ਅੰਜੁਮਨ ਏ ਫਰੋਗੇ ਏ ਅਦਬ (ਰਜਿ.) ਪੰਜਾਬ ਵੱਲੋਂ ਇੱਕਬਾਲ ਦਿਵਸ (ਉਰਦੂ ਦਿਵਸ) ਮਨਾਇਆ ਗਿਆ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ-9 ਨਵੰਬਰ 2024 - ਅੰਜੁਮਨ ਏ ਫਰੋਗ਼ੇ ਅਦਬ( ਰਜਿ.) ਪੰਜਾਬ ਅਤੇ ਉਰਦੂ ਵਿਭਾਗ, ਸਰਕਾਰੀ ਕਾਲਜ, ਮਾਲੇਰਕੋਟਲਾ ਦੇ ਸਹਿਯੋਗ ਨਾਲ ਸੰਸਾਰ ਪ੍ਰਸਿੱਧ ਉਰਦੂ ਸ਼ਾਇਰ ਡਾਕਟਰ ਅੱਲਾਮਾ ਇਕਬਾਲ ਦੇ ਜਨਮ ਦਿਨ ਮੌਕੇ ਇਕਬਾਲ ਦਿਵਸ ਜਿਸ ਨੂੰ ਸੰਸਾਰ ਵਿੱਚ ਉਰਦੂ ਦਿਵਸ ਦੇ ਤੌਰ ਤੇ ਜਾਣਿਆ ਜਾਂਦਾ ਹੈ ਸਰਕਾਰੀ ਕਾਲਜ ਮਲੇਰਕੋਟਲਾ ਦੇ ਸੈਮੀਨਾਰ ਹਾਲ ਵਿੱਚ ਇੱਕ ਵੱਡੇ ਸਮਾਗਮ ਦੇ ਰੂਪ ਵਿੱਚ ਮਨਾਇਆ ਗਿਆ । ਇਸ ਮੌਕੇ ਸਰਕਾਰੀ ਕਾਲਜ ਮਲੇਰਕੋਟਲਾ ਦੇ ਪ੍ਰਿੰਸੀਪਲ ਡਾਕਟਰ ਬਲਜਿੰਦਰ ਸਿੰਘ ਵੜੈਚ ਪ੍ਰਧਾਨ ਅਤੇ ਮੁੱਖ ਮਹਿਮਾਨ ਪ੍ਰਿੰਸੀਪਲ ਡਾਕਟਰ ਮੁਹੰਮਦ ਇਕਬਾਲ ਸੇਵਾ ਮੁਕਤ ਪ੍ਰਿੰਸੀਪਲ ਸਰਕਾਰੀ ਕਾਲਜ ਆਫ ਐਜੂਕੇਸ਼ਨ ਮਲੇਰਕੋਟਲਾ ਸਨ। ਗੈਸਟ ਆਫ਼ ਅਨਰ ਦੇ ਤੌਰ ਤੇ ਸ੍ਰੀ ਮੁਹੰਮਦ ਇਕਬਾਲ ਸਮਾਜ ਸੇਵਕ ਸ਼ਾਮਿਲ ਹੋਏ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਵਿਦਿਆਰਥੀ ਨੇ ਕੁਰਾਨ ਦੀਆਂ ਸਤਰਾਂ ਦੇ ਵਿਰਦ ਨਾਲ ਕੀਤੀ ।
ਡਾਕਟਰ ਮੁਹੰਮਦ ਅਸ਼ਰਫ ਮੁਖੀ ਉਰਦੂ ਵਿਭਾਗ ਸਰਕਾਰੀ ਕਾਲਜ ਨੇ ਆਏ ਹੋਏ ਮੁੱਖ ਮਹਿਮਾਨ ,ਪ੍ਰਧਾਨਗੀ ਮੰਡਲ ਅਤੇ ਸ਼ਹਿਰ ਦੇ ਉਰਦੂ ਪ੍ਰੇਮੀਆਂ ਦਾ ਸਮਾਗਮ ਵਿੱਚ ਪਹੁੰਚਣ 'ਤੇ ਸਵਾਗਤ ਕੀਤਾ। ਕਾਲਜ ਦੇ ਵਿਦਿਆਰਥੀਆਂ ਦੁਆਰਾ ਅੱਲਾਮਾ ਇਕਬਾਲ ਦੀਆਂ ਨਜ਼ਮਾਂ ਅਤੇ ਗ਼ਜ਼ਲਾਂ ਨੂੰ ਗਾ ਕੇ ਸਰੋਤਿਆਂ ਦਾ ਦਿਲ ਜਿੱਤ ਲਿਆ ।