ਅੱਧੀ ਰਾਤ ਦਿੱਲੀ ਵਿਚ ਚੱਲੀਆਂ ਗੋਲੀਆਂ, ਅਰਸ਼ ਡੱਲਾ ਗੈਂਗ ਦੇ ਦੋ 2 ਸ਼ੂਟਰ ਗ੍ਰਿਫਤਾਰ
ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਰਸ਼ ਡੱਲਾ ਗੈਂਗ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਸੈੱਲ ਗੈਂਗਸਟਰਾਂ ਖਿਲਾਫ ਕਾਰਵਾਈ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਸ਼ੂਟਰਾਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ। ਪੁਲਿਸ ਦੋਵਾਂ ਸ਼ੂਟਰਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਦਰਅਸਲ ਰਾਜਧਾਨੀ ਦਿੱਲੀ ਵਿੱਚ ਸਪੈਸ਼ਲ ਸੈੱਲ ਦੀ ਟੀਮ ਨੇ ਅਕਸ਼ਰਧਾਮ ਮੰਦਿਰ ਨੇੜਿਓਂ ਇੱਕ ਮੁੱਠਭੇੜ ਵਿੱਚ ਪੰਜਾਬ ਦੇ ਇੱਕ ਅਪਰਾਧੀ ਨੂੰ ਫੜਿਆ ਹੈ। ਇੱਕ ਨੂੰ ਗੋਲੀ ਲੱਗੀ, ਦੂਜੇ ਨੂੰ ਮੌਕੇ ਤੋਂ ਫੜ ਲਿਆ ਗਿਆ। ਦੋਵੇਂ ਸ਼ੂਟਰ ਗੈਂਗਸਟਰ ਅਰਸ਼ ਡੱਲਾ ਗੈਂਗ ਦੇ ਸਰਗਣੇ ਹਨ, ਜੋ ਐਨਆਈਏ ਦੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਹੈ ਅਤੇ ਵਿਦੇਸ਼ ਵਿੱਚ ਪਨਾਹ ਲਈ ਹੋਇਆ ਹੈ।
ਦੋ ਅਪਰਾਧੀ ਵਰਿੰਦਰ ਉਰਫ ਵਿੰਨੀ ਅਤੇ ਰਾਜਾ ਦੋਵੇਂ ਐਨਕਾਊਂਟਰ ਤੋਂ ਬਾਅਦ ਫੜੇ ਗਏ ਹਨ। ਵਰਿੰਦਰ ਨਾਮ ਦੇ ਇੱਕ ਅਪਰਾਧੀ ਦੀ ਲੱਤ ਵਿੱਚ ਗੋਲੀ ਲੱਗੀ ਹੈ। ਜਦਕਿ ਦੂਜਾ ਅਪਰਾਧੀ ਰਾਜਾ ਫਰਾਰ ਹੁੰਦੇ ਹੋਏ ਫੜਿਆ ਗਿਆ।