ਪਤੀ ਨੇ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਜ਼ਮੀਨ ਵਿਚ ਦੱਬਿਆ
ਗੁਰਪ੍ਰੀਤ ਸਿੰਘ
- ਜਾਣਕਾਰੀ ਅਨੁਸਾਰ ਵਰਿਆਮ ਸਿੰਘ, ਜੋ ਨਸ਼ੇ ਦਾ ਆਦੀ ਸੀ, ਪਿਛਲੇ 15 ਸਾਲਾਂ ਤੋਂ ਪਿੰਡ ਕੋਹਾਲਾ ਵਿਖੇ ਆਪਣੀ ਪਤਨੀ ਮਨਜੀਤ ਕੌਰ ਨਾਲ ਰਹਿ ਰਿਹਾ ਸੀ,ਉਨ੍ਹਾਂ ਦੀ ਕੋਈ ਔਲਾਦ ਵੀ ਨਹੀਂ ਸੀ
- ਬੀਤੇ ਦਿਨੀਂ ਵਰਿਆਮ ਸਿੰਘ ਨੇ ਨਸ਼ੇ ਦੀ ਹਾਲਤ ਵਿਚ ਆਪਣੇ ਪਤਨੀ ਦੇ ਸਿਰ ਵਿਚ ਕੋਈ ਨੁਕੀਲੀ ਚੀਜ਼ ਮਾਰ ਕੇ ਕਤਲ ਕਰ ਦਿੱਤਾ
- ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਘਰ ਵਿਚ ਟੋਇਆ ਪੁੱਟ ਕੇ ਜ਼ਮੀਨ ਵਿਚ ਦੱਬ ਦਿੱਤਾ, ਜਿਸ ਦੀ 5 ਦਿਨਾਂ ਬਾਅਦ ਬਦਬੂ ਆਉਣ ’ਤੇ ਗੁਆਂਢੀਆਂ ਨੂੰ ਪਤਾ ਲੱਗਾ
- ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ ਰਾਜਾਸਾਂਸੀ ਇੰਦਰਜੀਤ ਸਿੰਘ, ਥਾਣਾ ਲੋਪੋਕੇ ਦੇ ਐਸ.ਐਚ.ਓ ਅਮਨਦੀਪ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ
- ਦੋਸ਼ੀ ਵਰਿਆਮ ਸਿੰਘ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਅੰਮ੍ਰਿਤਸਰ, 2 ਨਵੰਬਰ 2024 - ਅੰਮ੍ਰਿਤਸਰ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੋਹਾਲਾ ਵਿਖੇ ਪਤੀ ਵਲੋਂ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਜ਼ਮੀਨ ਵਿਚ ਦਬਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਰਿਆਮ ਸਿੰਘ ਨੇ 15 ਸਾਲ ਪਹਿਲੇ ਇੱਕ ਪ੍ਰਵਾਸੀ ਔਰਤ ਨਾਲ ਵਿਆਹ ਕਰਵਾਇਆ ਸੀ। ਤੇ ਪਿਛਲੇ ਦਿਨੀ ਕਿਸੇ ਗੱਲ ਨੂੰ ਲੈ ਕੇ ਉਸਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਲਾਸ਼ ਨੂੰ ਜਮੀਨ ਦੇ ਹੇਠਾਂ ਦਬਾ ਦਿੱਤਾ ਇਸ ਗੱਲ ਦਾ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਉੱਥੇ ਹੀ ਦੋਸ਼ੀ ਵਰਿਆਮ ਸਿੰਘ ਦਾ ਭਰਾ ਸਤਨਾਮ ਸਿੰਘ ਵੀ ਘਟਨਾ ਵਾਲੀ ਜਗ੍ਹਾ ਤੇ ਪੁੱਜਾ ਤੇ ਉਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਤੋਂ 15 ਸਾਲ ਪਹਿਲੇ ਇਸ ਵੇਲੇ ਪ੍ਰਵਾਸੀ ਔਰਤ ਨਾਲ ਵਿਆਹ ਕਰਵਾਇਆ ਸੀ ਉਹਨਾਂ ਦੱਸਿਆ ਕਿ ਇਸ ਦੇ ਕੋਈ ਵੀ ਔਲਾਦ ਨਹੀਂ ਹੈ।
ਪਿੰਡ ਵਿੱਚ ਵੀ ਇਸ ਨੂੰ 15 ਸਾਲ ਰਹਿੰਦੇ ਨੂੰ ਹੋ ਗਏ ਹਨ ਕਿਸੇ ਗੱਲ ਨੂੰ ਲੈ ਕੇ ਇਸ ਦੀ ਆਪਣੀ ਪਤਨੀ ਨਾਲ ਤਕਰਾਰ ਹੋਈ ਤੇ ਇਸ ਨੇ ਉਸ ਨੂੰ ਮਾਰ ਕੇ ਜਮੀਨ ਹੇਠਾਂ ਦੱ ਦਿੱਤਾ ਪੁਲਿਸ ਦਾ ਅਧਿਕਾਰੀ ਵੀ ਮੌਕੇ ਤੇ ਪੁੱਜੇ ਹਨ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਹੀ ਮੌਕੇ ਤੇ ਪੁੱਜੇ ਡੀਐਸਪੀ ਇੰਦਰਜੀਤ ਸਿੰਘ ਨੇ ਮੀਡੀਅਮ ਨੂੰ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਕੁਹਾਲਾ ਵਿਖੇ ਵਰਿਆਮ ਸਿੰਘ ਨਾਂ ਦੀ ਵਿਅਕਤੀ ਨੇ ਆਪਣੀ ਪਤਨੀ ਨੂੰ ਮਾਰ ਕੇ ਜਮੀਨ ਹੜਾ ਦੱਬ ਦਿੱਤਾ ਹੈ। ਅਸੀਂ ਡਿਊਟੀ ਮਜਿਸਟਰੇਟ ਦੇ ਨਾਲ ਇੱਥੇ ਪੁੱਜੇ ਹਾਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਫਿਲਹਾਲ ਦੋਸ਼ੀ ਨੂੰ ਵੀ ਗਿਰਿਫਤਾਰ ਕਰ ਲਿਆ ਗਿਆ ਹੈ ਜਾਂਚ ਕੀਤੀ ਜਾ ਰਹੀ ਹੈ।