ਕੈਨੇਡਾ: SFJ ਆਗੂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਛੱਡਣ ਖਿਲਾਫ਼ ਰੋਸ ਪ੍ਰਦਰਸ਼ਨ
ਬਰੈਂਪਟਨ, 10 ਨਵੰਬਰ, 2024 ਕੈਨੇਡਾ ਦੀ ਪੀਲ ਰੀਜਨ ਪੁਲਿਸ ਦੇ ਵੱਲੋਂ ਕਥਿਤ ਤੌਰ ਤੇ ਮੰਦਰ ਹਮਲੇ ਤੇ ਹੋਏ ਹਮਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਸਿੱਖਸ ਫਾਰ ਜਸਟਿਸ (ਐਸ ਐਫ ਜੇ) ਦੇ ਕੈਨੇਡਾ ਦੇ ਆਗੂ 35 ਸਾਲਾ ਇੰਦਰਜੀਤ ਗੋਸਲ ਨੂੰ ਪੁੱਛਗਿੱਛ ਤੋਂ ਬਾਅਦ ਛੱਡਣ ਕਾਰਨ, ਉੱਥੇ ਵਸਦੇ ਕੁੱਝ ਹਿੰਦੂ-ਸਿੱਖਾਂ ਵਿੱਚ ਰੋਸ ਹੈ। ਦੋਸ਼ ਹੈ ਕਿ, ਕੈਨੇਡਾ ਪੁਲਿਸ ਵੱਲੋਂ ਹਿੰਦੂ ਆਗੂਆਂ ਨੁੰ ਗ੍ਰਿਫਤਾਰ ਕਰਕੇ ਛੱਡਣ ਦਾ ਨਾਮ ਨਹੀਂ ਲਿਆ ਜਾ ਰਿਹਾ, ਜਦੋਂਕਿ ਖ਼ਾਲਿਸਤਾਨੀ ਪੱਖੀ ਲੋਕਾਂ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਛੱਡਿਆ ਜਾ ਰਿਹਾ ਹੈ, ਜਿਸ ਦੇ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਦੂਜੇ ਪਾਸੇ, ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕੌਂਸਲਰ ਕੈਂਪ ਦੇ ਬਾਹਰ 'ਭਾਰਤ ਵਿਰੋਧੀ' ਅਨਸਰਾਂ ਵੱਲੋਂ "ਹਿੰਸਕ ਵਿਘਨ" ਦੀ ਨਿੰਦਾ ਕੀਤੀ ਹੈ।