ਚਾਰ ਰੋਜਾ 44ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾ ਸ਼ਾਨੋ ਸ਼ੋਕਤ ਨਾਲ ਹੋਈਆਂ ਸਮਾਪਤ
- ਜਿਲ੍ਹਾ ਸਿੱਖਿਆ ਅਫਸਰ ਦਰਸ਼ਨਜੀਤ ਸਿੰਘ ਵਲੋਂ ਜੇਤੂ ਟੀਮਾਂ ਨੂੰ ਵੰਡੇ ਗਏ ਇਨਾਮ
ਪ੍ਰਮੋਦ ਭਾਰਤੀ
ਸ਼੍ਰੀ ਅਨੰਦਪੁਰ ਸਾਹਿਬ 8 ਨਵੰਬਰ,2024 - ਸਕੂਲ ਸਿੱਖਿਆ ਵਿਭਾਗ ਵਲੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼੍ਰੀ ਅਨੰਦਪੁਰ ਸਾਹਿਬ ਦੇ ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਚੱਲ ਰਹੀਆਂ ਚਾਰ ਰੋਜਾ 44ਵੀਆਂ ਪੰਜਾਬ ਰਾਜ ਸਕੂਲ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਈਆਂ ਹਨ।ਇਹਨਾਂ ਖੇਡਾ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਤੇ ਭਾਈ ਨੰਦ ਲਾਲ ਸਕੂਲ ਵਿਖੇ ਵਿਿਦਆਰਥੀਆਂ ਦੇ ਬੈਡਮਿੰਟਨ, ਸ਼ਤਰੰਜ ਅਤੇ ਫੁੱਟਬਾਲ ਦੇ ਮੁਕਾਬਲੇ ਹੋਏ।
ਜਿਲ੍ਹਾ ਸਿੱਖਿਆ ਅਫਸਰ ਦਰਸ਼ਨਜੀਤ ਸਿੰਘ ਵਲੋ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ।ਉਹਨਾਂ ਕਿਹਾ ਕਿ ਬਹੁਤ ਮਾਣ ਦੀ ਗੱਲ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਇਹ ਟੂਰਨਾਂਮੈਂਟ ਹੋ ਰਹੇ ਹਨ। ਜਿਸ ਲਈ ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਬਹੁਤ ਧੰਨਵਾਦੀ ਹਨ।ਉਹਨਾਂ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਹਾਰਨ ਵਾਲੀਆ ਟੀਮਾਂ ਨੂੰ ਭਵਿੱਖ ਵਿੱਚ ਹੋਰ ਸਖਤ ਮਿਹਨਤ ਦੀ ਕਾਮਨਾਂ ਕੀਤੀ। ਇਹਨਾਂ ਮੁਕਾਬਲਿਆ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਸਵੀਰ ਸਿੰਘ ਨੇ ਦੱਸਿਆ ਕਿ ਫੁੱਟਬਾਲ ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਜਿਲ੍ਹਾ ਰੂਪਨਗਰ ਦੀ ਟੀਮ ਨੇ ਪਹਿਲਾ ਸਥਾਨ ,ਜਿਲ੍ਹਾ ਲੁਧਿਆਣਾ ਨੇ ਦੂਜਾ ਸਥਾਨ ਅਤੇ ਜਿਲ੍ਹਾ ਹੁਸ਼ਿਆਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਫੁੱਟਬਾਲ ਲੜਕਿਆਂ ਦਾ ਫਾਈਨਲ ਮੈਚ ਦਾ ਮੁਕਾਬਲਾ ਜਿਲ੍ਹਾ ਲੁਧਿਆਣਾ ਦੀ ਟੀਮ ਦੇ ਨਾਂਮ ਰਿਹਾ।ਬੈਡਮਿੰਟਨ ਲੜਕੀਆਂ ਪਹਿਲਾ ਸਥਾਨ ਜਿਲ੍ਹਾ ਲੁਧਿਆਣਾ, ਦੂਜਾ ਮੋਗਾ ਅਤੇ ਤੀਜਾ ਸਥਾਨ ਜਿਲਾ ਹੁਸ਼ਿਆਰਪੁਰ ਦੇ ਨਾਂਮ ਰਿਹਾ। ਬੈਡਮਿੰਟਨ ਲੜਕੇ ਪਹਿਲਾ ਸਥਾਨ ਗੁਰਦਾਸਪੁਰ ਦੂਜਾ ਸਥਾਨ ਲੁਧਿਆਣਾ ਤੀਜਾ ਸਥਾਨ ਜਿਲਾ ਅੰਮ੍ਰਿਤਸਰ ਦੇ ਨਾਂਮ ਰਿਹਾ।ਇਸੇ ਤਰ੍ਹਾਂ ਸ਼ਤਰੰਜ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸੰਗਰੂਰ ਦੂਜਾ ਬਠਿੰਡਾ ਤੀਜਾ ਸਥਾਨ ਜਿਲ੍ਹਾ ਮਾਨਸਾ ਨੇ ਹਾਸਿਲ ਕੀਤਾ।ਸ਼ਤਰੰਜ ਲੜਕਿਆਂ ਦੇ ਮੁਕਾਬਲਿਆਂ ਵਿੱਚ ਜਿਲ੍ਹਾ ਬਠਿੰਡਾ ਨੇ ਪਹਿਲਾ ਜਿਲ੍ਹਾ ਲੁਧਿਆਣਾ ਨੇ ਦੂਜਾ ਅਤੇ ਤੀਜਾ ਸਥਾਨ ਅੰਮ੍ਰਿਤਸਰ ਨੇ ਪ੍ਰਾਪਤ ਕੀਤਾ। ਮੰਚ ਸੰਚਾਲਨ ਦੀ ਸੇਵਾ ਸੀ ਐਚ ਟੀ ਮਨਜੀਤ ਸਿੰਘ ਮਾਵੀ ਅਤੇ ਮਨਿੰਦਰ ਰਾਣਾ ਵਲੋ ਨਿਭਾਈ ਗਈ।
ਇਸ ਮੋਕੇ ਕਨਵੀਨਰ ਕੁਲਦੀਪ ਸਿੰਘ ਬਜਰੂੜ, ਪ੍ਰਿਸੀਪਲ ਸਤਨਾਮ ਸਿੰਘ ,ਲੱਕੀ ਕੋਟਲਾ ,ਮਨਜੋਤ ਸਿੰਘ, ਸ਼ੁਸ਼ੀਲ ਧੀਮਾਨ, ਮਲਕੀਤ ਸਿੰਘ ਭੱਠਲ , ਰਾਕੇਸ਼ ਕੁਮਾਰ ,ਕਮਿੰਦਰ ਸਿੰਘ,ਕੁਲਦੀਪ ਪਰਮਾਰ, ਸੁਨੀਤਾ ਧੀਮਾਨ, ਸੋਨੀਆਂ ਸ਼ਰਮਾਂ, ਨੀਲਮ ਪਾਮਾਂ, ਗੁਰਜੀਤ ਕੌਰ, ਸ਼ਿੰਦਾ ਭਟਨਾਗਰ,ਕਿਰਨ ਚੌਧਰੀ,ਅਨੀਤਾ ਦੇਵੀ, ਚਰਨਜੀਤ ਕੌਰ, ਏਕਤਾ ਉਪਲ, ਰਜਨੀ ਰਾਣੀ, ਸੁਨੀਤਾ ਰਾਣੀ, ਤਨੂੰ ਸ਼ਰਮਾਂ,ਦਵਿੰਦਰ ਗਰਦਲੇ, ਅਮਨਪ੍ਰੀਤ ਕੌਰ, ਪ੍ਰਭਦੀਪ ਕੌਰ,ਅੰਜੂ ਬਾਲਾ, ਕਮਲਜੀਤ ਕੌਰ, ਸੰਜੀਤ ਕੌਰ, ਹਰਪ੍ਰੀਤ ਕੌਰ, ਹਰਜੀਤ ਸੈਣੀ,ਜਸਵੀਰ ਸਿੰਘ, ਜਸਵਿੰਦਰ ਸਿੰਘ,ਰਜਿੰਦਰ ਵਿਸ਼ਣੂ,ਬਲਵੀਰ ਸਿੰਘ, ਸੁਰਿੰਦਰ ਸਿੰਘ ਸ਼ਿੰਦਾ,ਰਾਮ ਕੁਮਾਰ,ਪੰਕਜ ਕੁਮਾਰ, ਚਰਨਜੀਤ ਸਿੰਘ,ਹਰਪ੍ਰੀਤ ਸਿੰਘ, ਪਰਮਜੀਤ ਕੁਮਾਰ , ਮਨਜੀਤ ਸਿੰਘ, ਬਲਵਿੰਦਰ ਕੁਮਾਰ, ਮਿਹਮਲ ਸਿੰਘ, ਰਾਜ ਕੁਮਾਰ, ਗਗਨਦੀਪ ਕੌਰ, ਵਿਕਰਮ ਸ਼ਰਮਾਂ,ਸੁਖਦੇਵ ਸਿੰਘ, ਸਰਿਮਦਰ ਕਾਲੀਆ, ਗੁਰਚਰਨ ਸਿੰਘ, ਪਰਮਜੀਤ ਸਿੰਘ, ਮਨਜੀਤ ਰਾਣਾ, ਅਸ਼ੋਕ ਰਾਣਾ, ਯੋਗਾ ਸਿੰਘ, ਮਦਨ ਲਾਲ, ਜਸਕਰਨ ਸਿੰਘ, ਹਰਜਿੰਦਰ ਸਿੰਘ,ਕੁਲਵੰਤ ਸਿੰਘ, ਕਪਿਲ ਦੱਤ ਸ਼ਰਮਾਂ, ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਖਿਡਾਰੀ ਹਾਜਰ ਸਨ।