ਸੀਜੀਸੀ ਲਾਂਡਰਾਂ ਵਿਖੇ ਦੋ ਰੋਜ਼ਾ ਸਾਲਾਨਾ ਫੈਸਟ ‘ਪਰਿਵਰਤਨ-2024’ ਦਾ ਆਗਾਜ਼
ਹਰਜਿੰਦਰ ਸਿੰਘ ਭੱਟੀ
ਮੋਹਾਲੀ, 8 ਅਕਤੂਬਰ 2024 - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ ਵਿਖੇ ਦੋ ਰੋਜ਼ਾ ਸਾਲਾਨਾ ਸੱਭਿਆਚਾਰਕ ਸਮਾਗਮ ‘ਪਰਿਵਰਤਨ-2024’ ਦਾ ਉਦਘਾਟਨ ਬਹੁਤ ਧੂਮਧਾਮ ਨਾਲ ਕੀਤਾ ਗਿਆ।ਇਸ ਸਾਲ ਦਾ ਥੀਮ ‘ਕਲਚਰਜ਼ ਕਨੈਕਟਿੰਗ ਕਮਿਊਨਿਟੀਜ਼’ ਰੱਖਿਆ ਗਿਆ।ਵਿਿਦਆਰਥੀ ਭਲਾਈ ਵਿਭਾਗ (ਡੀਐਸਡਬਲਿਊ), ਸੀਜੀਸੀ ਲਾਂਡਰਾਂ ਵੱਲੋਂ ਆਯੋਜਿਤ ਇਸ ‘ਪਰਿਵਰਤਨ’ ਪ੍ਰੋਗਰਾਮ ਦਾ ਉਦੇਸ਼ ਵੱਖ-ਵੱਖ ਪਿਛੋਕੜਾਂ ਦੇ ਵਿਿਦਆਰਥੀਆਂ ਅਤੇ ਸੱਭਿਆਚਾਰਕ ਕਲਾਕਾਰਾਂ ਨੂੰ ਇਕੱਠੇ ਕਰਨਾ ਹੈ ਤਾਂ ਜੋ ਏਕਤਾ, ਸੱਭਿਆਚਾਰ, ਪਰੰਪਰਾ ਅਤੇ ਰਚਨਾਤਮਕਤਾ ਦਾ ਜਸ਼ਨ ਮਨਾਉਣ ਮਨਾਇਆ ਜਾ ਸਕੇ। ਇਸ ਪ੍ਰੋਗਰਾਮ ਦੌਰਾਨ ਸੀਜੀਸੀ ਲਾਂਡਰਾਂ ਵਿੱਚ 10 ਸਾਲ, 15 ਸਾਲ ਅਤੇ 20 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਕੁੱਲ 169 ਕਰਮਚਾਰੀਆਂ ਨੂੰ ਪਹਿਲੇ ਦਿਨ ਨਕਦ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਕੈਂਪਸ ਵਿੱਚ ਸੀਜੀਸੀਅਨਜ਼ ਵੱਲੋਂ ਪੇਸ਼ ਕੀਤੇ ਇੱਕ ਸ਼ਾਨਦਾਰ ‘ਪਰਿਵਰਤਨ ਜਲਸੇ (ਜਲੂਸ)’ ਨਾਲ ਕੀਤੀ ਗਈ। ਇਸ ਉਪਰੰਤ ਇੱਕ ਜੋਸ਼ ਭਰਪੂਰ ਫਲੈਸ਼ ਮੋਬ ਦਾ ਆਯੋਜਨ ਵੀ ਕੀਤਾ ਗਿਆ।ਇਸ ਪ੍ਰੋਗਰਾਮ ਲਈ ਸੱਦੇ ਗਏ ਪਤਵੰਤਿਆਂ ਦਾ ਸੱਭਿਆਚਾਰਕ ਗਿਆਨ ਦੀ ਭਾਵਨਾ ਦੇ ਪ੍ਰਤੀਕ ਰਵਾਇਤੀ ਦੀਪ ਜਗਾਉਣ ਦੀ ਰਸਮ ਜ਼ਰੀਏ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਮਲਕੀਤ ਰੌਣੀ, ਸ਼ਵਿੰਦਰ ਮਾਹਲ ਅਤੇ ਰਾਜ ਧਾਲੀਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਨਾਲ ਇਸ ਪ੍ਰੋਗਰਾਮ ਵਿੱਚ ਸੀਜੀਸੀ ਲਾਂਡਰਾ ਦੇ ਪ੍ਰਧਾਨ ਸ.