ਮਾਲੇਰਕੋਟਲਾ -ਅੰਜੁਮਨ ਫਰੋਗ ਏ ਅਦਬ (ਰਜਿ.) ਪੰਜਾਬ ਦੀ ਚੋਣ ਵਿੱਚ ਕਾਸ਼ਿਫ ਜਾਗੀਰਦਾਰ ਪ੍ਰਧਾਨ ਤੇ ਮੁਹੰਮਦ ਨਾਸਰ ਆਜ਼ਾਦ ਜਨਰਲ ਸਕੱਤਰ ਚੁਣੇ ਗਏ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 14 ਜੁਲਾਈ 2024, ਪਿਛਲੇ ਲੰਮੇ ਸਮੇਂ ਤੋਂ ਉਰਦੂ ਭਾਸ਼ਾ ਦੀ ਤਰੱਕੀ ਲਈ ਕੋਸ਼ਿਸ਼ਾਂ ਕਰ ਰਹੀ ਪੰਜਾਬ ਦੀ ਉੱਘੀ ਸਾਹਿਤਕ ਜਥੇਬੰਦੀ ਅੰਜੁਮਨ ਫਰੋਗ ਏ ਅਦਬ (ਰਜਿ.) ਪੰਜਾਬ, ਮਾਲੇਰਕੋਟਲਾ ਦੀ 02 ਸਾਲਾਂ ਲਈ ਨਵੀਂ ਚੋਣ ਸੰਸਥਾ ਦੇ ਸਰਪ੍ਰਸਤ ਸਾਬਰ ਅਲੀ ਜੁਬੈਰੀ ਤੇ ਕੁਲਵੰਤ ਸਿੰਘ ਕਸਕ ਸੰਗਰੂਰ ਦੀ ਦੇਖ-ਰੇਖ ਹੇਠ ਕਰਵਾਈ ਗਈ, ਜਿਸ ਵਿੱਚ ਸਾਬਰ ਅਲੀ ਜੁਬੈਰੀ, ਕੁਲਵੰਤ ਸਿੰਘ ਕਸਕ, ਅਨਵਾਰ ਬਾਗੀ ਤੇ ਅਬਦੁਲ ਹਮੀਦ (ਚਾਰੋਂ ਸਰਪ੍ਰਸਤ), ਕਾਸ਼ਿਫ ਜਾਗੀਰਦਾਰ ਨੂੰ ਪ੍ਰਧਾਨ, ਨਾਸਰ ਆਜ਼ਾਦ ਨੂੰ ਜਨਰਲ ਸਕੱਤਰ, ਮੁਸ਼ਤਾਕ ਜੋਸ਼ ਨੂੰ ਸੀਨੀਅਰ ਮੀਤ ਪ੍ਰਧਾਨ, ਮੁਹੰਮਦ ਰਫੀਕ ਨੂੰ ਮੀਤ ਪ੍ਰਧਾਨ, ਮੁਹੰਮਦ ਨਦੀਮ (ਈ.ਓ) ਨੂੰ ਜੁਆਇੰਟ ਸਕੱਤਰ, ਮੁਹੰਮਦ ਜਮੀਲ ਨੂੰ ਖਜ਼ਾਨਚੀ, ਮੁਹੰਮਦ ਸਾਦਿਕ ਨੂੰ ਪ੍ਰੈੱਸ ਸਕੱਤਰ, ਡਾ.ਸਲੀਮ ਜੁਬੈਰੀ ਤੇ ਜ਼ਹੂਰ ਅਹਿਮਦ ਚੌਹਾਨ ਨੂੰ ਐਡਵਾਇਜਰ ਚੁਣਿਆ ਗਿਆ। ਇਸ ਤੋਂ ਇਲਾਵਾ ਡਾ.ਸਲੀਮ ਮੁਹੰਮਦ ਤੇ ਉਵੈਸ ਓਵੈਸੀ ਨੂੰ ਬਤੌਰ ਐਗਜੈਕਟਿਵ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕਾਸ਼ਿਫ ਜਾਗੀਰਦਾਰ ਨੇ ਕਿਹਾ ਕਿ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਅਸੀਂ ਉਰਦੂ ਭਾਸ਼ਾ ਦੀ ਬਿਹਤਰੀ ਲਈ ਪੂਰੀ ਤਨਦੇਹੀ ਨਾਲ ਆਪਣੀ ਸਮਰੱਥਾ ਨਾਲ ਕੰਮ ਕਰਾਂਗੇ।