ਸੁਖਜਿੰਦਰ ਰੰਧਾਵਾ ਨੇ ਘੁੰਮਣ ਕਲਾਂ ਚਰਚ ਵਿੱਖੇ ਪਹੁੰਚੇ
ਡੇਰਾ ਬਾਬਾ ਨਾਨਕ, 14 ਜੁਲਾਈ 2024 - ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਪਿੰਡ ਘੁੰਮਣ ਕਲਾਂ ਵਿੱਚ ਪਾਸਟਰ ਜੱਗਾ ਜੀ ਅਤੇ ਕ੍ਰਿਸ਼ਚਨ ਭਾਈਚਾਰੇ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਬੋਧਨ ਤੋਂ ਬਾਅਦ ਬੀਤੀਆਂ ਚੋਣਾ ਦੋਰਾਨ ਉਹਨਾਂ ਵੱਲੋਂ ਹਲਕੇ ਦੀ ਭਲਾਈ ਲਈ ਕਾਂਗਰਸ ਦਾ ਸਾਥ ਦੇਣ ਲਈ ਧੰਨਵਾਦ ਕੀਤਾ ਇਸ ਤੋਂ ਬਾਅਦ ਘੁੰਮਣ ਕਲਾਂ ਵਿਖੇ ਮੈਂਬਰ ਪੰਚਾਇਤ ਅਮਨ ਗਿਲ ਜੀ ਦੇ ਗ੍ਰਹਿ ਵਿਖੇ ਚਾਹ ਦੇ ਪ੍ਰੋਗਰਾਮ ਮੌਕੇ ਹਾਜ਼ਰੀ ਭਰੀ।
ਇਸ ਮੌਕੇ ਪਰਿਵਾਰ ਵਾਸੀਆਂ ਨਾਲ ਮਿਲਦੇ ਹੋਏ ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਤੇ ਲੋਕ ਸਭਾ ਚੋਣਾਂ ਵਿੱਚ ਦਿੱਤੇ ਗਏ ਸਹਿਯੋਗ ਲਈ ਸਭਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਇਸ ਮੌਕੇ ਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਘੁੰਮਣ ਕਲਾਂ ਦੇ ਸੂਝਵਾਨ ਵਾਸੀਆਂ ਨੂੰ ਹਾਰਦਿਕ ਅਪੀਲ ਕਰਦਿਆਂ ਕਿਹਾ ਕਿ ਜਿਸ ਜੋਸ਼ ਨਾਲ ਆਪ ਲੋਕਾਂ ਨੇ ਲੋਕ ਸਭਾ ਚੋਣਾਂ ਵਿੱਚ ਮੇਰਾ ਡੱਟ ਕਿ ਸਾਥ ਦਿੱਤਾ ਸੀ ਹੁਣ ਉਸ ਤੋਂ ਵੀ ਜ਼ਿਆਦਾ ਜੋਸ਼ ਨਾਲ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਹੋਣ ਜਾ ਰਹੀ ਜ਼ਿਮਣੀ ਚੋਣ ਵਿੱਚ ਕਾਂਗਰਸ ਪਾਰਟੀ ਦਾ ਸਾਥ ਦੇ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰੋਗੇ ਤਾਂ ਹਲਕਾ ਡੇਰਾ ਬਾਬਾ ਨਾਨਕ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਸਕੇ।