ਜ਼ਿਮਨੀ ਚੋਣ ਡੇਰਾ ਬਾਬਾ ਨਾਨਕ-2024: ਖਰਚਾ ਆਬਜ਼ਰਵਰ, ਪੀ. ਪਚਿਯੱਪਨ ਦੀ ਮੌਜੂਦਗੀ ਵਿੱਚ ਚੋਣ ਉਮੀਦਵਾਰਾਂ ਦੇ ਦੂਜੀ ਵਾਰ ਖਰਚਾ ਰਜਿਸਟਰ ਚੈੱਕ ਕੀਤੇ
- 16 ਨਵੰਬਰ ਨੂੰ ਪੰਚਾਇਤ ਭਵਨ, ਗੁਰਦਾਸਪੁਰ ਵਿਖੇ ਦੁਬਾਰਾ ਖਰਚਾ ਰਜਿਸਟਰ ਚੈੱਕ ਕੀਤੇ ਜਾਣਗੇ
ਰੋਹਿਤ ਗੁਪਤਾ
ਗੁਰਦਾਸਪੁਰ, 9 ਨਵੰਬਰ 2024 - ਖਰਚਾ ਆਬਜ਼ਰਵਰ, ਸ੍ਰੀ ਪੀ. ਪਚਿਯੱਪਨ ਦੀ ਹਾਜ਼ਰੀ ਵਿੱਚ ਡੇਰਾ ਬਾਬਾ ਨਾਨਕ, ਜ਼ਿਮਨੀ ਚੋਣ ਲੜ ਰਹੇ ਉਮੀਦਵਾਰਾਂ ਦੇ ਅੱਜ ਦੂਜੀ ਵਾਰ ਖਰਚਾ ਰਜਿਸਟਰ ਚੈੱਕ ਕੀਤੇ ਗਏ। ਇਸ ਮੌਕੇ ਸਹਾਇਕ ਖਰਚਾ ਆਬਜ਼ਰਵਰ ਸਤਬੀਰ ਸਿੰਘ ਵੀ ਮੋਜੂਦ ਸਨ।
ਸਥਾਨਕ ਪੰਚਾਇਤ ਭਵਨ ਵਿਖੇ ਉਮੀਦਵਾਰਾਂ ਅਤੇ ਪਾਰਟੀ ਦੇ ਨੁਮਾਇੰਦਿਆਂ ਨੂੰ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਖਰਚਾ ਰਜਿਸਟਰ ਮੈਨਟੇਨ ਰੱਖਣ ਲਈ ਕਿਹਾ ਗਿਆ ਇਸ ਮੌਕੇ ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਦਾ ਸ਼ੈਡੋ ਰਜਿਸਟਰਾਂ ਨਾਲ ਮਿਲਾਣ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਖਰਚਾ ਰਜਿਸਟਰ ਦਾ ਤੀਜਾ ਨਿਰੀਖਣ 16 ਨਵੰਬਰ ਨੂੰ ਸਵੇਰੇ 10 ਵਜੇ ਤੋਂ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਦਾ ਸ਼ੈਡੋ ਰਜਿਸਟਰਾਂ ਨਾਲ ਮਿਲਾਣ ਕੀਤਾ ਜਾਵੇਗਾ।
ਇਸ ਮੌਕੇ ਆਮ ਆਦਮੀ ਪਾਰਟੀ ਤੋਂ ਮਨਜੋਤ ਸਿੰਘ,ਆਜ਼ਾਦ ਉਮੀਦਵਾਰ ਨਵਪ੍ਰੀਤ ਸਿੰਘ, ਰਣਜੀਤ ਸਿੰਘ, ਸਤਨਾਮ ਸਿੰਘ, ਲਵਪਰੀਤ ਸਿੰਘ, ਯਕੂਬ ਮਸੀਹ ਅਤੇ ਕਾਂਗਰਸ ਅਤੇ ਭਾਜਪਾ ਪਾਰਟੀਆਂ ਦੇ ਪ੍ਰਤੀਨਿਧ ਵੀ ਮੋਜੂਦ ਸਨ।
ਦੱਸਣਯੋਗ ਹੈ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵੱਲ਼ੋਂ ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰ ਲਈ 40 ਲੱਖ ਰੁਪਏ ਤੱਕ ਚੋਣ ਖ਼ਰਚੇ ਦੀ ਹੱਦ ਮਿਥੀ ਗਈ ਹੈ। ਚੋਣ ਦਫ਼ਤਰ ਵੱਲੋਂ ਵੀ ਸ਼ੈਡੋ ਰਜਿਸਟਰ ਲਗਾ ਕੇ ਉਮੀਦਵਾਰਾਂ ਦੇ ਚੋਣ ਖ਼ਰਚੇ ਦਾ ਹਿਸਾਬ ਰੱਖਿਆ ਜਾ ਰਿਹਾ ਹੈ।