ਵਿਦਿਆਥੀਆਂ ਨੂੰ ਵੋਟਾਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ
ਪ੍ਰਮੋਦ ਭਾਰਤੀ
ਜਲੰਧਰ 27 ਅਪ੍ਰੈਲ 2024 : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਜਲੰਧਰ ਵਿਖੇ ਵਿਦਿਆਥੀਆਂ ਨੂੰ ਵੋਟਾਂ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਜੈ ਇੰਦਰ ਸਿੰਘ (ਪੀ ਸੀ ਐਸ) assistant retunrning officer cum SDM Jalandhar 1 ਅਤੇ ਰਾਜੀਵ ਸੇਖੜੀ ਇਲੈਕਸ਼ਨ ਇੰਚਾਰਜ (035 ਜਲੰਧਰ ਕੇਂਦਰੀ) ਰਹੇ। ਇਸ ਸੈਮੀਨਾਰ ਵਿਚ ਜੈ ਇੰਦਰ ਸਿੰਘ ਨੇ ਵਿਦਿਆਥੀਆਂ ਨੂੰ Voter helpline app ਵਿਚ ਵੋਟਾਂ ਬਣਾਉਣ, ਵੋਟਾਂ , ਸੋਧ ਕਰਨ ਅਤੇ ਆਉਣ ਵਾਲੀਆਂ ਵੋਟਾਂ ਵਿੱਚ ਯੁਵਾ ਵੋਟਰਾਂ ਨੂੰ ਵੱਧ ਚੜ ਕੇ ਭਗ ਲੈਣ ਲਈ ਪ੍ਰੇਰਿਤ ਕੀਤਾ। ਅਤੇ ਓਹਨਾ ਨੇ ਆਪਣੇ ਭਾਸ਼ਣ ਵਿਚ ਇਹ ਵੀ ਯੁਵਾ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਇਲਾਕੇ ਦੇ ਪੜੋਸੀਆਂ ਨੂੰ ਵੀ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਤਾਂ ਜੋਂ *ਇਸ ਵਾਰ 70 ਪਾਰ* ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾਕਟਰ ਕਮਲੇਸ਼ ਦੁੱਗਲ ਨੇ ਵੀ ਵਿਦਿਆਥੀਆਂ ਨੂੰ ਓਹਨਾ ਦੀ ਵੋਟ ਦੀ ਮਹੱਤਾ ਬਾਰੇ ਦੱਸਿਆ। ਅਤੇ ਵਿਦਿਆਥੀਆਂ ਨੂੰ ਸੋਹ ਵੀ ਚੁਕਾਈ ਗਈ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਸਹੀ ਕਰਨਗੇ ।
ਇਸ ਸੈਮੀਨਾਰ ਵਿਚ ਏਰੀਆ ਦੇ BLO ਵਲੋਂ ਕਾਲਜ ਕੈਂਪਸ ਵਿੱਚ ਆਨਲਾਈਨ ਵੋਟਾਂ ਸਬੰਧੀ ਸਪੈਸ਼ਲ ਕੈਂਪ ਵੀ ਲਗਾਇਆ ਗਿਆ।
ਸੈਮੀਨਾਰ ਵਿੱਚ ਜਿਲਾ ਸਵੀਪ ਟੀਮ ਵਿਚ ਸੁਰਜੀਤ ਲਾਲ, ਅਸ਼ੋਕ ਸਹੋਤਾ ਅਤੇ 035 ਜਲੰਧਰ ਹਲਕੇ ਦੇ ਸਵੀਪ ਨੋਡਲ ਅਫ਼ਸਰ ਚੰਦਰ ਸ਼ੇਖਰ, ਮਨਜੀਤ ਮੈਨੀ ਤੇ ਮੋਹੰਮਦ ਦਾਊਦ ਆਲਮ , ਸੈਕਟਰ ਅਫਸਰ ਮੁਕੇਸ਼ , ਕਾਲਜ ਕੈਂਪਸ ਨੋਡਲ ਅਫ਼ਸਰ ਹਰਜੀਤ ਸਿੰਘ ਅਤੇ ਡਾ ਨੇਹਾ ਕਾਲਰਾ ਅਤੇ BLO ਹਾਜਿਰ ਰਹੇ।