਨੇ ਪਹਿਲਾਂ ਦਾ ਲੁੜੀਂਦਾ ਸੀ ਪ੍ਰੰਤੂ ਜਦੋਂ ਇਲੈਕਸ਼ਨ ਦਾ ਸਮਾਂ ਸੀ ਤਾਂ ਉਸ ਵਕਤ ਪੁਲਿਸ ਇਸ ਨੂੰ ਆਸਾਨੀ ਨਾਲ ਗਿਰਫਤਾਰ ਕਰ ਸਕਦੀ ਸੀ ਪਰੰਤੂ ਇਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ।