ਮਾਤਾ ਈਸ਼ਵਰ ਦੇਵੀ ਨੇ ਸਰੀਰਦਾਨ ਨਾਲ ਲੁਆਈ ਈਸ਼ਵਰ ਦੇ ਦਰਬਾਰ ’ਚ ਹਾਜ਼ਰੀ
ਅਸ਼ੋਕ ਵਰਮਾ
ਬਠਿੰਡਾ,14 ਜੁਲਾਈ 2024: ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਤਹਿਤ ਬਲਾਕ ਬਠਿੰਡਾ ਦੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਬਲਾਕ ਬਠਿੰਡਾ ਦੀ ਸਾਧ ਸੰਗਤ ਵੱਲੋਂ ਹੁਣ ਤੱਕ ਕੀਤਾ ਗਿਆ ਇਹ 113ਵਾਂ ਸਰੀਰਦਾਨ ਹੈ ਜਿੰਨ੍ਹਾਂ ਤੇ ਮੈਡੀਕਲ ਦੇ ਵਿਦਿਆਰਥੀ ਖੋਜ ਕਰਕੇ ਆਪਣੇ ਖੇਤਰ ਵਿਚ ਪ੍ਰਾਪਤੀਆਂ ਕਰ ਰਹੇ ਹਨ। ਇੱਕ ਹਫ਼ਤੇ ਅੰਦਰ ਬਲਾਕ ਵੱਲੋਂ ਇਹ ਦੂਜਾ ਸਰੀਰਦਾਨ ਕੀਤਾ ਗਿਆ ਹੈ। ਵੇਰਵਿਆਂ ਅਨੁਸਾਰ ਬਲਾਕ ਬਠਿੰਡਾ ਦੇ ਏਰੀਆ ਮਹਿਣਾ ਚੌਂਕ ਦੇ ਪੰਦਰਾਂ ਮੈਂਬਰ ਗੌਰਵ ਇੰਸਾਂ ਦੀ ਦਾਦੀ ਸੇਵਾਦਾਰ ਮਾਤਾ ਈਸ਼ਵਰ ਦੇਵੀ ਇੰਸਾਂ (91) ਦੇ ਦੇਹਾਂਤ ਤੋਂ ਬਾਅਦ ਉਸਦੇ ਬੇਟੇ ਸੁਰੇਸ਼ ਇੰਸਾਂ, ਧੀਆਂ ਮਮਤਾ ਇੰਸਾਂ, ਬੱਬਲ ਇੰਸਾਂ, ਲਕਸ਼ਮੀ ਇੰਸਾਂ, ਦੇਵੀ ਇੰਸਾਂ, ਪੋਤਰੇ ਗੌਰਵ ਇੰਸਾਂ 15 ਮੈਂਬਰ, ਅਸ਼ਵਨੀ ਇੰਸਾਂ ਕੰਟੀਨ ਸੰਮਤੀ ਸੇਵਾਦਾਰ, ਵਿੱਕੀ ਇੰਸਾਂ, ਪੋਤਰੀ ਨੀਰੂ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਇਹ ਫੈਸਲਾ ਲਿਆ ਸੀ।
ਪ੍ਰੀਵਾਰ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਮੁਜੱਫਰਨਗਰ ਮੈਡੀਕਲ ਕਾਲਜ ਅਤੇ ਹਸਪਤਾਲ, ਮੁਜੱਫਰ ਨਗਰ (ਉੱਤਰ ਪ੍ਰਦੇਸ਼) ਨੂੰ ਸੌਂਪ ਦਿੱਤਾ। ਇਸ ਮੌਕੇ ਹਾਜ਼ਰ ਡੇਰਾ ਪ੍ਰੇਮੀਆਂ ਨੇ ਮਾਤਾ ਈਸ਼ਵਰ ਦੇਵੀ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਈਸ਼ਵਰ ਦੇਵੀ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰੇ ਲਾਏ ਅਤੇ ਮ੍ਰਿਤਕ ਦੀ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਰੀਤ ਧੀ-ਪੁੱਤਰ ਇੱਕ ਸਮਾਨ ਦੇ ਅਮਲ ਕਰਦਿਆਂ ਮਾਤਾ ਈਸ਼ਵਰ ਦੇਵੀ ਇੰਸਾਂ ਦੀਆਂ ਧੀਆਂ ਅਤੇ ਪੋਤਰੀਆਂ ਨੇ ਵੀ ਅਰਥੀ ਨੂੰ ਮੋਢਾ ਦਿੱਤਾ।
ਇਸ ਮੌਕੇ ਏਰੀਆ ਪ੍ਰੇਮੀ ਸੇਵਕ ਵਿਨੋਦ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਨੀਤੂ ਇੰਸਾਂ ਨੇ ਦੱਸਿਆ ਕਿ ਬੀਤੀ ਰਾਤ ਮਾਤਾ ਈਸ਼ਵਰ ਦੇਵੀ ਇੰਸਾਂ ਕੁੱਲ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਸਨ, ਮਾਤਾ ਜੀ ਅਤੇ ਪੂਰੇ ਪਰਿਵਾਰ ਨੇ ਮੌਤ ਉਪਰੰਤ ਸ਼ਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਹੈ ਮਾਤਾ ਜੀ ਦੀ ਇਸ ਇੱਛਾ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ। ਇਸ ਮੌਕੇ ਪ੍ਰੇਮੀ ਸੰਮਤੀ ਏਰੀਆ ਮਹਿਣਾ ਚੌਂਕ ਦੇ 15 ਮੈਂਬਰ ਸੁਨੀਲ ਇੰਸਾਂ, ਨਰਿੰਦਰ ਇੰਸਾਂ, ਨੀਰਜ ਇੰਸਾਂ, ਕੇਵਲ ਇੰਸਾਂ, ਅਨੁਜ ਇੰਸਾਂ, 15 ਮੈਂਬਰ ਭੈਣਾਂ ਕਿਰਨਾ ਇੰਸਾਂ, ਤਨਿਸ਼ਾ ਇੰਸਾਂ, ਸੀਮਾ ਇੰਸਾਂ, ਸੋਨੀ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਦੇ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ, ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜ਼ਰ ਸੀ।