ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ CM ਸੈਣੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ
- 2 ਲੱਖ 62 ਹਜਾਰ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 300 ਕਰੋੜ ਰੁਪਏ ਦੀ ਬੋਨਸ ਰਕਮ ਕੀਤੀ ਜਾਰੀ
- ਬਾਕੀ 4 ਲੱਖ 94 ਹਜਾਰ ਕਿਸਾਨਾਂ ਦੀ ਬੋਨਸ ਰਕਮ 580 ਕਰੋੜ ਰੁਪਏ ਵੀ ਜਲਦੀ ਕੀਤੇ ਜਾਣਗੇ ਜਾਰੀ
- ਮੁੱਖ ਮੰਤਰੀ ਨੈ ਕਿਸਾਨਾਂ ਨੂੰ ਵਾਟਸਅੇਪ ਰਾਹੀਂ ਮਿੱਟੀ ਸਿਹਤ ਕਾਰਡ ਵੰਡ ਦੀ ਵੀ ਕੀਤੀ ਸ਼ੁਰੂਆਤ
ਚੰਡੀਗੜ੍ਹ, 15 ਨਵੰਬਰ 2024 - ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸੂਬੇ ਦੇ ਕਿਸਾਨਾਂ ਨੂੰ ਤੋਹਫਾ ਦਿੰਦੇ ਹੋਏ ਇਕ ਕਲਿਕ ਨਾਲ 2 ਲੱਖ 62 ਹਜਾਰ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ 300 ਕਰੋੜ ਰੁਪਏ ਦੀ ਬੋਨਸ ਰਕਮ ਜਾਰੀ ਕੀਤੀ।
ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਸੱਭ ਤੋਂ ਉੱਪਰ ਰੱਖਦੇ ਹੋਏ ਖਰੀਫ-2024 ਦੌਰਾਨ ਪ੍ਰਤੀਕੂਲ ਮੌਸਮ ਦੀ ਸਥਿਤੀ ਦੇ ਕਾਰਨ ਰਾਜ ਵਿਚ ਉਤਪਾਦਿਤ ਕੀਤੀ ਜਾ ਰਹੀ ਖੇਤੀਬਾੜੀ ਅਤੇ ਬਾਗਬਾਨੀ ਫਸਲਾਂ 'ਤੇ 2000 ਰੁਪਏ ਪ੍ਰਤੀ ਏਕੜ ਬੋਨਸ ਦੇਣ ਦਾ ਫੈਸਲਾ ਕੀਤਾ। ਮੁੱਖ ਮੰਤਰੀ ਵੱਲੋਂ 16 ਅਗਸਤ, 2024 ਨੂੰ ਪਹਿਲੀ ਕਿਸਤ ਦੀ ਅਦਾਇਗੀ ਵਜੋ ਹੁਣ ਤਕ 496 ਕਰੋੜ ਰੁਪਏ ਦੀ ਬੋਨਸ ਰਕਮ ਸਿੱਧੇ 5 ਲੱਖ 80 ਹਜਾਰ ਕਿਸਾਨਾਂ ਦੇ ਖਾਤੇ ਵਿਚ ਡੀਬੀਟੀ ਰਾਹੀਂ ਟ੍ਰਾਂਸਫਰ ਕੀਤੀ ਗਈ ਸੀ।
ਉਨ੍ਹਾਂ ਨੇ ਕਿਹਾ ਕਿ ਮੇਰੀ ਫਸਲ ਮੇਰਾ ਬਿਊਰਾ ਪੋਰਟਲ 'ਤੇ ਕਿਸਾਨਾਂ ਨੈ ਆਪਣਾ ਰਜਿਸਟ੍ਰੇਸ਼ਣ ਕਰਵਾਇਆ ਹੋਇਆ ਹੈ, ਉਨ੍ਹਾਂ ਸਾਰੇ ਕਿਸਾਨਾਂ ਨੂੰ ਇਹ ਬੋਨਸ ਰਕਮ ਦਿੱਤੀ ਜਾਵੇਗੀ। ਕੁੱਲ 1380 ਕਰੋੜ ਰੁਪਏ ਦੀ ਰਕਮ ਕਿਸਾਨਾਂ ਨੂੰ ਦਿੱਤੀ ਜਾਣੀ ਹੈ। ਹੁਣ ਤਕ ਦੋ ਕਿਸਤਾਂ ਵਿਚ ਭੁਗਤਾਨ ਕੀਤਾ ਜਾ ਚੁੱਕਾ ਹੈ। ਇਸੀ ਲੜੀ ਵਿਚ ਤੀਜੀ ਕਿਸਤ ਵਜੋ ਬਾਕੀ 4 ਲੱਖ 94 ਹਜਾਰ ਕਿਸਾਨਾਂ ਦੀ ਬੋਨਸ ਰਕਮ 580 ਕਰੋੜ ਰੁਪਏ ਦੀ ਅਗਲੇ 10 ਤੋਂ 15 ਦਿਨਾਂ ਵਿਚ ਡੀਬੀਟੀ ਰਾਹੀਂ ਉਨ੍ਹਾਂ ਦੇ ਬੈਂਕ ਖਾਤੇ ਵਿਚ ਵੰਡੇ ਜਾਣਗੇ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਮਿੱਟੀ ਸਿਹਤ ਕਾਰਡ ਵੰਡ ਦੀ ਵੀ ਕੀਤੀ ਸ਼ੁਰੂਆਤ
ਮੁੱਖ ਮੰਤਰੀ ਨੇ ਅੱਜ ਕਿਸਾਨਾਂ ਲਈ ਇਕ ਹੋਰ ਪਹਿਲ ਕਰਦੇ ਹੋਏ ਵਾਟਸਐਪ ਰਾਹੀਂ 40 ਲੱਖ ਮਿੱਟੀ ਸਿਹਤ ਕਾਰਡ ਵੰਡ ਦੀ ਵੀ ਸ਼ੁਰੂਆਤ ਕੀਤੀ। ਇਹ ਫੈਸਲਾ ਇਸ ਲਈ ਕੀਤਾ ਗਿਆ ਕਿ ਮੁਦਰਿਤ ਰੂਪ ਨਾਲ ਮਿੱਟੀ ਸਿਹਤ ਕਾਰਡ ਦੇ ਵੰਡ ਵਿਚ ਦੇਰੀ ਚੋ ੧ਾਂਦੀ ਹੈ ਅਤੇ ਕਿਸਾਨ ਇਸ ਦੀ ਸਿਫਾਰਿਸ਼ਾਂ ਦਾ ਸਮੇਂ 'ਤੇ ਵਰਤੋ ਨਹੀਂ ਕਰ ਪਾਉਂਦਾ। ਇਸਸਮਸਿਆ ਨੂੰ ਦੂਰ ਕਰਨ ਲਈ ਕਿਸਾਨਾਂ ਦੇ ਮੋਬਾਇਲ ਨੰਬਰ 'ਤੇ ਵਾਟਸਐਪ ਰਾਹੀਂ ਮਿੱਟੀ ਸਿਹਤ ਕਾਰਡ ਵੰਡੇ ਜਾਣਗੇ। ਜਿਵੇਂ ਹੀ ਉਨ੍ਹਾਂ ਦੀ ਮਿੱਟੀ ਦੇ ਨਮੂਨੇ ਦੀ ਜਾਂਚ ਦੇ ਨਤੀਜੇ ਪੋਰਟਲ 'ਤੇ ਅਪਲੋਡ ਹੋ ਜਾਣਗੇ, ਮਿੱਟੀ ਸਿਹਤ ਕਾਰਡ ਕਿਸਾਨਾਂ ਦੇ ਵਾਟਸਐਪ ਨੰਬਰ 'ਤੇ ਪਹੁੰਚ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਹਰ 3 ਸਾਲ ਬਾਅਦ ਮਿੱਟੀ ਦੀ ਜਾਂਚ ਕਰ ਕੇ ਕਿਸਾਨਾਂ ਨੂੰ ਆਪਣੇ ਖਾਤਿਆਂ ਵਿਚ ਬੀਜ ਦੀ ਗਿਣਤੀ, ਜਰੂਰੀ ਫਰਟੀਲਾਈਜਰ ਦੀ ਵਰਤੋ ਵਰਗੀ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਕਿਸਾਨ ਵੱਧ ਪੈਦਾਵਾਰ ਪ੍ਰਾਪਤ ਕਰਦੇ ਹਨ। ਇੰਨ੍ਹਾਂ ਮਿੱਟੀ ਸਿਹਤ ਕਾਰਡ ਰਾਹੀਂ ਕਿਸਾਨ ਆਪਣੀ ਜਰੂਰਤ ਅਨੂਸਾਰ ਖਾਦ ਪਾਉਣ ਲਈ ਪ੍ਰੋਤਸਾਹਿਤ ਹੋਣਗੇ। ਨਾਲ ਹੀ, ਸਮੇਂ 'ਤੇ ਵੰਡ ਨਾਲ ਕਿਸਾਨਾਂ ਦੇ ਵਿਚ ਮਿੱਟੀ ਸਿਹਤ ਕਾਰਡ ਦੀ ਵਰਤੋ ਵਧੇਗੀ ਅਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇਗਾ।
