ਮਨਿਸਟਰੀਅਲ ਕਾਮਿਆਂ ਵੱਲੋਂ 16 ਨੂੰ ਡੇਰਾ ਬਾਬਾ ਨਾਨਕ ਵਿਖੇ 'ਰੋਸ ਮਾਰਚ' ਦਾ ਐਲਾਨ
ਅੰਮ੍ਰਿਤਸਰ, 10 ਨਵੰਬਰ 2024 - ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਦੀ ਸੂਬਾ ਬਾਡੀ ਵੱਲੋਂ ਦਫ਼ਤਰੀ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਸਬੰਧੀ ਸਰਕਾਰ ਨੂੰ ਵਾਰ-ਵਾਰ ਮੰਗ ਪੱਤਰ ਭੇਜਣ 'ਤੇ ਵੀ ਮੰਗਾਂ ਨੂੰ ਪੂਰਾ ਨਾ ਕਰਨ ਦੇ ਰੋਸ ਵਿਚ 16 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸੂਬਾ ਪੱਧਰੀ ਰੋਸ ਰੈਲੀ ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਸ੍ਰੀ ਮਲਕੀਅਤ ਸਿੰਘ ਰੰਧਾਵਾ ਜੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਮਨਿਸਟਰੀਅਲ ਕਾਮਿਆਂ ਦੀਆਂ ਹੱਕੀ ਮੰਗਾਂ ਪ੍ਰਤੀ ਕੋਈ ਹਾਂ-ਪੱਖੀ ਹੁੰਗਾਰਾ ਨਾ ਦੇਣ ਕਾਰਨ ਸਮੂਹ ਦਫ਼ਤਰੀ ਕਾਮਿਆਂ ਦੇ ਮਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ਼ ਜਿਸ 'ਦੇ ਵਿਰੋਧ ਵਿਚ 16 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਮਨਿਸਟਰੀਅਲ ਮੁਲਾਜ਼ਮ ਰੋਸ ਰੈਲੀ/ਰੋਸ ਮਾਰਚ ਕਰਨਗੇ। ਸੂਬਾ ਪੱਧਰੀ ਹੋਈ ਆਨਲਾਈਨ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਰੋਸ ਰੈਲੀ ਤੇ ਰੋਸ ਮਾਰਚ ਵਿਚ ਜਿਲ੍ਹਾ ਅੰਮ੍ਰਿਤਸਰ ਤੋਂ ਵੱਡੀ ਗਿਣਤੀ ਵਿਚ ਮਨਿਸਟਰੀਅਲ ਕਾਮੇ ਭਾਗ ਲੈਣਗੇ ਤੇ ਸਰਕਾਰ ਦਾ ਕੰਮ ਕਾਜ ਠੱਪ ਰੱਖਣਗੇ ਜਿਸ ਦੀ ਜ਼ਿੰਮੇਵਾਰੀ ਪੂਰਨ ਤੌਰ 'ਤੇ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਸਬੰਧੀ ਜਿਲ੍ਹਾ ਪੱਧਰੀ ਮੀਟਿੰਗ ਵਿੱਚ ਸ੍ਰੀ ਮਲਕੀਅਤ ਸਿੰਘ ਰੰਧਾਵਾ ਜੀ ਦੀ ਅਗਵਾਈ ਵਿੱਚ ਹੋਈ ,ਜਿਸ ਵਿੱਚ ਸ੍ਰੀ ਗੁਰਬਿੰਦਰ ਸਿੰਘ ਜਿਲ੍ਹਾ ਵਿੱਤ ਸਕੱਤਰ,ਸ੍ਰੀ ਤਜਿੰਦਰ ਕੁਮਾਰ,ਜਨਰਲ ਸਕੱਤਰ,ਸ੍ਰੀ ਗੁਰਪਾਲ ਸਿੰਘ,ਸ੍ਰੀ ਦਿਲਬਾਗ ਸਿੰਘ,ਸ੍ਰੀ ਸੁਖਦੇਵ ਸਿੰਘ,ਸ੍ਰੀ ਗੁਰਪ੍ਰਤਾਪ ਸਿੰਘ,ਸ੍ਰੀ ਗੁਰਦੀਪ ਸਿੰਘ,ਸ੍ਰੀ ਸੁਰਿੰਦਰ ਸਿੰਘ ਮਾਨ,ਸ੍ਰੀ ਬਿਕਰਮਜੀਤ ਸਿੰਘ ਕਲੇਰ,ਸ੍ਰੀ ਰਜਿੰਦਰਪਾਲ ਸਿੰਘ,ਸ੍ਰੀ ਜਤਿੰਦਰ ਸਿੰਘ,ਸ੍ਰੀ ਅਮਰਪ੍ਰੀਤ ਸਿੰਘ,ਸ੍ਰੀ ਧਰਮਿੰਦਰ ਸਿੰਘ,ਸ੍ਰੀ ਸੰਕਰ ਰਾਜਪੂਤ,ਸ੍ਰੀ ਮਨਦੀਪ ਸਿੰਘ ਚੌਗਾਵਾਂ,ਸ੍ਰੀ ਗਗਨਦੀਪ ਸਿੰਘ,ਸ੍ਰੀ ਹਰਪ੍ਰੀਤ ਸਿੰਘ,ਸ੍ਰੀ ਧਨਵੰਤ ਸਿੰਘ,ਸ੍ਰੀ ਸੁਖਦੀਪ ਸਿੰਘ,ਸ੍ਰੀ ਅਮਰਪ੍ਰੀਤ ਸਿੰਘ ਐਮ.ਪੀ.,ਸ੍ਰੀ ਤਰਲੋਚਨ ਸਿੰਘ,ਸ੍ਰੀ ਅਮਰੀਸ਼ ਸ਼ਰਮਾਂ,ਸ੍ਰੀ ਸਰਬਜੀਤ ਸਿੰਘ,ਸ੍ਰੀ ਗੁਰਜੋਤ ਸਿੰਘ,ਸ੍ਰੀ ਆਤਮਜੀਤ ਸਿੰਘ,ਸ੍ਰੀ ਅਨਿਲ ਕੁਮਾਰ,ਆਦਿ ਮੈਂਬਰ ਹਾਜਰ ਸਨ।