ਰਸ਼ਪਾਲ ਸਿੰਘ, ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਚੇਅਰਮੈਨ, ਕੈਂਪਸ ਡਾਇਰੈਕਟਰ ਡਾ.ਪੀਐਨ ਰੀਸ਼ੀਕੇਸ਼ਾ, ਡੀਨ ਵਿਿਦਆਰਥੀ ਭਲਾਈ ਸੀਜੀਸੀ ਲਾਂਡਰਾ ਦੇ ਗਗਨਦੀਪ ਕੌਰ ਭੁੱਲਰ ਅਤੇ ਸੰਸਥਾ ਦੇ ਵੱਖ-ਵੱਖ ਵਿਭਾਗਾਂ ਦੇ ਡਾਇਰੈਕਟਰ ਅਤੇ ਡੀਨ ਆਦਿ ਨੇ ਸ਼ਮੂਲੀਅਤ ਕੀਤੀ।
ਇਸ ਪ੍ਰੋਗਰਾਮ ਦੇ ਪਹਿਲੇ ਦਿਨ ਮਨਮੋਹਕ ਪ੍ਰਦਰਸ਼ਨਾਂ ਦੀ ਇੱਕ ਲੜੀ ਪ੍ਰਸਤੁਤ ਕੀਤੀ ਗਈ ਜਿਸ ਵਿੱਚ ਕਲਾਸੀਕਲ ਡਾਂਸ, ਫੁਟਲੂਜ਼ ਅਤੇ ਰਿਦਮ ਆਫ਼ ਪੰਜਾਬ ਸ਼੍ਰੇਣੀਆਂ ਵਿੱਚ ਫੁੱਟ ਟੈਪਿੰਗ ਗਰੁੱਪ ਡਾਂਸ ਪੇਸ਼ਕਾਰੀ ਦੇ ਨਾਲ-ਨਾਲ ਦਿਲ ਨੂੰ ਮੋਹ ਲੈਣ ਵਾਲੀ ਸੰਸਕ੍ਰਿਤੀ ਸ਼੍ਰੇਣੀ ਵਿੱਚ ਖੇਤਰੀ ਪਹਿਰਾਵੇ ਅਤੇ ਕਲਾ ਦਾ ਪ੍ਰਦਰਸ਼ਨ ਆਦਿ ਸ਼ਾਮਲ ਸੀ। ਇਸ ਦੇ ਨਾਲ ਹੀ ਹੈਂਡ ਕਢਾਈ, ਕੁਇਲੰਿਗ, ਕੈਨਵਸ ਪੇਂਟਿੰਗ, ਸਟਾਈਨ ਪੇਂਟਿੰਗ, ਬੇਹਤਰੀਨ ਰਹਿੰਦ ਖੂੰਹਦ ਦੀ ਵਰਤੋਂ ਕਰਦੇ ਹੋਏ ਪਹਿਰਾਵੇ ਬਣਾਉਣਾ, ਸੋਲੋ ਗਾਇਨ ਅਤੇ ਬੈਂਡ ਪੇਸ਼ਕਾਰੀ ਸਣੇ ਮੁਕਾਬਲੇ ਦੀਆਂ ਸ਼੍ਰੇਣੀਆਂ ਵਿੱਚ ਐਸਡੀ ਕਾਲਜ, ਸੀਜੀਸੀ ਝੰਜੇੜੀ, ਚਿਤਕਾਰਾ, ਐਮਿਟੀ ਯੂਨੀਵਰਸਿਟੀ ਆਦਿ ਸਣੇ ਖੇਤਰ ਦੀਆਂ 15 ਤੋਂ ਵੱਧ ਸੱਦੀਆਂ ਗਈਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਿਦਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।
