World Breaking: Vinesh Phogat ਨੂੰ ਨਹੀਂ ਮਿਲੇਗਾ ਸਿਲਵਰ ਮੈਡਲ, CAS ਨੇ ਅਪੀਲ ਕੀਤੀ ਖਾਰਜ (ਪੜ੍ਹੋ ਆਰਡਰ ਦੀ ਕਾਪੀ)
ਭਾਰਤ ਨੂੰ ਬਹੁਤ ਵੱਡਾ ਝਟਕਾ! CAS ਨੇ ਵਿਨੇਸ਼ ਫੋਗਾਟ ਦੀ ਅਪੀਲ ਕੀਤੀ ਖਾਰਜ
ਨਵੀਂ ਦਿੱਲੀ, 14 ਅਗਸਤ 2024- ਵਿਨੇਸ਼ ਫੋਗਾਟ ਮਾਮਲੇ 'ਤੇ CAS ਨੇ ਆਪਣਾ ਵੱਡਾ ਫੈਸਲਾ ਸੁਣਾਇਆ ਹੈ। ਪੀਟੀਆਈ ਦੀ ਰਿਪੋਰਟ ਮੁਤਾਬਿਕ, CAS ਨੇ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ।
ਵਿਨੇਸ਼ ਫੋਗਾਟ ਦੁਆਰਾ ਪੈਰਿਸ ਓਲੰਪਿਕ 'ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਚਾਂਦੀ ਦਾ ਤਮਗਾ ਦੇਣ ਲਈ ਇੰਟਰਨੈਸ਼ਨਲ ਕੌਂਸਲ ਆਫ ਆਰਬਿਟਰੇਸ਼ਨ ਫਾਰ ਸਪੋਰਟ (ਸੀ.ਏ.ਐੱਸ.) ਨੂੰ ਅਪੀਲ ਕੀਤੀ ਗਈ ਸੀ। ਸੀਏਐਸ ਨੇ ਵਿਨੇਸ਼ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਹੈ ਅਤੇ ਇਸ ਨਾਲ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦਾ ਓਲੰਪਿਕ ਤਮਗਾ ਜਿੱਤਣ ਦਾ ਸੁਪਨਾ ਵੀ ਚਕਨਾਚੂਰ ਹੋ ਗਿਆ ਹੈ।