ਦੁਸ਼ਹਿਰਾ ਗਰਾਊਂਡ ਦਾ ਨਿਰੀਖਣ ਕਰਨ ਪਹੁੰਚੇ ਐਸਐਸਪੀ ਲੁਧਿਆਣਾ ਦਿਹਾਤੀ
- ਹੁੱਲੜਬਾਜੀ ਕਰਨ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ ਡੀਐਸਪੀ ਖੋਸਾ
ਦੀਪਕ ਜੈਨ
ਜਗਰਾਉਂ 10 ਅਕਤੂਬਰ 2024 - ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸਐਸਪੀ ਨਵਦੀਪ ਸਿੰਘ ਬੈਂਸ ਵੱਲੋਂ ਦੁਸਹਿਰੇ ਦੇ ਪ੍ਰਬੰਧਾਂ ਦਾ ਮੁਆਇਨਾ ਕੀਤਾ ਗਿਆ |ਪੂਰੇ ਦੇਸ਼ ਅੰਦਰ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜੋ ਇਸ ਦਿਨ ਨੇਕੀ ਦੀ ਬਦੀ ਉੱਪਰ ਜਿੱਤ ਪ੍ਰਾਪਤ ਹੋਣ ਨੂੰ ਦਰਸਾਉਣ ਲਈ ਰਾਵਣ, ਮੇਘਨਾਥ ਅਤੇ ਕੁੰਭਕਰਨ ਦਾ ਪੁਤਲਾ ਫੂਕਿਆ ਜਾਂਦਾ ਹੈ। ਜੋ ਇਸ ਤਿਉਹਾਰ ਸਮੇਂ ਬਜ਼ਾਰਾਂ ਵਿੱਚ ਬਹੁਤ ਜ਼ਿਆਦਾ ਇਕੱਠ ਹੋਣ ਕਾਰਨ ਖੂਬ ਰੋਣਕਾਂ ਲੱਗਦੀਆਂ ਹਨ। ਇਸ ਦੀ ਇੱਕ ਕੜੀ ਵਿੱਚ ਸ਼ਹਿਰ ਮੁੱਲਾਂਪੁਰ ਵਿਖੇ ਵੀ ਹਰ ਸਾਲ ਦੀ ਤਰ੍ਹਾ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ।
ਜਿਸ ਦੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਪੁਲਿਸ ਮੁਖੀ ਨਵਨੀਤ ਸਿੰਘ ਬੈਂਸ ਆਈ.ਪੀ.ਐਸ ਵੱਲੋਂ ਸਮੇਤ ਪਰਮਿੰਦਰ ਸਿੰਘ ਐਸ.ਪੀ (ਡੀ) ਜਗਰਾਂਉ ਅਤੇ ਵਰਿੰਦਰ ਸਿੰਘ ਖੋਸਾ ਡੀ.ਐਸ.ਪੀ ਦਾਖਾ ਵੱਲੋਂ ਖਾਸ ਤੋਰ ਪਰ ਦੁਸਹਿਰਾ ਗਰਾਂਊਂਡ ਦਾ ਨਿਰੀਖਣ ਕਰਨ ਲਈ ਪੁੱਜੇ। ਜਿੰਨਾ ਵੱਲੋਂ ਦੁਸਹਿਰਾ ਕਮੇਟੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ। ਡਿਊਟੀ ਪਰ ਤਾਇਨਾਤ ਫੋਰਸ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਮੁਸਤੈਦੀ ਨਾਲ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ।
ਦਾਖਾ ਪੁਲਿਸ ਵੱਲੋਂ ਦੁਸਹਿਰਾ ਗਰਾਂਉਂਡ ਦੇ ਨਾਲ-2 ਪੂਰੇ ਸ਼ਹਿਰ ਵਿੱਚ ਦੁਸਹਿਰੇ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਤਾਂ ਜੋ ਇਹ ਤਿਉਹਾਰ ਸ਼ਾਂਤੀ ਪੂਰਵਕ ਨਾਲ ਮਨਾਇਆ ਜਾ ਸਕੇ। ਸ਼ਾਮ ਨੂੰ ਟਰੈਫਿਕ ਕੰਟਰੋਲ ਕਰਨ ਲਈ ਰੂਟ ਪਲੈਨ ਬਣਾਇਆ ਗਿਆ ਹੈ। ਡੀ.ਐਸ.ਪੀ ਵਰਿੰਦਰ ਸਿੰਘ ਖੋਸਾ ਵੱਲੋਂ ਸ਼ਾਮ ਸਮੇਂ ਮੋਟਰਸਾਇਕਲਾਂ, ਟਰੈਕਟਰਾਂ ਪਰ ਹੁੱਲੜਬਾਜ਼ੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਦਾ ਭਰੋਸਾ ਦਿੱਤਾ ਗਿਆ ਹੈ।