ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ (ਹਰਿ ਸਹਾਇ ਸੇਵਾ ਦਲ (ਰਜਿ)) ਪਟਿਆਲਾ ਵੱਲੋਂ ਵਿਸ਼ਾਲ ਮੈਡੀਕਲ ਚੈਕੱਅਪ ਲਗਾਇਆ ਗਿਆ:-ਡਾ.ਦੀਪ ਸਿੰਘ
- ਮਹਿਮਾਨ ਵਜੋਂ ਪ੍ਰਦੀਪ ਸਿੰਘ ਬਾਜਵਾ ਐਸ਼ਐਚਓ ਥਾਣਾ ਤ੍ਰਿਪੜੀ ਅਤੇ ਸੁਖਵਿੰਦਰ ਸਿੰਘ ਗਿੱਲ ਐਸ਼ਐਚਓ ਥਾਣਾ ਅਨਾਜ ਮੰਡੀ ਨੇ ਹਿੱਸਾ ਲਿਆ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 15 ਨਵੰਬਰ 2024:- ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ (ਹਰਿ ਸਹਾਇ ਸੇਵਾ ਦਲ (ਰਜਿ) ਪਟਿਆਲਾ ਵਲੋਂ ਵਿਸ਼ਾਲ ਮੈਡੀਕਲ ਚੈਕੱਅਪ ਲਗਾਇਆ ਗਿਆ। ਜਿਸ ਵਿਚ ਲਗਪਗ 85 ਮਰੀਜਾਂ ਨੇ ਭਾਗ ਲਿਆ। ਇਸ ਕੈਂਪ ਵਿਚ ਸ਼ੂਗਰ, ਤਿੰਨ ਮਹੀਨੇ ਵਾਲੀ ਸ਼ੂਗਰ ਟੈਸ਼ਟ ਬਿਲਕੁਲ ਮੁਫਤ ਕੀਤੇ ਗਏ। ਇਸ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਬਬਨਦੀਪ ਸਿੰਘ ਵਾਲੀਆ (ਜੁਆਇੰਟ ਕਮਿਸ਼ਨਰ) ਵਲੋਂ ਕੈਂਪ ਦਾ ਉਦਘਾਟਨ ਕੀਤਾ ਗਿਆ। ਕੈਂਪ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪ੍ਰਦੀਪ ਸਿੰਘ ਬਾਜਵਾ ਐਸ਼,ਐਚ ਓ ਥਾਣਾ ਤ੍ਰਿਪੜੀ ਅਤੇ ਸੁਖਵਿੰਦਰ ਸਿੰਘ ਗਿੱਲ ਐਸ਼, ਐਚ ਓ ਥਾਣਾ ਅਨਾਜ ਮੰਡੀ ਨੇ ਹਿੱਸਾ ਲਿਆ।
ਕੈਂਪ ਦੌਰਾਨ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਪਹਿਰਾ ਦਿੱਤਾ ਗਿਆ ਅਤੇ ਲੋੜਵੰਦ ਲੜਕੀ ਨੂੰ ਸਿਲਾਈ ਮਸ਼ੀਨ ਭੇਟ ਕੀਤੀ ਗਈ,ਤਾਂ ਕਿ ਉਹ ਕਿਰਤ ਕਰ ਸਕੇ ਅਤੇ ਆਪਣੇ ਪੈਰਾਂ ਤੇ ਖੜੀ ਹੋ ਸਕੇ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਬਚਨ ਹਨ (ਸੋ ਕਿਉ ਮੰਦਾ ਆਖਿਐ ਜਿਤ ਜੰਮਹਿ ਰਾਜਾਨ) ਇਸਤਰੀ ਨੂੰ ਉਚ ਕੋਟੀ ਦਾ ਅਹੁਦਾ ਗੁਰੂ ਪਾਤਸ਼ਾਹ ਵਲੋਂ ਦਿੱਤਾ ਗਿਆ।
ਕੈਂਪ ਦੌਰਾਨ ਵਿਸ਼ੇ ਭੂਮਿਕਾ ਦਵਿੰਦਰ ਟੋਰੈਂਟ ਕੰਪਨੀ ਅਤੇ ਹਰਸ਼ ਵਲੋਂ ਨਿਭਾਈ ਗਈ। ਆਏ ਹੋਏ ਮਹਿਮਾਨਾਂ ਦਾ ਸਨਮਾਨ ਡਾ.ਦੀਪ ਸਿੰਘ ਮੁੱਖ ਪ੍ਰੰਬਧਕ (ਹਰਿ ਸਹਾਇ ਸੇਵਾ ਦਲ ਵਲੋਂ ਗੁਰੂ ਨਾਨਕ ਦੇ ਡੈਂਟਲ ਕੇਅਰ ਫੈਕਟਰੀ ਏਰੀਆ, ਉਪਕਾਰ ਨਗਰ ਵਿਖੇ ਗੁਰੂ ਨਾਨਕ ਸਾਹਿਬ ਦਾ ਮੂਲ ਮੰਤਰ ਭੇਟ ਕਰਦੇ ਅਤੇ ਲੋਈ ਦੇ ਕੇ ਕੀਤਾ ਗਿਆ। ਇਸ ਕੈਂਪ ਵਿਚ ਨਰਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਮਨਜੀਤ ਚਿੱਤਰਕਾਰ, ਰਾਜੇਸ਼ ਸ਼ਰਮਾ ਰਾਜੂ, ਗੁਰਿੰਦਰ ਸਿੰਘ ਐਡਵੋਕੇਟ, ਬਲਦੇਵ ਕੁਮਾਰ ਗੌਰਵ ਡੈਅਰੀ, ਸ਼ੰਕਰ ਕੁਮਾਰ ਸਿੰਘ, ਰਵਿੰਦਰ ਕੁਮਾਰ, ਮਨਿੰਦਰ ਸਿੰਘ ਗੋਲੂ,ਸਤਿੰਦਰ ਸਿੰਘ ਸੇਠੀ ਅਤੇ ਚਰਨਜੋਤ ਸਿੰਘ ਸੇਠੀ ਆਦਿ ਹਾਜ਼ਰ ਸਨ। ਆਏ ਹੋਏ ਪਤਿਵੰਤੇ ਸੱਜਣਾਂ ਦਾ ਸਨਮਾਨ ਡਾ.ਦੀਪ ਸਿੰਘ ਅਤੇ ਸਮੱਚੀ ਟੀਮ ਵਲੋਂ ਕੀਤਾ ਗਿਆ।