ਪੰਜਾਬੀ ਗਾਇਕ ਪੰਮੀ ਬਾਈ ਨੇ ਕਿਸਾਨਾਂ ਦੀ ਹਮਾਇਤ 'ਚ ਚੁੱਕੀ ਆਵਾਜ਼
ਗੁਰਪ੍ਰੀਤ ਸਿੰਘ
- ਪੁਸਤਕ ਸਹਿਤ ਮੇਲੇ ਦੌਰਾਨ ਅੰਮ੍ਰਿਤਸਰ ਪਹੁੰਚੇ ਪੰਮੀ ਬਾਈ ਹੋਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ
ਅੰਮ੍ਰਿਤਸਰ, 22 ਫਰਵਰੀ 2024 - ਪੰਜਾਬੀ ਗਾਇਕੀ ਵਿੱਚ ਆਪਣਾ ਵੱਖਰਾ ਨਾਮ ਬਣਾਉਣ ਵਾਲੇ ਪੰਮੀ ਬਾਈ ਅੱਜ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ ਚ ਹੋਣ ਵਾਲੇ ਪੁਸਤਕ ਸੰਮੇਲਨ ਵਿੱਚ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਅਤੇ ਨਾਲ ਪੰਮੀ ਬਾਈ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਗਈ ਅਤੇ ਕਿਸਾਨਾਂ ਦੇ ਨਾਲ ਹੋਣ ਦੀ ਗੱਲ ਵੀ ਕਹੀ ਗਈ ਅਤੇ ਇਹ ਪੰਮੀ ਬਾਈ ਦਾ ਕਹਿਣਾ ਸੀ ਕਿ ਉਹ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਹਨ ਅਤੇ ਕਿਸਾਨਾਂ ਲਈ ਆਵਾਜ਼ ਚੁੱਕਦੇ ਰਹਿਣਗੇ।
ਹਰਿਆਣਾ ਦੇ ਬਾਰਡਰ ਤੇ ਬੈਠੇ ਕਿਸਾਨਾਂ ਨੂੰ ਹੁਣ ਪੰਜਾਬੀ ਗਾਇਕਾਂ ਦਾ ਵੀ ਸਾਥ ਮਿਲਣਾ ਦੁਬਾਰਾ ਤੋਂ ਸ਼ੁਰੂ ਹੋ ਚੁੱਕਾ ਹੈ ਬੀਤੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਕਿਸਾਨੀ ਅੰਦੋਲਨ ਜਦੋਂ ਦਿੱਲੀ ਦੇ ਬਰੂਹਾਂ ਤੇ ਜਾ ਕੇ ਸ਼ੁਰੂ ਹੋਇਆ ਸੀ ਉਸ ਵੇਲੇ ਵੀ ਕਈ ਪੰਜਾਬੀ ਗਾਇਕਾਂ ਵੱਲੋਂ ਦਿੱਲੀ ਬਾਰਡਰ ਤੇ ਪਹੁੰਚ ਕੇ ਆਪਣੀ ਸ਼ਮੂਲੀਅਤ ਦਿਖਾਈ ਗਈ ਸੀ ਉਥੇ ਹੀ ਅੱਜ ਇੱਕ ਵਾਰ ਫਿਰ ਤੋਂ ਪੰਜਾਬੀ ਗਾਇਕੀ ਦੇ ਨਾਮ ਵਾਇਰਸ ਤਾਰੇ ਪੰਮੀ ਬਾਈ ਜੋ ਕਿ ਆਪਣੀ ਲੋਕ ਪੰਜਾਬੀ ਗਾਣਿਆਂ ਕਰਕੇ ਜਾਣੇ ਜਾਂਦੇ ਹਨ ਉਹਨਾਂ ਵੱਲੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਰਦਾਸ ਕਰ ਕਿਸਾਨਾਂ ਦੇ ਲਈ ਵੀ ਅਰਦਾਸ ਬੇਨਤੀ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋ ਪੰਮੀ ਬਾਈ ਵੱਲੋਂ ਕਿਹਾ ਗਿਆ ਕਿ ਉਹ ਅੱਜ ਅੰਮ੍ਰਿਤਸਰ ਖਾਲਸਾ ਕਾਲਜ ਪੁਸਤਕ ਸੰਮੇਲਨ ਵਿੱਚ ਪਹੁੰਚੇ ਹੋਏ ਸਨ ਅਤੇ ਉਸ ਤੋਂ ਬਾਅਦ ਰੁਝੇਵਾਂ ਹੋਣ ਕਾਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹ ਨਤਮਸਤਕ ਹੋਣ ਲਈ ਪਹੁੰਚੇ ਹਨ। ਉਹਨਾਂ ਨੇ ਕਿਹਾ ਕਿ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਹੈ ਇਸੇ ਲਈ ਉਹਨਾਂ ਵੱਲੋਂ ਅੱਜ ਅਰਦਾਸ ਬੇਨਤੀ ਕਿਸਾਨਾਂ ਦੇ ਲਈ ਵੀ ਕੀਤੀ ਗਈ ਹੈ ਤਾਂ ਜੋ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਅੰਦੋਲਨ ਸ਼ੁਰੂ ਕੀਤਾ ਹੈ ਉਸ ਵਿੱਚ ਜਿੱਤ ਪ੍ਰਾਪਤ ਕਰ ਸਕਣ ਪਮੀ ਬਾਈ ਨੇ ਕਿਹਾ ਕਿ ਉਹ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜੇ ਰਹੇ ਹਨ ਅਤੇ ਹਮੇਸ਼ਾ ਹੀ ਖੜੇ ਰਹਿਣਗੇ। ਉੱਥੇ ਹੀ ਉਹਨਾਂ ਕੋਲ ਪੁੱਛੇ ਗਏ ਬਾਕੀ ਗਾਇਕਾਂ ਦੇ ਸਵਾਲ ਤੇ ਪੰਮੀ ਬਾਈ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਬਾਕੀ ਗਾਇਕੀ ਉਹਨਾਂ ਦੇ ਨਾਲ ਹਨ ਜਾਂ ਨਹੀਂ ਇਹ ਉਹਨਾਂ ਕੋਲ ਸਵਾਲ ਪੁੱਛਿਆ ਜਾਵੇ। ਅੱਗੇ ਬੋਲਦੇ ਹੋਏ ਪਵੀ ਬਾਈ ਨੇ ਕਿਹਾ ਕਿ ਉਹ ਜਦੋਂ ਅੰਦੋਲਨ ਆਪਣੇ ਸਿਖਰਾਂ ਤੇ ਪਹੁੰਚ ਜਾਵੇਗਾ ਫਿਰ ਇੱਕ ਵਾਰ ਫਿਰ ਤੋਂ ਉਹ ਦਿੱਲੀ ਦੀ ਬਰੂਹਾਂ ਤੇ ਜਾ ਕੇ ਕਿਸਾਨਾਂ ਦੇ ਨਾਲ ਜਰੂਰ ਖੜਨਗੇ।
ਇੱਥੇ ਦੱਸਣ ਯੋਗ ਹੈ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਹੁਣ ਦੁਬਾਰਾ ਤੋਂ ਕਿਸਾਨਾਂ ਵੱਲੋਂ ਦਿੱਲੀ ਲਈ ਕੂਚ ਕੀਤਾ ਗਿਆ ਹੈ ਅਤੇ ਹਰਿਆਣੇ ਦੇ ਬਾਰਡਰ ਤੇ ਕਿਸਾਨਾਂ ਅਤੇ ਪੈਰਾਮਿਲਟਰੀ ਫੋਰਸ ਵਿੱਚ ਕਾਫੀ ਝੜਪ ਵਿਖਣ ਨੂੰ ਮਿਲ ਰਹੀ ਹੈ। ਉੱਥੇ ਹੀ ਹੁਣ ਪੰਜਾਬੀ ਗਾਇਕਾਂ ਵੱਲੋਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਹਨਾਂ ਵੱਲੋਂ ਹੁਣ ਕਿਸਾਨੀ ਦੀ ਹਮਾਇਤ ਵੀ ਕੀਤੀ ਜਾ ਰਹੀ ਹੈ। ਅਤੇ ਹੁਣ ਗਾਇਕਾਂ ਵੱਲੋਂ ਇੱਕ ਵਾਰ ਫਿਰ ਤੋਂ ਖੁੱਲ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਵੇਖਣਾ ਹੋਵੇਗਾ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਹੋਰ ਕਿਹੜਾ ਕਿਹੜਾ ਗਾਇਕ ਕਿਸਾਨਾਂ ਦੇ ਨਾਲ ਖੜਦੇ ਹਨ ਅਤੇ ਉਹਨਾਂ ਦੀ ਕਾਮਯਾਬੀ ਲਈ ਅਰਦਾਸ ਕਰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।