ਆਪਣੇ ਉਦਘਾਟਨੀ ਭਾਸ਼ਣ ਵਿੱਚ ਸੀਜੀਸੀ ਲਾਂਡਰਾ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਰਿਵਰਤਨ ਸਿਰਫ਼ ਇੱਕ ਪ੍ਰੋਗਰਾਮ ਨਹੀਂ ਹੈ ਸਗੋਂ ਇਹ ਸੰਸਥਾ ਦੀ ਵਿਿਭੰਨਤਾ ਅਤੇ ਵਿਰਾਸਤ ਦਾ ਜਸ਼ਨ ਹੈ ਜੋ ਕਿ ਸਾਡੇ ਸਮੂਹ ਸੀਜੀਸੀ ਪਰਿਵਾਰ ਨੂੰ ਮਜ਼ਬੂਤ ਬਣਾਉਂਦਾ ਹੈ।ਇਸ ਉਪਰੰਤ ਉਨ੍ਹਾਂ ਨੇ ਸੰਸਥਾ ਦੇ ਵਿਿਦਆਰਥੀਆਂ ਸਣੇ ਪੂਰੇ ਸੀਜੀਸੀ ਭਾਈਚਾਰੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਵੱਲੋਂ ਕੀਤੇ ਅਣਥੱਕ ਯਤਨਾਂ, ਸਮਰਪਣ ਅਤੇ ਸਖ਼ਤ ਮਿਹਨਤ ਤੇ ਮਾਣ ਮਹਿਸੂਸ ਕਰਦਿਆਂ 24 ਸਾਲਾਂ ਦੀ ਸ਼ਾਨਦਾਰ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਲਈ ਪਾਏ ਯੋਗਦਾਨ ਲਈ ਸਮੂਹ ਸੀਜੀਸੀ ਪਰਿਵਾਰ ਦਾ ਧੰਨਵਾਦ ਵੀ ਕੀਤਾ।
ਇਸ ਉਪਰੰਤ ਸੀਜੀਸੀ ਲਾਂਡਰਾ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਸਾਲ ਦੇ ਥੀਮ ‘ਕਲਚਰਸ ਕਨੈਕਟਿੰਗ ਕਮਿਊਨਿਟੀਜ਼’ ਦਾ ਸਾਰ ਵਿਿਦਆਰਥੀਆਂ ਦੇ ਪ੍ਰਦਰਸ਼ਨ ਅਤੇ ਭਾਗੀਦਾਰੀ ਵਿੱਚ ਝਲਕਦਾ ਹੈ ਅਤੇ ਇਹ ਦੇਖਣਾ ਪ੍ਰੇਰਨਾਦਾਇਕ ਹੈ ਕਿ ਕਿਵੇਂ ਕਲਾ ਅਤੇ ਸੱਭਿਆਚਾਰਕ ਪਾੜੇ ਨੂੰ ਪੂਰਾ ਕਰ ਸਕਦੇ ਹਨ ਅਤੇ ਭਾਈਚਾਰਿਆਂ ਨੂੰ ਇਕਸੁਰਤਾ ਵਿੱਚ ਲਿਆ ਸਕਦੇ ਹਨ।
ਪਰਿਵਰਤਨ ਦਾ ਪਹਿਲਾ ਦਿਨ ਮਨਮੋਹਕ ਪ੍ਰਦਰਸ਼ਨਾਂ ਨਾਲ ਭਰਪੂਰ ਸੀ, ਜਿਸ ਵਿੱਚ ਰਿਟਜ਼ ਕੰਟੋਰ ਫੈਸ਼ਨ ਸ਼ੋਅ ਵੀ ਸ਼ਾਮਲ ਸੀ। ਇਸ ਵਿੱਚ ਜੀਵੰਤ ਰਵਾਇਤੀ ਅਤੇ ਸਮਕਾਲੀ ਪਹਿਰਾਵੇ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਸ਼ਾਮ ਨੂੰ ਜ਼ੋਸ਼ ਭਰਪੂਰ ਇੱਕ ਡੀਜੇ ਪਾਰਟੀ ਦੇ ਨਾਲ ਇਸ ਪ੍ਰੋਗਰਾਮ ਦੇ ਪਹਿਲੇ ਦਿਨ ਦੀ ਸਫਲਤਾਪੂਰਵਕ ਸਮਾਪਤੀ ਹੋਈ।