ਵਰਨਣਯੋਗ ਹੈ ਕਿ ਮਿੱਟੀ ਫਰਟੀਲਾਈਜਰ ਮੁਲਾਂਕਨ ਦਾ ਪਹਿਲਾ ਵਿਸਥਾਰ ਅਧਿਐਨ ਹਰਿਆਣਾ ਵਿਚ ਸਾਲ 2021-22 ਦੌਰਾਨ ਹਰੇਕ ਏਕੜ ਖੇਤੀਬਾੜੀ ਭੂਮੀ ਲਈ ਮਿੱਟੀ ਸਿਹਤ ਕਾਰਡ, ਪ੍ਰਦਾਨ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਯੋਜਨਾ ਵਿਚ ਸੂਬੇ ਦੀ ਇਕ -ਇਕ ਏਕੜ ਖੇਤੀਬਾੜੀ ਜਮੀਨ ਦਾ ਮਿੱਟੀ ਨਮੂਨਾ ਇਕੱਠਾ ਕਰਨ ਦੇ ਬਾਅਦ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਦਾ ਮਿੱਟੀ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ। ਇਹ ਮਿੱਟੀ ਸਿਹਤ ਕਾਰਡ ਕਿਸਾਨਾਂ ਨੂੰ ਵੱਧ ਤੋਂ ਵੱਧ ਉਪਜ ਅਤੇ ਵੱਧ ਤੋਂ ਵੱਧ ਸ਼ੁੱਧ ਰਿਟਰਨ ਪ੍ਰਾਪਤ ਕਰਨ ਲਈ, ਕਿਸ ਪੋਰਟਲ ਵਿਚ ਕਿਹੜਾ ਅਤੇ ਕਿੰਨਾਂ ਫਰਟੀਲਾਈਜਰ ਪਾਉਣਾ ਹੈ ਆਦਿ ਦੇ ਬਾਰੇ ਵਿਚ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ।
ਇਹ ਮਿੱਟੀ ਸਿਹਤ ਕਾਰਡ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਇਨਪੁੱਟ ਲਾਗਤ ਨੂੰ ਘੱਟ ਕਰਨ ਦੇ ਲਈ ਜਰੂਰੀ ਹਨ। ਫਸਲ ਦਾ ਸੰਤੁਲਿਤ ਪੋਸ਼ਨ ਜਾਨਵਰਾਂ ਅਤੇ ਮੁਨੱਖਾਂ ਵਿਚ ਪੋਸ਼ਕ ਤੱਤਾਂ ਦੀ ਕਮੀ ਨੂੰ ਘੱਟ ਕਰਨਾ ਯਕੀਨੀ ਕਰੇਗਾ। ਇਸ ਤੋਂ ਇਲਾਵਾ, ਫਰਟੀਲਾਈਜਰ ਦੀ ਬਹੁਤ ਵੱਧ ਵਰਤੋ ਨੂੰ ਘੱਟ ਕਰਨ ਨਾਲ ਕਲਾਈਮੇਟੀ ਬਦਲਾਅ ਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਵਾਤਾਵਰਣ ਦੀ ਸੁਰੱਖਿਆ ਵਿਚ ਮਦਦ ਮਿਲੇਗੀ।
ਹਰਿਆਣਾ ਸੂਬੇ ਵਿਚ ਮਿੱਟੀ ਜਾਂਚ ਦਾ ਇਕ ਵਿਸਤਾਰ ਨੈਟਵਰਕ ਹੈ ਜਿੱਥੇ ਕਿਸਾਨਾਂ ਦੇ ਕੋਲ ਮਿੱਟੀ ਜਾਂਚ ਲਈ ਆਸਾਨ ਪਹੁੰਚ ਹੈ। 20-25 ਕਿਲੋਮੀਟਰ ਦੇ ਘੇਰੇ ਵਿਚ ਮਿੱਟੀ ਜਾਂਚ ਲੈਬ ਦੀ ਉਪਲਬਧਤਾ ਹੈ। ਸੂਬੇ ਵਿਚ 106 ਮਿੱਟੀ ਜਾਂਚ ਲੈਬਸ ਹਨ ਜਿੱਥੇ ਮਿੱਟੀ ਦੇ ਸੈਂਪਲਸ ਦੀ ਜਾਂਚ ਕੀਤੀ ਜਾਂਦੀ ਹੈ। ਇਹ ਸਾਰੇ ਮਿੱਟੀ ਜਾਂਚ ਲੈਬਸ ਨਵੀਨਤਮ ਸਮੱਗਰੀਆਂ ਨਾਲ ਲੈਸ ਹਨ। ਵਿਭਾਗ ਨੇ ਇਸ ਕੰਮ ਲਈ ਆਪਣਾ ਪੋਰਟਲ ਵਿਕਸਿਤ ਕੀਤਾ ਹੈ, ਜਿੱਥੇ ਮਿੱਟੀ ਸਿਹਤ ਕਾਰਡ ਵਜੋ ਫਸਲ ਵਿਚ ਫਰਟੀਲਾਈਜਰ ਪਾਉਣ ਲਈ ਸੁਝਾਅ ਤਿਆਰ ਕੀਤਾ ਜਾਂਦਾ ਹੈ।
ਇਸ ਮੌਕੇ 'ਤੇ ਵਿਧਾਇਕ ਰਾਮ ਕੁਮਾਰ ਗੌਤਮਕ, ਸ੍ਰੀ ਰਣਧੀਰ ਪਣਿਹਾਰ, ਵਿਨੋਦ ਭਿਆਨਾ ਅਤੇ ਦੇਵੇਂਦਰ ਕਾਦਿਆਨ ਵੀ ਮੌਜੂਦ ਰਹੇ।