← ਪਿਛੇ ਪਰਤੋ
ਹੁਸ਼ਿਆਰਪੁਰ: ਪ੍ਰਾਪਰਟੀ ਟੈਕਸ ਦੇ ਬਿੱਲਾਂ ਦੀ ਕੁਲੈਕਸ਼ਨ ਸ਼ੁਰੂ: ਕਮਿਸ਼ਨਰ
ਹੁਸ਼ਿਆਰਪੁਰ, 27 ਸਤੰਬਰ 2024-ਕਮਿਸ਼ਨਰ ਨਗਰ ਨਿਗਮ ਡਾ.ਅਮਨਦੀਪ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦਫਤਰ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਪ੍ਰਾਪਰਟੀ ਟੈਕਸ ਦੀ ਕੁਲੈਕਸ਼ਨ ਸ਼ੁਰੂ ਹੋ ਗਈ ਹੈ।ਇਸ ਕੰਮ ਲਈ ਨਗਰ ਨਿਗਮ ਦਫਤਰ ਵਿਖੇ ਕਾਊਂਟਰ ਸਥਾਪਿਤ ਕੀਤੇ ਗਏ ਹਨ।ਜਿਥੇ ਕਿ ਆਮ ਜਨਤਾ ਕੰਮ ਕਾਜ ਵਾਲੇ ਦਿਨ ਆ ਕੇ 10 ਫੀਸਦੀ ਰਿਬੇਟ ਨਾਲ ਆਪਣਾ ਪ੍ਰਾਪਰਟੀ ਟੈਕਸ ਚਾਲੂ ਸਾਲ ਦੇ ਟੈਕਸ ਦੀ ਅਦਾਇਗੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਕੈਸ਼ ਕਾਊਂਟਰ ਮਿਤੀ 28 ( ਸ਼ਨੀਵਾਰ) ਅਤੇ 29 ਸਤੰਬਰ 2024 (ਐਤਵਾਰ) ਨੂੰ ਵੀ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਖੁੱਲ੍ਹੇ ਰਹਿਣਗੇ ਜਿਥੇ ਕਿ ਪਬਲਿਕ ਆਪਣਾ ਪ੍ਰਾਪਰਟੀ ਟੈਕਸ ਦੀ ਅਦਾਇਗੀ ਕਰ ਸਕਦੀ ਹੈ।ਉਨ੍ਹਾਂ ਦੱਸਿਆ ਕਿ ਆਮ ਜਨਤਾ ਵਲੋਂ ਕਾਊਂਟਰ ’ਤੇ ਆਪਣਾ ਟੈਕਸ ਜਮ੍ਹਾਂ ਕਰਵਾਉਣ ਸਮੇਂ ਘਰ ਦੇ ਬਾਹਰ ਲੱਗੀ ਯੂ.ਆਈ.ਡੀ. ਨੰਬਰ ਪਲੇਟ ਦਾ ਵੇਰਵਾ ਵੀ ਲਾਜ਼ਮੀ ਤੌਰ ’ਤੇ ਰਜਿਸਟਰਡ ਕਰਵਾਉਣ।
Total Responses : 231