ਸਿਵਲ ਸਰਜਨ ਰੂਪਨਗਰ ਵੱਲੋਂ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ
ਰੂਪਨਗਰ, 8 ਨਵੰਬਰ 2024: ਸਿਵਲ ਸਰਜਨ ਰੂਪਨਗਰ ਡਾਕਟਰ ਤਰਸੇਮ ਸਿੰਘ ਵੱਲੋਂ ਸਥਾਨਕ ਜ਼ਿਲ੍ਹਾ ਹਸਪਤਾਲ ਰੂਪਨਗਰ ਦਾ ਅੱਜ ਸਵੇਰੇ ਅਚਨਚੇਤ ਦੌਰਾ ਕੀਤਾ ਗਿਆ।
ਇਸ ਦੌਰਾਨ ਉਹਨਾਂ ਵੱਲੋਂ ਸਟਾਫ ਦੇ ਹਾਜਰੀ ਰਜਿਸਟਰ ਦੀ ਚੈਕਿੰਗ ਕੀਤੀ ਗਈ। ਇਸ ਉਪਰੰਤ ਉਨਾਂ ਵੱਲੋਂ ਸਿਵਲ ਹਸਪਤਾਲ ਦੇ ਵੱਖ-ਵੱਖ ਵਾਰਡਾਂ ਜਿਵੇਂ ਕਿ ਜੱਚਾ ਬੱਚਾ ਵਾੜ ਐਮਰਜਂਸੀ ਵਾਰਡ, ਓਪੀਡੀ ਬਲਾਕ, ਫਾਰਮੇਸੀ,ਸਿਵਲ ਹਸਪਤਾਲ ਰਜਿਸਟਰੇਸ਼ਨ ਕਾਊਂਟਰ ਵਿਖੇ ਜਾ ਕੇ ਉੱਥੇ ਆਏ ਹੋਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਅਤੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਮੁਲਾਂਕਣ ਕੀਤਾ ਗਿਆ।
ਉਹਨਾਂ ਵੱਲੋਂ ਹਾਜ਼ਰ ਡਾਕਟਰਾਂ ਅਤੇ ਕਰਮਚਾਰੀਆਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਗਿਆ ਕਿ ਸਿਵਲ ਹਸਪਤਾਲ ਵਿੱਚ ਸਾਫ ਸਫਾਈ ਪ੍ਰਤੀ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ ਦਵਾਈਆਂ ਅਤੇ ਟੈਸਟ ਹਸਪਤਾਲ ਦੇ ਅੰਦਰੋਂ ਹੀ ਕਰਵਾਏ ਜਾਣ ।
ਇਸ ਦੇ ਨਾਲ ਹੀ ਡਿਊਟੀ ਰੋਸਟਰ ਮੁਤਾਬਕ ਹੀ ਡਿਊਟੀ ਕੀਤੀ ਜਾਵੇ। ਉਹਨਾਂ ਸਾਫ ਕੀਤਾ ਕਿ ਸਿਹਤ ਵਿਭਾਗ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਾਉਣ ਲਈ ਵਚਨਬੱਧ ਹੈ ਅਤੇ ਇਸ ਦੇ ਲਈ ਕਿਸੇ ਵੀ ਕਿਸਮ ਦੀ ਅਣਗਹਿਲੀ ਨਾ ਕੀਤੀ ਜਾਵੇ।
ਇਸ ਮੌਕੇ ਉਹਨਾਂ ਨਾਲ ਡਿਪਟੀ ਮੈਡੀਕਲ ਕਮਿਸ਼ਨਰ ਡਾ ਬਲਦੇਵ ਸਿੰਘ, ਡਾ ਨੀਰਜ, ਡਾ ਨਿਧੀ ਗੁਪਤਾ, ਡਾ ਗੁਰਸੇਵਕ ਸਿੰਘ, ਅਜੇ ਕੁਮਾਰ ਅਤੇ ਸਿਵਲ ਹਸਪਤਾਲ ਦੇ ਸਟਾਫ ਮੈਂਬਰ ਮੌਜੂਦ ਸਨ।