ਦੀਪ ਸਿੱਧੂ ਦਾ ਭਰਾ ਲੜੇਗਾ ਗਿੱਦੜਬਾਹਾ ਤੋਂ ਜ਼ਿਮਨੀ ਚੋਣ
ਚੰਡੀਗੜ੍ਹ, 16 ਸਤੰਬਰ 2024- ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਗਿੱਦੜਬਾਹਾ ਤੋਂ ਜਿਮਨੀ ਚੋਣ ਲੜਨਗੇ। ਇਸਦਾ ਐਲਾਨ MP ਸਰਬਜੀਤ ਸਿੰਘ ਖਾਲਸਾ ਨੇ ਕੀਤਾ ਹੈ। ਇਸ ਮੌਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਉਨ੍ਹਾਂ ਦੇ ਨਾਲ ਸਨ।
ਦੱਸ ਦੇਈਏ ਕਿ ਹਲਕਾ ਗਿੱਦੜਬਾਹਾ ਦੀ ਜ਼ਿਮਨੀ ਚੋਣ ਇਸ ਵਾਰ ਦਿਲਚਸਪ ਬਣਦੀ ਵਿਖਾਈ ਦੇ ਰਹੀ ਹੈ। ਜਿੱਥੇ ਅਕਾਲੀ ਦਲ ਦੇ ਡਿੰਪੀ ਢਿਲੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਚੁੱਕੇ ਹਨ, ਉੱਥੇ ਹੀ ਹੁਣ ਅੰਮ੍ਰਿਤਪਾਲ ਧੜੇ ਵਲੋਂ ਮਰਹੂਮ ਅਦਾਕਾਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ।