ਅੰਮ੍ਰਿਤਸਰ ਵਿੱਚ ਖੁੱਲ੍ਹਿਆ ਉੱਤਰ ਭਾਰਤ ਦਾ ਸਭ ਤੋਂ ਵੱਡਾ ਸਿੰਗਲ ਫਲੋਰ ਕੋਸਮੈਟਿਕ ਕਲੀਨਿਕ
ਕੁਲਵਿੰਦਰ ਸਿੰਘ
ਅੰਮ੍ਰਿਤਸਰ 1 ਅਪ੍ਰੈਲ 2024 : ਅਮਨਦੀਪ ਹਸਪਤਾਲ ਦੇ ਮੁੱਖ ਪਲਾਸਟਿਕ ਸਰਜਨ ਡਾਕਟਰ ਰਵੀ ਮਹਾਜਨਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਵਿੱਚ ਈਡਨ ਸਕਿਨ ਕਲੀਨਿਕ ਜੋ ਕਿ ਉੱਤਰ ਭਾਰਤ ਦਾ ਸਭ ਤੋਂ ਵੱਡਾ ਸਿੰਗਲ ਫਲੋਰ ਕੋਸਮੈਟਿਕ ਕਲੀਨਿਕ ਹੈ ਉਸ ਦੀ ਸ਼ੁਰੂਆਤ ਕੀਤੀ ਗਈ ਹੈ
ਇਸ ਦੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਈਡਨ ਸਕਿਨ ਕਲੀਨਿਕ ਦੀ ਐਮਡੀ ਅਤੇ ਸਕਿਨ ਸਪੈਸ਼ਲਿਸਟ ਡਾਕਟਰ ਅਮੀਸ਼ਾ ਮਹਾਜਨ ਨੇ ਦੱਸਿਆ ਕਿ ਉਨਾਂ ਨੇ ਦੇਸ਼ ਦੇ ਪ੍ਰਮੁੱਖ ਪਲਾਸਟਿਕ ਸਰਜਨ ਡਾਕਟਰ ਰਵੀ ਮਹਾਜਨ ਦੇ ਨਾਲ ਆਰਐਮ ਐਸਥੈਟਿਕ ਅੰਮ੍ਰਿਤਸਰ ਵਿੱਚ ਕੰਮ ਕੀਤਾ ਹੈ। ਡਾਕਟਰ ਅਮੀਸ਼ਾ ਨੇ ਦੱਸਿਆ ਕਿ ਭਾਰਤ ਦੇ 20 ਤੋਂ ਵੱਧ ਰਾਜਾਂ ਅਤੇ ਵਿਸ਼ਵ ਪੱਧਰ ਤੇ 20 ਤੋਂ ਵੱਧ ਦੇਸ਼ਾਂ ਦੇ ਰੋਗੀਆਂ ਲਈ ਇਕ ਲੱਖ ਤੋਂ ਵੱਧ ਚਮੜੀ ਰੋਗ ਲਈ ਉਹ ਹੁਣ ਤੱਕ ਮਰੀਜ਼ਾਂ ਨੂੰ ਸਲਾਹ ਦੇ ਚੁੱਕੇ ਹਨ ਉਹਨਾਂ ਦੱਸਿਆ ਕਿ ਨਵੇਂ ਕਲੀਨਿਕ ਵਿੱਚ ਪਿਗਮੈਂਟੇਸ਼ਨ ਲੇਜ਼ਰ ਹੇਅਰ ਰਿਮੂਵਲ ਬੋਟਕਸ ਫਿਲਰਸ ਥਰੈਡ ਲਿਫਟਸ ਜਿਹੇ ਐਂਟੀ ਏਜਿੰਗ ਇਲਾਜ ਤੋਂ ਇਲਾਵਾ ਪੇਸ਼ਾਬ ਰਿਸਾਵਦੀ ਸਮੱਸਿਆਵਾਂ ਤੋਂ ਪੀੜਿਤ ਲੋਕਾਂ ਲਈ ਵੀ ਲੇਜ਼ਰ ਇਲਾਜ ਇਹ ਕਲੀਨਿਕ ਉਪਲਬਧ ਕਰਵਾਉਂਦਾ ਹੈ
ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਚੀਫ ਔਰਥੋਪੈਡਿਕ ਸਰਜਨ ਡਾਕਟਰ ਅਵਤਾਰ ਸਿੰਘ ਅਤੇ ਉਨਾਂ ਦੇ ਪਤਨੀ ਡਾਕਟਰ ਅਮਨਦੀਪ ਕੌਰ ਐਮਡੀ ਅਮਨਦੀਪ ਹਸਪਤਾਲ ਅੰਮ੍ਰਿਤਸਰ ਵਜੋਂ ਸ਼ਾਮਿਲ ਹੋਏ ਜਿਨਾਂ ਵੱਲੋਂ ਡਾਕਟਰ ਅਮੀਸ਼ਾ ਨੂੰ ਨਵਾਂ ਕਲੀਨਿਕ ਖੋਲਣ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