ਵੱਡੀ ਖ਼ਬਰ: ਸੁਪਰੀਮ ਕੋਰਟ ਦਾ Youtube Channel ਹੈਕ
ਨਵੀਂ ਦਿੱਲੀ, 20 ਸਤੰਬਰ 2024- ਸੁਪਰੀਮ ਕੋਰਟ ਦੇ ਅਧਿਕਾਰਤ ਯੂਟਿਊਬ ਚੈਨਲ ਨੂੰ ਹੈਕਰਾਂ ਦੇ ਵੱਲੋਂ ਹੈਕ ਕਰ ਲਿਆ ਗਿਆ ਹੈ।
ਜਾਣਕਾਰੀ ਦੇ ਮੁਤਾਬਿਕ, ਰਿਪਲ ਲੈਬਜ਼ ਦੁਆਰਾ ਵਿਕਸਤ XRP ਕ੍ਰਿਪਟੋਕਰੰਸੀ ਦਾ ਪ੍ਰਚਾਰ ਕਰਨ ਵਾਲੇ ਵੀਡੀਓ ਅਦਾਲਤ ਦੀ ਕਾਨੂੰਨੀ ਕਾਰਵਾਈ ਦੀ ਥਾਂ 'ਤੇ ਅਪਲੋਡ ਕੀਤੇ ਗਏ ਹਨ।
ਵਰਤਮਾਨ ਵਿੱਚ ਅਮਰੀਕੀ ਕੰਪਨੀ ਰਿਪਲ ਲੈਬਜ਼ ਦੁਆਰਾ ਵਿਕਸਤ ਕ੍ਰਿਪਟੋਕਰੰਸੀ, XRP ਨੂੰ ਉਤਸ਼ਾਹਿਤ ਕਰਨ ਵਾਲੇ ਵੀਡੀਓ ਦਿਖਾ ਰਿਹਾ ਹੈ।