ਸਾਊਣ ਮਹੀਨਾ 16 ਜੁਲਾਈ ਤੋਂ ਸ਼ੁਰੂ, ਸ਼ਿਵ ਪੂਜਾ ਦਾ ਹੋਵੇਗਾ ਵਿਸ਼ੇਸ਼ ਮਹੱਤਵ :- ਪੰਡਿਤ ਗਗਨ ਸ਼ਰਮਾ
ਰੋਹਿਤ ਗੁਪਤਾ
ਗੁਰਦਾਸਪੁਰ 14 ਜੁਲਾਈ 2024- ਗੁਰਦਾਸਪੁਰ ਦੇ ਪ੍ਰਸਿੱਧ ਜੋਤਸ਼ੀ ਪੰਡਿਤ ਗਗਨ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਸੌਣ ਦਾ ਮਹੀਨਾ ਸਾਵਣ ਸੰਕ੍ਰਾਂਤੀ 16 ਜੁਲਾਈ ਦਿਨ ਮੰਗਲਵਾਰ ਨੂੰ ਸ਼ੁਰੂ ਹੋਵੇਗਾ।ਸ਼ਾਸਤਰਾਂ ਵਿੱਚ ਸੌਣ ਦੇ ਮਹੀਨੇ ਨੂੰ ਭਗਵਾਨ ਸ਼ਿਵ ਦਾ ਸਭ ਤੋਂ ਪਿਆਰਾ ਮਹੀਨਾ ਮੰਨਿਆ ਗਿਆ ਹੈ। ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਭਗਵਾਨ ਸ਼ਿਵ ਦਾ ਦੁੱਧ ,ਦਹੀਂ , ਸ਼ਹਿਦ, ਗੰਗਾ ਜਲ, ਘਿਓ, ਵੇਲ, ਫਲ, ਭੰਗ, ਧਤੂਰਾ ਆਦਿ ਨਾਲ ਅਭਿਸ਼ੇਕ ਕਰਨਾ ਚਾਹੀਦਾ ਹੈ। ਇਸ ਮਹੀਨੇ ਕਾਲ ਸਰਪ ,ਮਹਾਮਰਿਤੁੰਜਯ , ਰੁਦਰ ਅਭਿਸ਼ੇਕ ਅਤੇ ਨਾਗ ਦੇਵਤਾ ਆਦਿ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮਹੀਨੇ ਵਿਚ ਤਾਮਸਿਕ ਭੋਜਨ ਅਤੇ ਸ਼ਰਾਬ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਸਵੇਰੇ-ਸ਼ਾਮ ਓਮ ਨਮਹ ਸ਼ਿਵਾਏ ਦਾ ਜਾਪ ਕਰਨਾ ਚਾਹੀਦਾ ਹੈ।