ਸਰਕਾਰੀ ਪ੍ਰਇਮਰੀ ਸਕੂਲ ਭਗਤਾ ਭਾਈ ਦੇ ਬੱਚਿਆਂ ਨੂੰ ਕਾਪੀਆਂ ਵੰਡੀਆਂ
ਅਸ਼ੋਕ ਵਰਮਾ
ਬਠਿੰਡਾ,10ਅਕਤੂਬਰ2024: ਭਗਤਾ ਭਾਈ ਦੇ ਉੱਘੇ ਕਾਰੋਬਾਰੀ ਕ੍ਰਿਸ਼ਨ ਵਰਮਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੱਸ ਅੱਡਾ ਭਗਤਾ ਦੇ ਬੱਚਿਆਂ ਨੂੰ ਕਾਪੀਆਂ ਵੰਡੀਆਂ ਹਨ । ਇਸ ਮੌਕੇ ਕ੍ਰਿਸ਼ਨ ਵਰਮਾ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬੱਚਿਆਂ ਦੀ ਸਿੱਖਿਆ ਲਈ ਜੋ ਵੀ ਸੰਭਵ ਯਤਨ ਕਰ ਸਕਦੇ ਹਾਂ ਕਰਾਂਗੇ। ਉਹਨਾਂ ਆਪਣੇ ਬਚਪਨ ਦੀਆਂ ਯਾਦਾਂ ਸਾਂਝੇ ਕਰਦਿਆਂ ਕਿਹਾ ਕਿ ਮੈਂ ਵੀ ਸਰਕਾਰੀ ਸਕੂਲ ਵਿੱਚੋਂ ਹੀ ਪੜ੍ਹਿ੍ਹਆ ਹਾਂ, ਅਤੇ ਆਪਣੇ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੂੰ ਕਦੇ ਵੀ ਨਹੀਂ ਭੁੱਲ ਸਕਦਾ। ਉਹਨਾਂ ਦੇ ਬੇਟੇ ਰਿਸ਼ਵ ਵਰਮਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਦੇ ਬਹੁਤੇ ਬੱਚੇ ਲੋੜਵੰਦ ਪ੍ਰੀਵਾਰਾਂ ਦੇ ਹੁੰਦੇ ਹਨ ਜੋ ਗੁਰਬਤ ਨਾਲ ਜੂਝਦੇ ਆਪਣੀ ਪੜ੍ਹਾਈ ਕਰਦੇ ਹਨ।
ਉਹਨਾਂ ਕਿਹਾ ਕਿ ਕਈ ਵਾਰ ਤਾਂ ਉਹਨਾਂ ਦੀਆਂ ਜਰੂਰੀ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ ਜਿਸ ਕਰਕੇ ਅਜਿਹੀ ਸੇਵਾ ਜਰੂਰੀ ਹੁੰਦੀ ਹੈ। ਸੈਂਟਰ ਹੈਡ ਟੀਚਰ ਹਰਜੀਤ ਸਿੰਘ ਰੁਮਾਣਾ ਨੇ ਵਰਮਾ ਪ੍ਰੀਵਾਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਉਹ ਆਏ ਸਾਲ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਜਾਂਦੇ ਹਨ। ਦੱਸਣਯੋਗ ਹੈ ਕਿ ਕ੍ਰਿਸ਼ਨ ਵਰਮਾ ਬਠਿੰਡਾ ਤੋਂ ਪੱਤਰਕਾਰ ਅਸ਼ੋਕ ਵਰਮਾ ਦੇ ਛੋਟੇ ਭਰਾ ਹਨ ਜਿੰਨ੍ਹਾਂ ਦੇ ਬੱਚਿਆਂ ਨੇ ਵੀ ਸਰਕਾਰੀ ਪ੍ਰਾਇਮਰੀ ਸਕੂਲ ਬੱਸ ਅੱਡਾ ਤੋਂ ਮੁਢਲੀ ਸਿੱਖਿਆ ਹਾਸਲ ਕੀਤੀ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਸਵਰਨ ਸਿੰਘ, ਕਰਮਜੀਤ ਕੌਰ,ਹਰਪਰਦੀਪ ਕੌਰ, ਅੰਮ੍ਰਿਤਪਾਲ ਕਲੇਰ, ਰਜਿੰਦਰ ਕੌਰ, ਮਨਦੀਪ ਕੌਰ, ਗਗਨਦੀਪ, ਬਲਜੀਤ ਸਿੰਘ ਅਤੇ ਸਿੰਕੂ ਬਾਲਾ ਹਾਜ਼ਰ ਸਨ।