ਨੌਜਵਾਨਾਂ ਵੱਲੋਂ ਪਿੰਡ ਰਾਮਗੜ੍ਹ ਰੁੜਕੀ 'ਚ ਲਾਏ ਬੂਟੇ
ਪਾਲਣ-ਪੋਸਣ ਕਰਨ ਦੀ ਚੁੱਕੀ ਜਿੰਮੇਵਾਰੀ
ਲਾਲੜੂ 14 ਜੁਲਾਈ 2024: ਸਾਡਾ ਇਹ ਖੁਆਬ, ਹਰਿਆ –ਭਰਿਆ ਰਹੇ ਪੰਜਾਬ ਦੇ ਤਹਿਤ ਅੱਜ ਪਿੰਡ ਰਾਮਗੜ੍ਹ ਰੁੜਕੀ ਦੇ ਨੌਜਵਾਨਾਂ ਵੱਲੋਂ ਪਿੰਡ ਨੂੰ ਹਰਿਆ-ਭਰਿਆ ਤੇ ਸੋਹਣਾ ਬਣਾਉਣ ਦੇ ਚਾਅ ਨਾਲ ਪਿੰਡ ਦੀਆਂ ਜਨਤਕ ਥਾਵਾਂ ਉੱਤੇ ਕਰੀਬ 300 ਬੂਟੇ ਲਗਾਏ ਗਏ । ਪਿੰਡ ਦੇ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਪਿੰਡ ਦੇ ਚੌਗਿਰਦੇ ਨੂੰ ਹਰਿਆ-ਭਰਿਆ ਬਣਾਇਆ ਜਾਵੇ ਤਾਂ ਜੋ ਪਿੰਡ ਦੀ ਦਿੱਖ ਵਧੀਆ ਤੇ ਵਾਤਾਵਰਨ ਸ਼ੁੱਧ ਹੋ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਮਸਾਨਘਾਟ ਤੇ ਸਕੂਲ ਸਮੇਤ ਪਿੰਡ ਦੇ ਨੇੜੇ ਖਾਲੀ ਪਈ ਥਾਂ ਵਿੱਚ ਬੂਟੇ ਲਗਾਏ ਗਏ ਹਨ, ਜਿਨ੍ਹਾਂ ਦੇ ਪਾਲਣ-ਪੋਸਣ ਦਾ ਜਿੰਮਾ ਵੀ ਉਨ੍ਹਾਂ ਵੱਲੋਂ ਉਠਾਇਆ ਗਿਆ ਹੈ। ਉਨ੍ਹਾਂ ਕਿਹਾ 3-3 ਨੌਜਵਾਨਾਂ ਦੀਆਂ ਟੀਮਾਂ ਬਣਾ ਕੇ ਉਹ ਵੱਖ-ਵੱਖ ਥਾਵਾਂ ਉੱਤੇ ਲੱਗੇ ਬੂਟਿਆਂ ਦੀ ਦੇਖ-ਰੇਖ ਕਰਨਗੇ ਅਤੇ ਉਨ੍ਹਾਂ ਨੂੰ ਲੋੜ ਮੁਤਾਬਿਕ ਖੁਰਾਕ ਦੇਣਗੇ ਤਾਂ ਜੋ ਉਹ ਵੱਡੇ ਹੋ ਕੇ ਰੁੱਖ ਬਣ ਕੇ ਪਿੰਡ ਦੀ ਹਰਿਆਲੀ ਵਿੱਚ ਵਾਧਾ ਕਰ ਸਕਣ। ਆਪ ਦੇ ਸੀਨੀਅਰ ਆਗੂ ਤੇ ਟਰੱਕ ਯੂਨੀਅਨ ਡੇਰਾਬੱਸੀ ਦੇ ਪ੍ਰਧਾਨ ਸੁਖਦੀਪ ਸਿੰਘ ਫੌਜੀ ਰਾਮਗੜ੍ਹ ਰੁੜਕੀ ਨੇ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਵੱਲੋਂ ਬੂਟੇ ਲਗਾਉਣ ਦਾ ਜੋ ਬੀੜਾ ਚੁੱਕਿਆ ਗਿਆ ਹੈ, ਉਹ ਬਹੁਤ ਹੀ ਸਲਾਘਾਯੋਗ ਕਦਮ ਹੈ। ਉਨ੍ਹਾਂ ਵੱਲੋਂ ਜੋ ਬੂਟੇ ਲਗਾਏ ਜਾ ਰਹੇ ਹਨ, ਉਨ੍ਹਾਂ ਦੇ ਪਾਲਣ-ਪੋਸਣ ਕਰਨ ਦੀ ਸੋਚ ਇੱਕ ਚੰਗੀ ਸੋਚ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ, ਨੌਜਵਾਨਾਂ ਵੱਲੋਂ ਚੁੱਕਿਆ ਬੀੜਾ ਹਮੇਸਾਂ ਫਤਿਹ ਹੁੰਦਾ ਹੈ। ਇਸ ਮੌਕੇ ਪਿੰਡ ਦੇ ਨੌਜਵਾਨ ਪਰਵਿੰਦਰ ਸਿੰਘ, ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਬੰਟੀ ਧੀਮਾਨ, ਗੁਰਦਿਆਲ ਸਿੰਘ, ਮੁਖਤਿਆਰ ਸਿੰਘ, ਗੁਰਵੀਰ ਸਿੰਘ, ਬਲਵਿੰਦਰ ਸਿੰਘ ,ਰਾਹੁਲ ਸੈਣੀ, ਅਜੈਬ ਸਿੰਘ,ਗੋਲੂ, ਕੁਲਵਿੰਦਰ ਸਿੰਘ, ਗੁਰਦਿਆਲ ਸਿੰਘ, ਗਿੰਦਾ, ਹਰਭਜਨ ਸਿੰਘ ਤੇ ਲਖਵੀਰ ਸਿੰਘ ਆਦਿ ਵੀ ਹਾਜ਼ਰ ਸਨ।