ਜੋਨਲ ਪ੍ਰਧਾਨ ਖਿਡਾਰੀਆਂ ਨੂੰ ਵੱਡੀ ਗਿਣਤੀ ‘ਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ: ਜ਼ਿਲ੍ਹਾ ਸਿੱਖਿਆ ਅਫ਼ਸਰ
ਰੂਪਨਗਰ, 26 ਜੁਲਾਈ: ਸਾਲ 2024-25 ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਉਣ ਲਈ ਅੱਜ ਜੀ.ਐਮ.ਐਨ. ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਰੂਪਨਗਰ ਸ਼੍ਰੀਮਤੀ ਪਰਮਿੰਦਰ ਕੌਰ ਦੀ ਰਹਿਨੁਮਾਈ ਹੇਠ ਇਕ ਅਹਿਮ ਮੀਟਿੰਗ ਹੋਈ ਜਿੱਥੇ ਵੱਖ-ਵੱਖ ਜੋਨਲ ਪ੍ਰਧਾਨਾਂ ਨੂੰ ਖਿਡਾਰੀਆਂ ਨੂੰ ਵੱਡੀ ਗਿਣਤੀ ‘ਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਬਾਰੇ ਹਿਦਾਇਤ ਕੀਤੀ ਗਈ।
ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼੍ਰੀਮਤੀ ਸ਼ਰਨਜੀਤ ਕੌਰ ਨੇ ਦੱਸਿਆ ਇਸ ਵਿੱਚ ਸਮੂਹ ਮੈਂਬਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ, ਜੋਨਲ ਟੂਰਨਾਮੈਂਟ ਕਮੇਟੀ ਅਤੇ ਜ਼ਿਲ੍ਹੇ ਦੇ ਸਾਰੇ ਸਕੂਲਾਂ ਦੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨਾਲ ਸਾਲ 2024-25 ਦੇ ਜੋਨਲ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਉਣ ਲਈ ਇਹ ਮੀਟਿੰਗ ਕੀਤੀ ਗਈ, ਜਿਸ ਵਿੱਚ ਖੇਡਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਵੱਖ-ਵੱਖ ਜੋਨਲ ਪ੍ਰਧਾਨਾਂ ਨੂੰ ਖੇਡਾਂ ਕਰਵਾਉਣ ਲਈ ਜਿੰਮੇਵਾਰੀਆਂ ਦਿੱਤੀਆਂ ਗਈਆਂ।
ਜ਼ਿਲ੍ਹਾ ਟੂਰਨਾਮੈਂਟ ਕਮੇਟੀ ਰੂਪਨਗਰ ਦੇ ਜਨਰਲ ਸਕੱਤਰ ਪ੍ਰਿੰਸੀਪਲ ਜਗਤਾਰ ਸਿੰਘ ਲੌਗੀਆਂ ਨੇ ਇਸ ਸਾਲ ਖੇਡਾਂ ਨੂੰ ਨਵੇ ਨਿਯਮਾਂ ਤੇ ਤਕਨੀਕਾਂ ਦੀ ਜਾਣਕਾਰੀ ਦਿੰਦੇ ਹੋਏ ਵਧੀਆਂ ਤਰੀਕੇ ਨਾਲ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸੁਰਿੰਦਰਪਾਲ ਸਿੰਘ, ਪ੍ਰਿੰਸੀਪਲ ਰਾਜਿੰਦਰ ਸਿੰਘ, ਪ੍ਰਿੰਸੀਪਲ ਰਵੀ ਸ਼ੰਕਰ ਬਾਂਸਲ, ਪ੍ਰਿੰਸੀਪਲ ਇੰਦੂ, ਹਰਮਨਦੀਪ ਸਿੰਘ ਡੀਪੀਈ, ਹਰਕੀਰਤ ਸਿੰਘ ਪੀਟੀਆਈ, ਗੁਰਜੀਤ ਸਿੰਘ ਭੱਟੀ, ਸੁਖਵਿੰਦਰਪਾਲ ਸਿੰਘ ਸੁੱਖੀ, ਹਰਪ੍ਰੀਤ ਸਿੰਘ ਲੌਗੀਆਂ, ਗਗਨਦੀਪ ਸਿੰਘ ਡੀਪੀਈ, ਮਨਜਿੰਦਰ ਸਿੰਘ ਡੀਪੀਈ, ਵਰਿੰਦਰ ਸਿੰਘ ਪੀਟੀਆਈ, ਕ੍ਰਾਂਤੀਪਾਲ ਨੀਲ ਕਮਲ ਧੀਮਾਨ, ਭਗਤ ਰਾਮ, ਰਣਬੀਰ ਕੌਰ, ਗੁਰਮੀਤ ਕੌਰ, ਰਾਜਿੰਦਰ ਕੌਰ, ਗੁਰਿੰਦਰਜੀਤ ਸਿੰਘ ਮਾਨ, ਸੁਰਮੁੱਖ ਸਿੰਘ, ਰਵਿੰਦਰ ਸਿੰਘ, ਬਲਜਿੰਦਰ ਸਿੰਘ, ਦਵਿੰਦਰ ਸਿੰਘ, ਪੰਕਜ਼ ਵਸ਼ਿਸ਼ਟ, ਪੁਨੀਤ ਸਿੰਘ ਲਾਲੀ ਆਦਿ ਹਾਜ਼ਰ ਸਨ।