ਸੰਤ ਨਿਰੰਕਾਰੀ ਭਵਨ ਬਠਿੰਡਾ ਵਿਖੇ ਮਹਿਲਾ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ,14ਜੁਲਾਈ 2024: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੰਯੋਜਕ ਲੇਵਲ ਦਾ ਸੰਤ ਨਿਰੰਕਾਰੀ ਮਹਿਲਾ ਸਮਾਗਮ ਜੋਨ ਬਠਿੰਡਾ ਦੇ ਜੋਨਲ ਇੰਚਾਰਜ ਐਸ ਪੀ ਦੁੱਗਲ ਦੀ ਅਗਵਾਈ ਹੇਠਾਂ ਸੰਤ ਨਿਰੰਕਾਰੀ ਸਤਸੰਗ ਭਵਨ ਬਠਿੰਡਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਸੰਤ ਨਿਰੰਕਾਰੀ ਮਿਸਨ ਜਿਲਾ ਬਠਿੰਡਾ ਦੀਆਂ ਅੱਠ ਬਰਾਂਚਾਂ ਭੁਚੋ ਮੰਡੀ, ਗੋਨਿਆਣਾ ਮੰਡੀ, ਰਾਮਾਂ ਮੰਡੀ, ਕੋਟਸ਼ਮੀਰ, ਮੁਲਤਾਨੀਆ, ਗਹਿਰੀ ਬੁੱਟਰ, ਸੰਗਤ ਮੰਡੀ, ਤਲਵੰਡੀ ਸਾਬੋ ਅਤੇ ਬਠਿੰਡਾ ਦੀਆਂ ਮਹਿਲਾਵਾਂ ਨੇ ਭਾਗ ਲਿਆ।
ਇਸ ਅਵਸਰ ਤੇ ਸੰਤ ਨਿਰੰਕਾਰੀ ਮੰਡਲ ਜੋਨ ਬਠਿੰਡਾ ਦੇ ਜੋਨਲ ਇੰਚਾਰਜ ਐਸ ਪੀ ਦੁਗੱਲ ਨੇ ਦੱਸਿਆ ਕਿ ਮਹਿਲਾਵਾਂ ਨੇ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਦਾ ਸਹਾਰਾ ਲੈਂਦੇ ਹੋਏ ਅਵਤਾਰ ਬਾਣੀ, ਹਰਦੇਵ ਬਾਣੀ ਦੇ ਸਲੋਕ ਰਾਹੀਂ ਅੰਤਾਕਸ਼ਰੀ, ਗੀਤ, ਗਰੁੱਪ ਸੋਂਗ, ਵਿਚਾਰ ਅਤੇ ਨਿਰੰਕਾਰੀ ਮਿਸ਼ਨ ਦੇ ਸਲੇਬਸ ਤੇ ਵਿਚਾਰ ਆਦਿ ਤਵੱਖੋ ਵੱਖਰੀਆਂ ਪੇਸ਼ਕਾਰੀਆਂ ਪੇਸ਼ ਕੀਤੀਆਂ। ਉਨ੍ਹਾਂ ਦੱਸਿਆ ਕਿ ਸਾਨੂੰ ਸਤਿਗੁਰੂ ਦੀ ਸਿਖਿਆਵਾਂ ਨੂੰ ਜੀਵਨ ਅੰਦਰ ਧਾਰਨ ਕਰਦੇ ਹੋਏ ਗੁਰੂ ਮਰਿਆਦਾ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਔਰਤਾਂ ਵਲੋਂ ਪੇਸ਼ ਕੀਤੀ ਗਈਆਂ ਪੇਸ਼ਕਾਰੀਆਂ ਦੀ ਭਰਪੂਰ ਸਲਾਘਾ ਵੀ ਕੀਤੀਆਂ।
ਉਨ੍ਹਾਂ ਦੱਸਿਆ ਕਿ ਔਰਤਾਂ ਦੀ ਮਹਾਨਤਾ ਨੂੰ ਦੇਖਦੇ ਨਾਰੀ ਅੰਦਰ ਸ਼ਕਤੀ ਬੜੀ ਬਲਵਾਨ ਹੁੰਦੀ ਹੈ ਜੋ ਪਰਿਵਾਰਕ ਸੰਸਕਾਰਾਂ ਨੂੰ ਨਿਭਾਉਦੀ ਹੋਈ ਸਾਰੇ ਪਰਿਵਾਰ ਨੂੰ ਪਵਿੱਤਰਤਾ ਦੇ ਗੁਣਾਂ ਨਾਲ ਜੋੜਕੇ ਰਖਦੀ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਹੀ ਆਪਣੇ ਪਰਿਵਾਰ ਨੂੰ ਗੁਰੂ ਮਰਿਯਾਦਾ ਨਾਲ ਜੋੜਕੇ ਘਰ ਨੂੰ ਖੁਸ਼ਹਾਲ ਤੇ ਸਵਰਗ ਬਣਾ ਸਕਦੀਆਂ ਹਨ। ਅੱਜ ਦੇ ਯੁਗ ਵਿਚ ਔਰਤਾਂ ਹਰ ਖੇਤਰ ਵਿਚ ਤਰੱਕੀ ਕਰ ਰਹੀਆਂ ਹਨ। ਉਨ੍ਹਾਂ ਦਸਿਆ ਕਿ ਪਰਿਵਾਰ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਲਈ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਸਤਸੰਗ ਨਾਲ ਜੋੜਨ ਦੀ ਬਹੁਤ ਜਰੂਰਤ ਹੈ ।