ਪਟਿਆਲਾ: ਪੀਡੀਏ ਨੇ ਅਰਬਨ ਅਸਟੇਟ ਫੇਜ਼-2 ਦੀ ਮਾਰਕੀਟ 'ਚ ਜਨਤਕ ਪਖਾਨਿਆਂ ਤੇ 10 ਮਰਲਾ ਮਕਾਨ ਇਲਾਕੇ 'ਚ ਸੜਕਾਂ ਦੀ ਮੁਰੰਮਤ ਕਰਵਾਈ
- ਅਰਬਨ ਅਸਟੇਟ 'ਚ ਕੰਮ ਕਰਵਾਉਣ ਲਈ ਵੈਲਫੇਅਰ ਐਸੋਸੀਏਸ਼ਨ (10 ਮਰਲਾ) ਰੈਜ਼ੀਡੈਂਟਸ ਨੇ ਪੀ.ਡੀ.ਏ ਅਧਿਕਾਰੀਆਂ ਦਾ ਧੰਨਵਾਦ ਕੀਤਾ
ਪਟਿਆਲਾ, 4 ਨਵੰਬਰ 2024 - ਪਟਿਆਲਾ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਅਥਾਰਟੀ ਪੀ.ਡੀ.ਏ. ਵੱਲੋਂ ਅਰਬਨ ਅਸਟੇਟ, ਫੇਜ-2, ਪਟਿਆਲਾ ਦੀ ਮਾਰਕੀਟ ਵਿਖੇ ਪਬਲਿਕ ਟੁਆਇਲਟ ਬਲਾਕ ਦੀ ਮੁਰੰਮਤ ਕਰਵਾਈ ਗਈ ਹੈ ਅਤੇ ਇਸ ਦੇ ਨਾਲ ਹੀ 10 ਮਰਲਾ ਮਕਾਨ ਇਲਾਕੇ ਵਿਖੇ ਸੜਕਾਂ ਦੀ ਮੁਰੰਮਤ ਵੀ ਕਰਵਾਈ ਗਈ ਹੈ।
ਇਹ ਜਾਣਕਾਰੀ ਪ੍ਰਦਾਨ ਕਰਦਿਆਂ ਪੀਡੀਏ, ਪਟਿਆਲਾ ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਦੱਸਿਆ ਕਿ ਤਕਰੀਬਨ 29 ਲੱਖ ਰੁਪਏ ਦੀ ਲਾਗਤ ਨਾਲ ਅਰਬਨ ਅਸਟੇਟ, ਫੇਜ-2, ਪਾਰਟ-1 ਅਤੇ ਪਾਰਟ-2 ਵਿਖੇ ਸੜਕਾਂ ਦੀ ਮੁਰੰਮਤ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਦੀ ਕੋਈ ਵੀ ਸੜਕ ਹੁਣ ਬਿਨ੍ਹਾਂ ਮੁਰੰਮਤ ਨਹੀਂ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਅਰਬਨ ਅਸਟੇਟ ਦੀ ਸਫ਼ਾਈ ਵੀ ਲਗਾਤਾਰ ਕਰਵਾਈ ਜਾ ਰਹੀ ਹੈ।
ਇਸੇ ਦੌਰਾਨ ਅਰਬਨ ਅਸਟੇਟ ਫੇਜ-2 ਦੀ ਵੈਲਫੇਅਰ ਐਸੋਸੀਏਸ਼ਨ (10 ਮਰਲਾ) ਰੈਜ਼ੀਡੈਂਟਸ ਨੇ ਅਰਬਨ ਅਸਟੇਟ, ਫੇਜ-2 ਦੀ ਮਾਰਕੀਟ ਵਿਖੇ ਪਬਲਿਕ ਟੁਆਇਲਟ ਬਲਾਕ ਦੀ ਮੁਰੰਮਤ ਅਤੇ 10 ਮਰਲਾ ਮਕਾਨ, ਅਰਬਨ ਅਸਟੇਟ, ਫੇਜ-2 ਵਿਖੇ ਸੜਕਾਂ ਦੀ ਮੁਰੰਮਤ ਦਾ ਕੰਮ ਕਰਵਾਉਣ ਲਈ ਪੀ.ਡੀ.ਏ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ।
ਇਸ ਸਬੰਧੀ ਬਾਕਾਇਦਾ ਇੱਕ ਪੱਤਰ ਜਾਰੀ ਕਰਦਿਆਂ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੀ.ਡੀ.ਏ ਨੂੰ ਕੁਝ ਦਿਨ ਪਹਿਲਾਂ ਇਹ ਕੰਮ ਕਰਵਾਉਣ ਲਈ ਬੇਨਤੀ ਪੱਤਰ ਦਿੱਤਾ ਸੀ, ਇਸ ਦੇ ਸਨਮੁੱਖ ਪੀ.ਡੀ.ਏ ਦਫ਼ਤਰ ਵੱਲੋਂ ਉਕਤ ਕੰਮ ਕਰਵਾ ਦਿੱਤੇ ਗਏ ਹਨ।
ਇਸੇ ਦੌਰਾਨ ਪੀ.ਡੀ.ਏ. ਅਧਿਕਾਰੀਆਂ ਨੇ ਦੱਸਿਆ ਕਿ ਟੁਆਇਲਟ ਬਲਾਕ ਦੀ ਰੈਨੋਵੇਸ਼ਨ ਕਰਵਾਉਣ ਉਪਰੰਤ ਟੁਆਇਲਟ ਬਲਾਕ ਸਾਂਭ-ਸੰਭਾਲ ਅਤੇ ਓਪਰੇਸ਼ਨ ਲਈ ਸਬੰਧਤ ਐਸੋਸੀਏਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਸੜਕਾਂ ਦੀ ਰਿਪੇਅਰ ਦਾ ਕੰਮ ਵੀ ਵਸਨੀਕਾਂ ਦੀ ਮੰਗ ਅਨੁਸਾਰ ਕਰਵਾਇਆ ਜਾ ਚੁੱਕਾ ਹੈ, ਜਿਸ ਤਹਿਤ ਵੈਲਫੇਅਰ ਐਸੋਸੀਏਸ਼ਨ (10 ਮਰਲਾ) ਰੈਜ਼ੀਡੈਂਟਸ ਨੇ ਪੀ.ਡੀ.ਏ ਦੇ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ ਹੈ।