ਲੋਕ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਅਤੇ ਕੀਤੇ ਕੰਮਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ - ਈਟੀਓ
ਰੋਹਿਤ ਗੁਪਤਾ
ਗੁਰਦਾਸਪੁਰ 10 ਨਵੰਬਰ 2024 - ਹਲਕਾ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਚ ਭਰਵੀਆਂ ਮੀਟਿੰਗਾਂ ਕੀਤੀਆ ਗਈਆਂ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪਾਰਟੀ ਹਾਈਕਮਾਂਨ ਦੀਆਂ ਹਦਾਇਤਾਂ ਅਨੁਸਾਰ ਉਹ ਆਪਣੇ ਸਾਥੀਆਂ ਸਮੇਤ ਹਲਕਾ ਡੇਰਾ ਬਾਬਾ ਨਾਨਕ ਚ ਹੋਣ ਜਾ ਰਹੀ 20 ਨਵੰਬਰ ਨੂੰ ਜ਼ਿਮਨੀ ਚੋਣ ਸਬੰਧੀ ਆਪ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ ਚ ਚੋਣ ਪ੍ਰਚਾਰ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਸਾਰੇ ਪਿੰਡਾਂ ਵਿੱਚ ਆਮ ਲੋਕ ਉਤਸਾਹਿਤ ਹਨ ਅਤੇ ਭਗਵੰਤ ਸਿੰਘ ਮਾਨ ਦੀ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਅਤੇ ਕੰਮਾ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ । ਉੱਨਾਂ ਕਿਹਾ ਕਿ ਇਸ ਵਾਰ ਹਲਕਾ ਡੇਰਾ ਬਾਬਾ ਨਾਨਕ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿੱਚ ਫਤਵਾ ਦੇਣਗੇ । ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜ਼ਿਮਨੀ ਚੋਣਾਂ ਚ ਗੈਂਗਸਟਰਾਂ ਦੀ ਦਖਲ ਅੰਦਾਜੀ ਸੰਬੰਧੀ ਦਿੱਤੇ ਗਏ ਬਿਆਨ ਬਾਰੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਵਿਰੋਧੀਆਂ ਕੰਮ ਹੈ ਕਿ ਇੱਕ ਦੂਸਰੇ ਉਪਰ ਚਿੱਕੜ ਸੁੱਟਣਾ ਤੇ ਇਲਜ਼ਾਮ ਲਾਉਣਾ ,ਉੱਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਬਣੇ ਮਹਿਜ਼ ਢਾਈ ਸਾਲ ਹੋਏ ਹਨ ਪਰ ਗੈਂਗਸਟਰ ਇਹਨਾਂ ਲੋਕਾਂ ਦੇ ਹੀ ਪੁਸਤ ਪਨਾਹੀ ਨਾਲ ਪੈਦਾ ਹੋਏ ਹਨ ।
ਸਾਨੂੰ ਇਹਨਾਂ ਨੂੰ ਕੰਟਰੋਲ ਕਰਨ ਲਈ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਹਨ ਅਤੇ ਜਲਦੀ ਇਨ੍ਹਾਂ ਨੂੰ ਕੰਟਰੋਲ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਬਹੁਤ ਮਿਹਨਤੀ ਜੁਝਾਰੂ ਅਤੇ ਬੜੇ ਜਜ਼ਬੇ ਦੇ ਨਾਲ ਕੰਮ ਕਰ ਰਹੇ ਹਨ ਤੇ ਸਾਰੇ ਪਿੰਡ ਪੱਧਰ ਦੇ ਵਲੰਟੀਅਰ ਜਾਂ ਯੂਨਿਟ ਪ੍ਰਭਾਰੀ ਜਾਂ ਜਿੰਨੇ ਵੀ ਸਾਡੇ ਐਮਐਲਏ ਸਾਹਿਬਾਨ ਜਾਂ ਚੇਅਰਮੈਨ ਸਾਹਿਬਾਨ ਜਿੰਨਾ ਦੀਆਂ ਵੀ ਡਿਊਟੀਆਂ ਲਗਾਈਆਂ ਗਈਆਂ ਹਨ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ । ਡੇਰਾ ਬਾਬਾ ਨਾਨਕ ਹਲਕੇ ਦੇ ਲੋਕ ਬੜੇ ਹੀ ਜਜ਼ਬੇ ਨਾਲ ਗੁਰਦੀਪ ਸਿੰਘ ਰੰਧਾਵਾ ਨੂੰ 20 ਨਵੰਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਵਿੱਚ ਵੱਡੀ ਲੀਡ ਨਾਲ ਜਿਤਾ ਕੇ ਡੇਰਾ ਬਾਬਾ ਨਾਨਕ ਹਲਕੇ ਅੰਦਰ ਇਤਿਹਾਸ ਰਚਣਗੇ ।
ਇਸ ਮੌਕੇ ਨਰਿੰਦਰ ਸਿੰਘ ਡੀ ਪੀ , ਪਰਮਿੰਦਰ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਹੈਪੀ, ਮਨਜੋਤ ਸਿੰਘ ਰੰਧਾਵਾ ,ਸਰਪੰਚ ਸਤਨਾਮ ਸਿੰਘ ਟਰਪੰਲਾ, ਮਨਰੂਪ ਸਿੰਘ ਰੰਧਾਵਾ, ਮਨਿੰਦਰ ਸਿੰਘ ਰੰਧਾਵਾ,ਸਰਪੰਚ ਹੀਰਾ ਸਿੰਘ ਪੱਬਾਰਾਲੀ ਖੁਰਦ, ਹਰੀ ਸਿੰਘ ਪੱਡਾ, ਸਰਪੰਚ ਤੇਜਿੰਦਰ ਸਿੰਘ ਮਾਨ, ਰਜਿੰਦਰ ਕੁਮਾਰ, ਰੇਸ਼ਮ ਸਿੰਘ ਪੱਡਾ,ਕੁਲਦੀਪ ਸਿੰਘ ਰੱਤਾ ,ਸੁਖਜਿੰਦਰ ਸਿੰਘ ਤਲਵੰਡੀ ਰਾਮਾ ,ਸੁਖਜਿੰਦਰ ਸਿੰਘ ਖੋਦੇ ਬੇਟ ਆਦਿ ਹਾਜ਼ਰ ਸਨ ।