ਸਿਹਤ ਵਿਭਾਗ ਦੀ ਟੀਮ ਨੇ ਘਰ-ਘਰ ਜਾ ਕੇ ਡੇਂਗੂ ਦਾ ਲਾਰਵਾ ਚੈੱਕ ਕੀਤਾ
ਮਨਜੀਤ ਸਿੰਘ ਢੱਲਾ
ਜੈਤੋ,04 ਨਵੰਬਰ 2024 - ਜ਼ਿਲ੍ਹਾ ਫ਼ਰੀਦਕੋਟ ਦੇ ਸਿਵਲ ਸਰਜਨ ਡਾ. ਕੱਕੜ ਦੇ ਨਿਰਦੇਸ਼ਾ ਅਨੁਸਾਰ ਹੈਲਥ ਮਹਿਕਮੇ ਵੱਲੋਂ ਜੈਤੋ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਤੇ ਘਰਾਂ ਵਿਚ ਪਹੁੰਚ ਕੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ। ਜਿਨ੍ਹਾਂ ਘਰਾਂ ’ਚੋਂ ਲਾਰਵਾ ਮਿਲਿਆ ਉਸਨੂੰ ਲਾਰਵੀ ਸਾਈਡ ਦਵਾਈ ਪਾਕੇ ਨਸ਼ਟ ਕੀਤਾ ਗਿਆ। ਜਿਨਾਂ ਘਰਾਂ ਵਿਚੋਂ ਦੂਜੀ-ਵਾਰ ਲਾਰਵਾ ਮਿਲਿਆ ਉਹਨਾਂ ਘਰਾਂ ਦੇ ਚਲਾਨ ਕੱਟੇ ਗਏ। ਸਿਹਤ ਮਹਿਕਮੇ ਦੀਆ ਟੀਮਾ ਵਲੋਂ ਘਰ-ਘਰ ਜਾ ਕੇ ਘਰਾਂ ਦੀਆ ਛੱਤਾਂ, ਗਮਲਿਆ, ਕਬਾਡ਼ ਦੇ ਪਏ ਸਾਮਾਨ, ਟਾਇਰਾਂ ਆਦਿ ਵਿਚੋਂ ਡੇਂਗੂ ਦਾ ਲਾਰਵਾ ਲੱਭਿਆ ਗਿਆ ਅਤੇ ਬਰਤਨਾਂ ਨੂੰ ਖਾਲੀ ਕਰਵਾਇਆ ਗਿਆ ਤੇ ਕੁਝ ਘਰਾਂ ਦੇ ਮੈਂਬਰ ਦੇ ਡੇਂਗੂ ਸਬੰਧੀ ਬਲੱਡ ਦੇ ਸੈਂਪਲ ਭਰੇ ਗਏ। ਡੇਂਗੂ ਦੀ ਟੀਮ ਵੱਲੋਂ ਡੇਂਗੂ ਦੇ ਬਚਾਅ ਸਬੰਧੀ ਜਾਗਰੂਕ ਵੀ ਕੀਤਾ ਗਿਆ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਰਾਜਵਿੰਦਰ ਸਿੰਘ, ਜਸਮੀਤ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਜਸਕਰਨ ਸਿੰਘ, ਸੁਖਵਿੰਦਰ ਸਿੰਘ ਬ੍ਰੀਡ ਚੈਕਰ, ਹਰਪਵਿੱਤਰ ਸਿੰਘ ਬ੍ਰੀਡ ਚੈਕਰ ਆਦਿ ਹਾਜ਼ਰ ਸਨ।