ਸੁਖਜਿੰਦਰ ਰੰਧਾਵਾ ਨੇ ਪਿੰਡਾਂ ਦਿਉਲ ਅਤੇ ਜੋਗੋਵਾਲ ਬੇਦੀਆ ਵਿੱਚ ਚੁਣਾਈ ਮੀਟਿੰਗਾਂ ਕਰਕੇ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਜਿਤਾਉਣ ਦੀ ਅਪੀਲ ਕੀਤੀ
ਡੇਰਾ ਬਾਬਾ ਨਾਨਕ, 4 ਨਵੰਬਰ 2024 - ਅੱਜ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਦਿਉਲ ਅਤੇ ਜੋਗੋਵਾਲ ਬੇਦੀਆਂ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਆਯੋਜਿਤ ਵਿਸ਼ਾਲ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਸਮੇਂ ਸਿਰ ਨਾ ਖਰੀਦ ਕੇ ਕਿਸਾਨਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕੀਤਾ ਗਿਆ ਹੈ ਕਿਸਾਨ ਕਣਕ ਦੀ ਬਿਜਾਈ ਲਈ ਡੀ ਏ ਪੀ ਖਾਦ ਨਾ ਮਿਲਣ ਕਰਕੇ ਮਾਯੂਸੀ ਦੇ ਆਲਮ ਵਿੱਚ ਹਨ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜ ਬਿਲਕੁਲ ਬੰਦ ਪਏ ਹਨ ਅਮਨ ਕਾਨੂੰਨ ਦੀ ਸਥਿਤੀ ਬੱਦ ਤੋਂ ਬੱਦਤਰ ਹੋਈ ਪਈ ਹੈ ਗਰੀਬ ਲੋਕ ਸ਼ਗਨ ਸਕੀਮਾਂ ਦੇ ਪੈਸੇ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਹੇ ਹਨ ਬੁਢਾਪਾ ਪੈਨਸ਼ਨ ਕਿਸੇ ਨੂੰ ਵੀ ਸਮੇਂ ਸਿਰ ਨਹੀਂ ਮਿਲ ਰਹੀ ਲੋਕ ਦਹਿਸ਼ਤ ਦੇ ਛਾਏ ਹੇਠ ਦਿਨ ਕੱਟਣ ਲਈ ਮਜਬੂਰ ਹਨ।
ਉਹਨਾਂ ਹਲਕੇ ਦੇ ਲੋਕਾਂ ਨੂੰ ਕਿਹਾ ਜੱਦ ਸਟੇਜ ਚਲਾਉਣ ਵਾਲੇ ਦੇ ਹੱਥ ਪੰਜਾਬ ਦੀ ਵਾਗਡੋਰ ਸੌਪੀ ਜਾਵੇ ਤਾਂ ਇਹ ਦਿਨ ਵੀ ਦੇਖਣੇ ਸੁਭਾਵਿਕ ਸਨ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕੇ ਦੇ ਸੂਝਵਾਨ ਵੈਟਰਾਂ ਨੂੰ ਅਪੀਲ ਕੀਤੀ ਕਿ ਇਸ ਸਰਕਾਰ ਦੇ ਕੁਸ਼ਾਸਨ ਤੋਂ ਛੁਟਕਾਰਾ ਪਾਉਣ ਲਈ ਆਪਣਾ ਕੀਮਤੀ ਵੋਟ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਪਾ ਕਿ ਕਾਮਯਾਬ ਕਰੋ ਤਾਂ ਕਿ ਪੰਜਾਬ ਦੀਆਂ ਖੁਸ਼ੀਆਂ ਅਤੇ ਖੇਰਿਆਂ ਨੂੰ ਵਾਪਸ ਲਿਆਂਦਾ ਜਾ ਸਕੇ ਤੇ ਨਸ਼ਾ ਮੁੱਕਤ ਪੰਜਾਬ ਦੀ ਦੁਬਾਰਾ ਸਿਰਜਣਾ ਕੀਤੀ ਜਾ ਸਕੇ ਇਸ ਮੌਕੇ ਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਮੈਡਮ ਅਰੁਣਾ ਚੌਧਰੀ ਵਿਧਾਇਕ ਦੀਨਾ ਨਗਰ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਬਾਉ ਅਸ਼ੋਕ ਚੌਧਰੀ, ਅਮਨਦੀਪ ਸਿੰਘ ਜੈਂਤੀਪੁਰ ਸਮੇਤ ਵੱਡੀ ਗਿਣਤੀ ਵਿੱਚ ਪੰਚ, ਸਰਪੰਚ ਅਤੇ ਕਾਂਗਰਸ ਆਗੂ ਹਾਜਰ ਸਨ ਮੀਡੀਆ ਨੂੰ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ।