ਸ਼ੰਬੂ ਬਾਰਡਰ ਮੋਰਚੇ 'ਤੇ ਜਾਂਦਿਆ ਦੁਰਘਟਨਾ ਦੌਰਾਨ ਕਿਸਾਨ ਆਗੂ ਦੀ ਹੋਈ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ 14 ਜੂਨ 2024 - ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਜਿਲਾ ਗੁਰਦਾਸਪੁਰ ਦੇ ਜੋਨ ਬਾਬਾ ਮਸਤੂ ਜੀ ਦੇ ਆਗੂ ਹਰਜਿੰਦਰ ਸਿੰਘ ਦੀ ਸ਼ੰਭੂ ਬਾਰਡਰ ਤੇ ਜਾਂਦਿਆਂ ਰਸਤੇ ਵਿੱਚ ਐਕਸੀਡੈਂਟ ਹੋਣ ਕਾਰਨ ਮੌਤ ਹੋਣ ਦੀ ਖਬਰ ਹੈ।
ਕਿਸਾਨ ਆਗੂਆਂ ਨੇ ਦੱਸਿਆ ਕਿ ਨੋਜਵਾਨ ਪੁੱਤ ਦੀ ਮੋਤ ਮਾਪਿਆ ਲਈ ਬੁਝਾਰਤ ਜਿਹੀ ਬਣ ਜਾਦੀ ਹੈ ਮਾਪਿਆ ਦੇ ਬੈਠਿਆ ਜਦੋ ਹੋਣਹਾਰ ਗੱਭਰੂ ਪੁੱਤ ਤੁਰ ਜਾਂਦਾ ਤਾ ਉਮਰ ਭਰ ਲਈ ਸਵਾਲ ਵੀ ਖੜੇ ਕਰ ਜਾਂਦਾ ਹੈ ਜਿਹੜੇ ਕਦੇ ਵੀ ਸੁਲਝਾਏ ਨਹੀ ਜਾ ਸਕਦੇ। 46 ਸਾਲ ਜਵਾਨ ਪੁੱਤ ਨੂੰ ਮਾਤਾ ਹਰਵੰਤ ਕੌਰ ਦੀਆ ਬੁੱਢੀਆ ਅੱਖਾ ਵੀ ਤਲਾਸ਼ ਕਰ ਰਹੀਆ ਹਨ । ਕਿਸਾਨ ਆਗੂਆਂ ਅਨੁਸਾਰ ਹਰਜਿੰਦਰ ਸਿੰਘ ਜਿਨ੍ਹਾਂ ਰਾਹਾਂ ਤੇ ਤੁਰਿਆ ਹੈ ਇਹ ਰਾਹ ਹਿੰਮਤ ਵਾਲੇ ਮਰਦਾਂ ਦੇ ਹਿੱਸੇ ਆਉਂਦੇ ਹਨ ਤੇ ਇਨ੍ਹਾਂ ਰਾਹਾਂ ਤੇ ਕੇਵਲ ਮਰਦ ਹੀ ਚੱਲ ਸਕਦੇ ਹਨ ।ਕੇਵਲ ਜਥੇਬੰਦਕ ਰਾਹ ਹੀ ਹੈ ਜਿਹੜਾ ਜਾਬਰ ਹਕੂਮਤਾਂ ਦਾ ਰਸਤਾ ਰੋਕ ਸਕਦੀ ਹੈ।
ਉਂਜ ਵਰਗੇ ਨੋਜਵਾਨ ਤੇ ਸਾਨੂੰ ਬੜੀ ਆਸ ਸੀ ਕਿ ਪਿਤਾ ਦੇ ਪਾਏ ਪੂਰਨਿਆ ਤੇ ਪੁੱਤ ਚੱਲੇਗਾ ਪਰ ਅਫਸੋਸ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹਨਾਂ ਕਿਹਾ ਕਿ ਹਰਜਿੰਦਰ ਸਿੰਘ ਦੀ ਮੌਤ ਨਾਲ ਕਿਸਾਨੀ ਸੰਘਰਸ਼ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ ਅਤੇ ਅੱਜ ਸਾਰੀ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਉਸਦੇ ਪਰਿਵਾਰ ਨਾਲ ਦੁੱਖ ਦੇ ਵਿੱਚ ਸਰੀਕ ਹੋਈ ਹੈ ਅਤੇ ਹਮੇਸ਼ਾ ਹਮੇਸ਼ਾ ਲਈ ਪਰਿਵਾਰ ਨਾਲ ਖੜੀ ਹੈ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਆਗੂ ਹਰਵਿੰਦਰ ਸਿੰਘ ਮਾਸਾਣੀਆ,ਅਨੂਪ ਸਿੰਘ ਸੁਲਤਾਨੀ, ਕੁਲਜੀਤ ਸਿੰਘ ਹਯਾਤ ਨਗਰ, ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ,ਜਤਿੰਦਰ ਸਿੰਘ ਵਰਿਆ, ਵੱਸਣ ਸਿੰਘ ਪੀਰਾਂ ਬਾਗ਼,ਗੁਰਪ੍ਰੀਤ ਸਿੰਘ ਖ਼ਾਨਪੁਰ, ਨਿਸ਼ਾਨ ਸਿੰਘ ਪ੍ਰਧਾਨ, ਸੁਖਜਿੰਦਰ ਸਿੰਘ ਗੋਤ, ਸੁਖਵਿੰਦਰ ਸਿੰਘ ਅੱਲੜ ਪਿੰਡੀ, ਬੀਬੀ ਸੁਖਦੇਵ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਮਨਜਿੰਦਰ ਕੌਰ, ਆਦਿ ਹਾਜ਼ਰ ਸਨ ।