← Go Back
ਮਲਾਵੀ ਦੇ ਉਪ ਰਾਸ਼ਟਰਪਤੀ ਨੂੰ ਲਿਜਾ ਰਿਹਾ ਜਹਾਜ਼ ਲਾਪਤਾ, ਭਾਲ ਜਾਰੀ ਲਿਲੋਂਗਵੇ (ਮਲਾਵੀ), 11 ਜੂਨ, 2024: ਮਲਾਵੀ ਦੇ ਉਪ ਰਾਸ਼ਟਰਪਤੀ ਸੋਲੋਸ ਚਿਲੀਮਾ ਅਤੇ 9 ਹੋਰ ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਨਿਰਧਾਰਿਤ ਸਮੇਂ ’ਤੇ ਲੈਂਡ ਨਹੀਂ ਕੀਤਾ ਤੇ ਜਹਾਜ਼ ਲਾਪਤਾ ਹੈ। ਰਾਸ਼ਟਰਪਤੀ ਦਫਤਰ ਤੇ ਕੈਬਨਿਟ ਨੇ ਬਿਆਨ ਜਾਰੀ ਕੀਤਾ ਹੈ ਕਿ ਚਿਲੀਮਾ ਅਤੇ ਹੋਰ ਮੁਸਾਫਰਾਂ ਨੂੰ ਮਲਾਵੀ ਰੱਖਿਆ ਫੋਰਸ ਦਾ ਜਹਾਜ਼ ਲੈ ਕੇ 9.17 ਵਜੇ ਸਥਾਨਕ ਸਮੇਂ ਅਨੁਸਾਰ ਲਿਲੋਂਗਵੇ ਤੋਂ ਉਡਿਆ ਸੀ ਤੇ ਇਸਨੇ ਮਜ਼ੂਜ਼ੂ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨਾ ਸੀ ਪਰ ਨਹੀਂ ਉਤਰਿਆ। ਹੁਣ ਜਹਾਜ਼ ਰਡਾਰ ਵਿਚ ਵੀ ਨਹੀਂ ਦਿਸ ਰਿਹਾ ਤੇ ਇਸਦੀ ਭਾਲ ਕੀਤੀ ਜਾ ਰਹੀ ਹੈ।
Total Responses : 25382