ਹਰਿਆਣਾ ਵਿਧਾਨਸਭਾ ਚੋਣ 2024 : ਨਾਮਜਦਗੀ ਪੱਤਰਾਂ ਦੀ ਜਾਂਚ ਪੂਰੀ, 1221 ਉਮੀਦਵਾਰਾਂ ਦੀ ਉਮੀਦਵਾਰੀ ਸਹੀ ਪਾਈ ਗਈ
ਉਮੀਦਵਾਰ 16 ਸਤੰਬਰ ਤੋਂ ਪਹਿਲਾਂ ਆਪਣੀ ਨਾਮਜਦਗੀ ਵਾਪਸ ਲੈ ਸਕਦੇ ਹਨ
ਚੰਡੀਗੜ੍ਹ, 15 ਸਤੰਬਰ 2024: ਆਉਣ ਵਾਲੇ ਵਿਧਾਨਸਭਾ ਚੋਣ 2024 ਲਈ ਭਾਰਤ ਚੋਣ ਕਮਿਸ਼ਨਰ (ਈਸੀਆਈ) ਵੱਲੋਂ ਜਾਰੀ ਚੋਣ ਪ੍ਰੋਗ੍ਰਾਮ ਅਨੁਸਾਰ, ਸਾਰੀ 90 ਵਿਧਾਨਸਭਾ ਖੇਤਰਾਂ ਲਈ ਨਾਮਜਦਗੀ ਪੱਤਰਾਂ ਦੀ ਜਾਂਚ ਸ਼ੁਕਰਵਾਰ, 13 ਸਤੰਬਰ ਨੂੰ ਪੂਰੀ ਹੋ ਗਈ। ਜਾਂਚ 22 ਜਿਲ੍ਹਿਆਂ ਵਿਚ ਸਬੰਧਿਤ ਰਿਟਰਨਿੰਗ ਅਧਿਕਾਰੀਆਂ ਦੇ ਦਫਤਰਾਂ ਵਿਚ ਕੀਤੀ ਗਈ।
1559 ਉਮੀਦਵਾਰਾਂ ਵੱਲੋਂ ਦਾਖਲ 1746 ਨਾਮਜਦਗੀਆਂ ਦੀ ਜਾਂਚ ਦੌਰਾਨ, ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 1221 ਉਮੀਦਵਾਰਾਂ ਦੀ ਉਮੀਦਵਾਰੀ ਵੈਧ ਪਾਈ ਗਈ। 338 ਉਮੀਦਵਾਰਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਗਈ।
ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਸਾਰੇ 22 ਜਿਲ੍ਹਿਆਂ ਵਿਚ ਜਾਂਚ ਪ੍ਰਕ੍ਰਿਆ ਦੇ ਬਾਰੇ ਵਿਚ ਵਿਸਤਾਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪੰਚਕੂਲਾ ਜਿਲ੍ਹੇ ਵਿਚ 22 ਉਮੀਦਵਾਰਾਂ ਦੀ ਉਮੀਦਵਾਰੀ ਵੈਧ ਪਾਈ ਗਈ। ਅੰਬਾਲਾ ਜਿਲ੍ਹੇ ਵਿਚ 43, ਯਮੁਨਾਨਗਰ ਜਿਲ੍ਹੇ ਵਿਚ 45, ਕੁਰੂਕਸ਼ੇਤਰ ਜਿਲ੍ਹੇ ਵਿਚ 58, ਕੈਥਲ ਜਿਲ੍ਹੇ ਵਿਚ 68, ਕਰਨਾਲ ਜਿਲ੍ਹੇ ਵਿਚ 65 ਉਮੀਦਵਾਰਾਂ ਦੀ ਉਮੀਦਵਾਰੀ ਵੈਥ ਵਾਈ ਗਈ। ਇਸੀ ਤਰ੍ਹਾ ਪਾਣੀਪਤ ਜਿਲ੍ਹੇ ਵਿਚ 42 ਉਮੀਦਵਾਰਾਂ ਦੀ ਉਮੀਦਵਾਰੀ ਵੈਧ ਪਾਈ ਗਈ। ਸੋਨੀਪਤ ਜਿਲ੍ਹੇ ਵਿਚ 72, ਜੀਂਦ ਜਿਲ੍ਹੇ ਵਿਚ 85, ਫਤਿਹਾਬਾਦ ਜਿਲ੍ਹੇ ਵਿਚ 46, ਸਿਰਸਾ ਜਿਲ੍ਹੇ ਵਿਚ 66, ਹਿਸਾਰ ਜਿਲ੍ਹੇ ਵਿਚ 112 ਅਤੇ ਭਿਵਾਨੀ ਜਿਲ੍ਹੇ ਵਿਚ 69 ਉਮੀਦਵਾਰਾਂ ਦੀ ਉਮੀਦਵਾਰੀ ਵੈਧ ਪਾਈ ਗਈ। ਚਰਖੀ ਦਾਦਰੀ ਜਿਲ੍ਹੇ ਵਿਚ 36 ਉਮੀਦਵਾਰਾਂ ਦੀ ਉਮੀਦਵਾਰੀ ਵੈਧ ਪਾਈ ਗਈ। ਰੋਹਤਕ ਜਿਲ੍ਹੇ ਵਿਚ 60, ਝੱਜਰ ਜਿਲ੍ਹੇ ਵਿਚ 51, ਮਹੇਂਦਰਗੜ੍ਹ ਜਿਲ੍ਹੇ ਵਿਚ 46, ਰਿਵਾੜੀ ਜਿਲ੍ਹੈ ਵਿਚ 42, ਗੁਰੂਗ੍ਰਾਮ ਜਿਲ੍ਹੇ ਵਿਚ 62, ਨੁੰਹ ਜਿਲ੍ਹੇ ਵਿਚ 23, ਪਲਵਲ ਜਿਲ੍ਹੇ ਵਿਚ 52 ਅਤੇ ਫਰੀਦਾਬਾਦ ਜਿਲ੍ਹੇ ਵਿਚ 56 ਉਮੀਦਵਾਰਾਂ ਦੀ ਨਾਮਜਦਗੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੈਧ ਪਾਏ ਗਏ।
ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਉਮੀਦਵਾਰ 16 ਸਤੰਬਰ, 2024 ਤਕ ਆਪਣੀ ਨਾਮਜਦਗੀ ਵਾਪਸ ਲੈ ਸਕਦੇ ਹਨ। ਇਸ ਦੇ ਬਾਅਦ ਸਾਰੀ 90 ਵਿਧਾਨਸਭਾ ਖੇਤਰਾਂ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਆਖੀਰੀ ਲਿਸਟ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ ਉਸੀ ਦਿਨ ਸਬੰਧਿਤ ਰਿਟਰਨਿੰਗ ਅਧਿਕਾਰੀਆਂ ਵੱਲੋਂ ਚੋਣ ਚਿੰਨ੍ਹ ਅਲਾਟ ਕੀਤੇ ਜਾਣਗੇ। ਚੋਣ 5 ਅਕਤੂਬਰ, 2024 ਨੁੰ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਨਿਰਧਾਰਿਤ ਹੈ।