ਲੁਧਿਆਣਾ: ਪਿੰਡ ਮੋਹੀ ਵਿਖੇ ਦਸਤਾਰ ਸਿਖਲਾਈ ਕੈਂਪ/ਧਾਰਮਿਕ ਕਿਤਾਬਾਂ ਦਾ ਲੰਗਰ ਲਾਇਆ
ਭਾਈ ਨੂਰਾ ਮਾਹੀ ਸੇਵਾ ਸੁਸਾਇਟੀ, ਰਾਏਕੋਟ ਨੇ ਕੀਤਾ ਭਰਪੂਰ ਸਹਿਯੋਗ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 14 ਜੁਲਾਈ 2024- ਖਾਲਸਾ ਐਜੂਕੇਸ਼ਨ ਸੁਸਾਇਟੀ ਨਾਰੰਗਵਾਲ ਕਲ੍ਹਾਂ(ਨੇੜੇ: ਪੱਖੋਵਾਲ-ਜੋਧਾਂ), ਜ਼ਿਲ੍ਹਾ ਲੁਧਿਆਣਾ ਵੱਲੋਂ ਪਿੰਡ ਮੋਹੀ (ਨੇੜੇ: ਮੁੱਲਾਂਪੁਰ ਦਾਖਾ) ਵਿਖੈ 29 ਵਾਂ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ। ਇਹ ਧਾਰਮਿਕ ਸਮਾਗਮ ਬਹੁ-ਚਰਚਿਤ ਤੇ ਨਾਮਵਰ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.), ਰਾਏਕੋਟ ਦੇ ਭਰਪੂਰ ਸਹਿਯੋਗ ਸਦਕਾ ਪਿੰਡ ਮੋਹੀ ਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਨੂੰ ਦਸਤਾਰਾਂ ਤੇ ਦੁਮਾਲੇ ਦੀ ਸਿਖਲਾਈ ਦਿਤੀ ਗਈ।ਕੇਸ ਰੱਖਣ ਦਾ ਪ੍ਰਣ ਕਰਨ ਵਾਲੀਆਂ ਸੰਗਤਾਂ ਨੂੰ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਲੋੜਵੰਦ ਸੰਗਤਾਂ ਨੂੰ ਦਸਤਾਰਾਂ ਦਿੱਤੀਆਂ ਗਈਆਂ।ਇਸ ਕੈਂਪ ਵਿਚ 18 ਦੀ ਗਿਣਤੀ ਵਿੱਚ ਸੰਗਤਾਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ, ਪ੍ਰਣ ਕਰਨ ਵਾਲਿਆਂ ਦੇ ਦਸਤਾਰਾਂ ਸਜਾਈਆਂ ਗਈਆਂ,21 ਦੀ ਗਿਣਤੀ ਵਿੱਚ ਜਰੂਰਤਮੰਦ ਵੀਰਾਂ ਤੇ ਭੈਣਾਂ ਨੂੰ ਦਸਤਾਰਾਂ ਦਿੱਤੀਆਂ ਗਈਆਂ।ਬੱਚਿਆਂ ਨੂੰ ਮੁਢੱਲੀ ਜਾਣਕਾਰੀ ਤੇ ਗੁਰ ਇਤਿਹਾਸ ਬਾਰੇ ਦੱਸਿਆ ਗਿਆ। ਬੱਚਿਆਂ ਤੋਂ ਸਵਾਲ ਜਵਾਬ ਪੁੱਛੇ ਗਏ,ਵੀਰ ਅਮਰਪ੍ਰੀਤ ਸਿੰਘ ਜੀ ਗੁੱਜਰਵਾਲ ਵਲੋਂ ਸੰਗਤਾਂ ਤੇ ਬੱਚਿਆਂ ਨਾਲ ਗੁਰਬਾਣੀ ਗੁਰ ਇਤਿਹਾਸ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ।ਸੰਗਤਾਂ ਨੂੰ ਕਿਤਾਬਾਂ(ਧਾਰਮਿਕ ਸਾਹਿਤ) ਮੁਫ਼ਤ ਤੌਰ 'ਤੇ ਵੰਡੀਆ ਗਈਆਂ।
ਸੰਗਤਾਂ ਨੇ ਇਸ ਧਾਰਮਿਕ ਸਮਾਗਮ ਪ੍ਰਤੀ ਆਪਣੀ ਭਾਰੀ ਦਿਲਚਸਪੀ ਦਿਖਾਈ।ਇਸ ਦੌਰਾਨ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.), ਰਾਏਕੋਟ ਦੇ ਸਰਪ੍ਰਸਤ ਡਾ.ਕਰਵਿੰਦਰ ਸਿੰਘ U.K.(ਰਾਏਕੋਟ ਵਾਲੇ)ਨੇ ਖਾਲਸਾ ਐਜੂਕੇਸ਼ਨ ਸੁਸਾਇਟੀ, ਨਾਰੰਗਵਾਲ ਕਲ੍ਹਾਂ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ/ਵਿਰਸੇ ਨਾਲ ਜੋੜ੍ਹ ਕੇ ਰੱਖਣ ਲਈ ਧਾਰਮਿਕ ਸਮਾਗਮ ਸਮੇਂ-ਸਮੇਂ ਸਿਰ ਕਰਵਾਏ ਜਾਣੇ ਸਮੇਂ ਦੀ ਜ਼ਰੂਰਤ ਹੈ। ਇਸ ਧਾਰਮਿਕ ਸਮਾਗਮ ਦੀ ਚਹੁੰ ਪਾਸਿਆਂ ਤੋਂ ਭਰਪੂਰ ਸ਼ਲਾਘਾ ਹੋ ਰਹੀ ਹੈ।