ਹੁਣ ਕੁੱਲ੍ਹੜ ਪੀਜ਼ਾ ਵਾਲਾ ਸਹਿਜ ਅਰੋੜਾ ਵੀ ਪਹੁੰਚੇਗਾ ਅਕਾਲ ਤਖਤ ’ਤੇ, ਪੜ੍ਹੋ ਕੀ ਹੈ ਮਾਮਲਾ, ਵੀਡੀਓ ਵੀ ਵੇਖੋ
ਜਲੰਧਰ, 13 ਅਕਤੂਬਰ, 2024: ਜਲੰਧਰ ਦੇ ਮਸ਼ਹੂਰ ਕੁਲ੍ਹੜ ਪੀਜ਼ਾ ਕਪਲ ਦੇ ਸਹਿਜ ਅਰੋੜਾ ਨੇ ਐਲਾਨ ਕੀਤਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਵੇਗਾ।
ਅਸਲ ਵਿਚ ਦੋ ਕੁ ਦਿਨ ਪਹਿਲਾਂ ਕੁਝ ਨਿਹੰਗ ਸਿੰਘਾਂ ਨੇ ਸਹਿਜ ਅਰੋੜਾ ਨੂੰ ਆਖਿਆ ਸੀ ਕਿ ਉਹ ਦਸਤਾਰ ਬੰਨ ਕੇ ਪਾਈਆਂ ਆਪਣੀਆਂ ਵੀਡੀਓਜ਼ ਨੂੰ ਤਿੰਨ ਦਿਨਾਂ ਵਿਚ ਡਲੀਟ ਕਰੇ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ।
ਹੁਣ ਜੋੜੇ ਨੇ ਇਕ ਵੀਡੀਓ ਪਾਈ ਹੈ ਜਿਸ ਵਿਚ ਸਹਿਜ ਅਰੋੜਾ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋਕੇ ਅਰਜ਼ੀ ਦੇਵੇਗਾ ਤੇ ਪੁੱਛੇਗਾ ਕਿ ਕੀ ਉਹ ਦਸਤਾਰ ਧਾਰਨ ਕਰ ਸਕਦਾ ਹੈ? ਇਸਦਾ ਨਿਬੇੜਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੀ ਕੀਤਾ ਜਾ ਸਕਦਾ ਹੈ।
ਜੋੜੇ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਪਣੀ ਸੁਰੱਖਿਆ ਲਈ ਵੀ ਅਪੀਲ ਕੀਤੀ ਹੈ।