ਇਸ ਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਨੌਜਵਾਨ ਸ਼ਾਇਰ ਅਜਮਲ ਖਾਂ ਅਜਮਲ ਅਤੇ ਮਾਸਟਰ ਅਰਸ਼ਦ ਸ਼ਰੀਫ਼ ਨੇ ਅਲਾਮਾ ਇਕਬਾਲ ਦਾ ਤਰਾਨਾ ਅਤੇ ਨਜ਼ਮ ਸਰੋਤਿਆਂ ਸਾਹਮਣੇ ਗਾ ਕੇ ਪੇਸ਼ ਕੀਤੀ। ਮੁੱਖ ਮਹਿਮਾਨ ਡਾਕਟਰ ਮੁਹੰਮਦ ਇਕਬਾਲ ਨੇ ਅੱਲਾਮਾ ਇਕਬਾਲ ਦੀ ਜ਼ਿੰਦਗੀ, ਸੋਚ ਅਤੇ ਸ਼ਾਇਰੀ ਬਾਰੇ ਆਏ ਮਹਿਮਾਨਾਂ ਸਾਹਮਣੇ ਚਾਨਣਾ ਪਾਇਆ। ਪ੍ਰਧਾਨਗੀ ਭਾਸ਼ਣ ਵਿੱਚ ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਵੜੈਚ ਨੇ ਅੱਲਾਮਾ ਇਕਬਾਲ ਦੀ ਜਿੰਦਗੀ ਅਤੇ ਸ਼ਾਇਰੀ ਨੂੰ ਪੜ੍ਹਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ।
ਉਹਨਾਂ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸੰਸਥਾਵਾਂ ਦੁਆਰਾ ਕਾਲਜ ਦੇ ਇਸ ਸੈਮੀਨਾਰ ਹਾਲ ਵਿੱਚ ਭਵਿੱਖ ਵਿੱਚ ਵੀ ਆਯੋਜਿਤ ਕੀਤੇ ਜਾਣ ਤਾਂ ਜੋ ਕਾਲਜ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੋਵੇ। ਇਸ ਸਮਾਗਮ ਵਿੱਚ ਪੰਜਾਬ ਦੇ ਨੌਜਵਾਨ ਸ਼ਾਇਰ ਡਾਕਟਰ ਸਲੀਮ ਜ਼ੁਬੈਰੀ ਦੀ ਪੁਸਤਕ "ਪੰਜਾਬ ਮੇਂ ਉਰਦੂ ਗਜ਼ਲਕਾ ਨਯ ਮੰਜ਼ਰ ਨਾਮਾ" ਦੀ ਘੁੰਡ ਚੁਕਾਈ ਕੀਤੀ ਗਈ ।ਅੰਤ ਵਿੱਚ ਕਾਸ਼ਿਫ਼ ਜਾਗੀਰਦਾਰ ਪ੍ਰਧਾਨ ਅੰਜੁਮਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।ਮੰਚ ਸੰਚਾਲਨ ਅੰਜੁਮਨ ਦੇ ਜਨਰਲ ਸਕੱਤਰ ਸ੍ਰੀ ਨਾਸਿਰ ਆਜ਼ਾਦ ਵੱਲੋਂ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ। ਇਸ ਸਮਾਗਮ ਵਿੱਚ ਕਾਲਜ ਦੇ ਸੈਂਕੜੇ ਵਿਦਿਆਰਥੀਆਂ ਤੋਂ ਇਲਾਵਾ ਜਮੀਲ, ਰਫੀਕ, ਨਦੀਮ ਖਾਨ, ਮੁਸ਼ਤਾਦ ਜੋਸ਼, ਸਾਦਿਕ ਥਿੰਦ, ਓਵੈਸੀ( ਸਾਰੇ ਮੈਂਬਰ ਅੰਜੁਮਨ )ਜ਼ਹੂਰ ਅਹਿਮਦ ਜ਼ਹੂਰ , ਰਮਜ਼ਾਨ ਸਈਦ, ਅਨਵਾਰ ਆਜ਼ਰ ,ਬਸ਼ੀਰ ਰਾਣਾ, ਜ਼ਮੀਰ ਅਲੀ ਸ਼ਾਹ, ਤਾਜਦੀਨ, ਸ਼ੇਖ ਇਫਤਖਾਰ, ਜ਼ਫਰ ਅਹਿਮਦ ਜ਼ਫਰ, ਮੁਹੰਮਦ ਇਫਤਖਾਰ, ਮੁਅੱਜ਼ਮ ਸੈਫੀ, ਡਾਕਟਰ ਸ਼ਫੀਕ ਥਿੰਦ ,ਰਸ਼ੀਦ ਅੱਬਾਸ ,ਅਸਗਰ ਅਮੀਨ, ਅੱਬਾਸ ਧਾਲੀਵਾਲ, ਸ਼ਬੀਰ ਜਾਗੀਰਦਾਰ ,ਪ੍ਰੋਫੈਸਰ ਅਰਵਿੰਦਰ ਸੋਹੀ ਖਾਸ ਤੌਰ 'ਤੇ ਸ਼ਾਮਿਲ ਹੋਏ।