ਨਸ਼ੇ ਕਾਰਨ ਨਸ਼ੇੜੀ ਆਪਸ ਵਿਚ ਭਿੜੇ, ਸੜਕ 'ਤੇ ਹੀ ਕੀਤਾ ਖੁੱਲ੍ਹ ਕੇ ਤਮਾਸ਼ਾ, ਪੁਲਿਸ ਨੇ ਮੌਕੇ 'ਤੇ ਪਹੁੰਚ ਕੀਤੇ ਕਾਬੁ
ਰਿਪੋਰਟਰ..... ਰੋਹਿਤ ਗੁਪਤਾ
ਬਟਾਲਾ (ਗੁਰਦਾਸਪੁਰ), 14 ਜੁਲਾਈ 2024 - ਬਟਾਲਾ ਦੇ ਕਾਦੀਆਂ ਦੀ ਚੁੰਗੀ ਤੇ ਚਿੱਟੇ ਦਿਨ ਚਿੱਟੇ ਦਾ ਨਸ਼ਾ ਕਰਨ ਵਾਲੇ ਲੋਕ ਆਪਸ ਵਿੱਚ ਭਿੜਦੇ ਦੇਖੇ ਗਏ।ਇੱਕ ਵਿਅਕਤੀ ਦੂਸਰੇ ਵਿਅਕਤੀ ਤੇ ਦੋਸ਼ ਲਗਾ ਰਿਹਾ ਸੀ ਕਿ ਇਹ ਨਸ਼ਾ ਵੇਚਦਾ ਹੈ ਜਦਕਿ ਦੂਜਾ ਵਿਅਕਤੀ ਕਹਿ ਰਿਹਾ ਸੀ ਕਿ ਮੈਂ ਨਸ਼ਾ ਕਰਦਾ ਹਾਂ ਨਾ ਕਿ ਵੇਚਦਾ ਹਾਂ। ਮੈਂ ਪਹਿਲਾਂ ਨਸ਼ਾ ਵੇਚਦਾ ਜਰੂਰ ਸੀ ਉਸ ਦੀ ਸਜ਼ਾ ਕੱਟ ਆਇਆ ਹਾਂ। ਇਸੇ ਗੱਲ ਨੂੰ ਲੈ ਕੇ ਬਹਿਸ ਹੋਈ ਥੱਪੜ ਚੱਲੇ ਅਤੇ ਇਸ ਦੋਰਾਨ ਜਿਸ ਵਿਅਕਤੀ ਤੇ ਨਸ਼ਾ ਵੇਚਣ ਦੇ ਦੋਸ਼ ਲੱਗ ਰਹੇ ਸਨ ਉਸ ਦੇ ਕੁਝ ਸਾਥੀ ਆਏ ।ਉਹਨਾਂ ਮੀਡੀਆ ਨੂੰ ਦੇਖਿਆ ਤਾਂ ਪੁੱਠੇ ਪੈਰੀ ਵਾਪਸ ਮੁੜ ਗਏ।
ਇਸ ਮੌਕੇ ਜਿਸ ਤੇ ਦੋਸ਼ ਲੱਗ ਰਹੇ ਸਨ ਉਸ ਵਿਅਕਤੀ ਨੇ ਆਪਣੀ ਜੇਬ ਵਿੱਚੋਂ ਲਾਈਟਰ, ਸਿਲਵਰ ਪੇਪਰ ਅਤੇ ਨਸ਼ਾ ਕੱਢ ਕੇ ਵੀ ਦਿਖਾਇਆ। ਉਸਨੇ ਕਿਹਾ ਕਿ ਜੋ ਲੋਕ ਮੇਰੇ ਤੇ ਦੋਸ਼ ਲਗਾ ਰਹੇ ਨੇ ਇਹ ਖੁਦ ਵੀ ਨਸ਼ਾ ਕਰਦੇ ਨੇ। ਕੁਝ ਸਮਾਂ ਪਹਿਲਾਂ ਸਾਡਾ ਆਪਸ ਵਿੱਚ ਝਗੜਾ ਹੋਇਆ ਸੀ ਜਿਸ ਦਾ ਅੱਜ ਬਦਲਾ ਲੈ ਰਹੇ ਨੇ। ਮੈਂ ਨਸ਼ਾ ਵੇਚਦਾ ਨਹੀਂ ਕਰਦਾ ਜਰੂਰ ਹਾਂ। ਇਸ ਚੀਜ਼ ਨੂੰ ਲੈ ਕੇ ਮੌਕੇ ਤੇ ਬਹੁਤ ਸਾਰੇ ਲੋਕ ਇਕੱਠੇ ਹੋਏ।
ਮੌਕੇ ਤੇ ਆਈ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਆਟੋ ਦੀ ਤਲਾਸ਼ੀ ਲਈ। ਐਸ ਐਚ ਓ ਸਿਵਿਲ ਲਾਈਨ ਪ੍ਰਭਜੋਤ ਸਿੰਘ ਨੇ ਕਿਹਾ ਕਿ ਸਾਨੂੰ ਕਿਸੇ ਵੱਲੋਂ ਜਾਣਕਾਰੀ ਮਿਲੀ ਸੀ ਕਿ ਕੁਝ ਨਸ਼ੇੜੀ ਨਸ਼ੇ ਨੂੰ ਲੈ ਕੇ ਆਪਸ ਵਿੱਚ ਲੜ ਰਹੇ ਨੇ ।ਮੌਕੇ ਤੇ ਆਏ ਹਾਂ ਅਤੇ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਕੋਲੋਂ ਲਾਈਟਰ ਸਿਲਵਰ ਪੇਪਰ ਮਿਲਿਆ ਹੈ। ਬਾਕੀ ਤਫਤੀਸ਼ ਕਰਾਂਗੇ।