ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਬਠਿੰਡਾ ਵਿਖੇ ਮਨਾਇਆ ਅੰਤਰਰਾਸ਼ਟਰੀ ਸ਼ੈੱਫ ਦਿਵਸ
ਅਸ਼ੋਕ ਵਰਮਾ
ਬਠਿੰਡਾ, 8 ਨਵੰਬਰ 2024 : ਸਥਾਨਕ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦੀ ਪ੍ਰਿੰਸੀਪਲ ਸ਼੍ਰੀਮਤੀ ਰਾਜਨੀਤ ਕੋਹਲੀ ਦੀ ਅਗਵਾਈ ਹੇਠ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਵਿਖੇ ਅੰਤਰਰਾਸ਼ਟਰੀ ਸ਼ੈੱਫ ਦਿਵਸ ਮਨਾਇਆ। ਇਸ ਮੌਕੇ ਡਿਗਰੀ, ਡਿਪਲੋਮਾ ਅਤੇ ਕਰਾਫਟਸਮੈਨ ਸ਼ਿਪ ਕੋਰਸਾਂ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਸ਼ੈੱਫ ਦਿਵਸ-2024 ਦੀ ਪੂਰਵ ਸੰਧਿਆ 'ਤੇ ਸੰਸਥਾ ਦੁਆਰਾ ਆਯੋਜਿਤ ਕੁੱਕਰੀ ਮੁਕਾਬਲੇ ਵਿੱਚ ਭਾਗ ਲਿਆ।
ਇਸ ਮੌਕੇ ਪ੍ਰਿੰਸੀਪਲ ਸ਼੍ਰੀਮਤੀ ਰਾਜਨੀਤ ਕੋਹਲੀ ਨੇ ਇੰਸਟੀਚਿਊਟ ਦੇ ਫੈਕਲਟੀ ਸਟਾਫ ਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸ਼ੈੱਫ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਸ਼ੈੱਫ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ, ਕਿਉਂਕਿ ਇਹ 2004 ਵਿੱਚ ਸਵਰਗੀ ਸ਼ੈੱਫ ਡਾ. ਬਿਲ ਗਾਲਾਘੇਰ ਦੁਆਰਾ ਮਨਾਇਆ ਗਿਆ ਸੀ।
ਪ੍ਰਿੰਸੀਪਲ ਸ਼੍ਰੀਮਤੀ ਰਾਜਨੀਤ ਕੋਹਲੀ ਨੇ ਅੱਗੇ ਦੱਸਿਆ ਕਿ ਸ਼ੈੱਫਸ ਕੋਲ ਆਪਣੇ ਵਿਦਿਆਰਥੀਆਂ ਨਾਲ ਇਸ ਵਿਸ਼ੇਸ਼ ਦਿਨ ਦਾ ਜਸ਼ਨ ਮਨਾ ਕੇ ਸਾਡੇ ਭਾਈਚਾਰਿਆਂ ਵਿੱਚ ਸਕਾਰਾਤਮਕ ਪ੍ਰਭਾਵ ਪਾਉਣ ਦਾ ਇੱਕ ਸ਼ਾਨਦਾਰ ਮੌਕਾ ਹੈ। ਹਰ ਅਕਤੂਬਰ ਸ਼ੈੱਫ ਇਕੱਠੇ ਹੁੰਦੇ ਹਨ ਜੋ ਕਿ ਅਗਲੀ ਪੀੜ੍ਹੀ ਨੂੰ ਖਾਣਾ ਪਕਾਉਣ ਦੀ ਖੁਸ਼ੀ, ਸਿਹਤਮੰਦ ਭੋਜਨ ਤੇ ਉਨ੍ਹਾਂ ਦੇ ਜੀਵਨ ਵਿੱਚ ਸਥਿਰਤਾ ਦੀ ਮਹੱਤਤਾ ਬਾਰੇ ਪ੍ਰੇਰਿਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਕੁੱਕਰੀ ਮੁਕਾਬਲੇ ਵਿੱਚ ਵਿਦਿਆਰਥਣ ਰਮਨ ਕੌਰ ਨੇ ਪਹਿਲਾ, ਰੀਆ ਨੇ ਦੂਜਾ ਅਤੇ ਸਮਿਤਾ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਵਿਦਿਆਰਥਣ ਅਬੇਦਿਕਾ ਨੇ ਵੀ ਇਨਾਮ ਹਾਸਲ ਕੀਤਾ।
ਪ੍ਰੋਗਰਾਮ ਮੌਕੇ ਆਈਐਚਐਮ ਦੇ ਪ੍ਰਿੰਸੀਪਲ ਮੈਡਮ ਰਾਜਨੀਤ ਕੋਹਲੀ, ਪੁਲਿਸ ਪਬਲਿਕ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਸਿੰਘ ਅਤੇ ਆਈਐਚਐਮ ਦੇ ਪ੍ਰਸ਼ਾਸਕੀ ਅਫਸਰ ਸ਼੍ਰੀ ਰਾਜ ਕੁਮਾਰ ਸਿੰਗਲਾ ਨੇ ਜੱਜਮੈਂਟ ਕੀਤੀ।
ਇਸ ਮੌਕੇ ਈਵੈਂਟ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਚੌਹਾਨ ਨੇ ਸਾਰੇ ਭਾਗੀਦਾਰਾਂ ਦੀ ਮਿਹਨਤ ਅਤੇ ਲਗਨ ਲਈ ਵਿਸ਼ੇਸ਼ ਵੀ ਧੰਨਵਾਦ ਕੀਤਾ।