ਅਮਿਤ ਸ਼ਾਹ, ਰਾਜਨਾਥ ਸਿੰਘ, ਅਤੇ ਨਿਤਿਨ ਗਡਕਰੀ ਨੂੰ ਵੇਖੋ ਕਿਹੜਾ ਮਹਿਕਮਾ ਮਿਲਿਆ ?
ਚੰਡੀਗੜ੍ਹ, 11 ਜੂਨ 2024 : ਮੋਦੀ 3.0 ਕੈਬਨਿਟ ਵਿੱਚ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਅਮਿਤ ਸ਼ਾਹ ਨੂੰ ਮੁੜ ਗ੍ਰਹਿ ਮੰਤਰੀ, ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ, ਨਿਤਿਨ ਗਡਕਰੀ ਨੂੰ ਸੜਕੀ ਆਵਾਜਾਈ ਮੰਤਰੀ ਬਣਾਇਆ ਗਿਆ ਹੈ। ਐੱਸ ਜੈਸ਼ੰਕਰ ਵਿਦੇਸ਼ ਮੰਤਰਾਲੇ ਕੋਲ ਹੀ ਰਹਿਣਗੇ। ਨਿਰਮਲਾ ਸੀਤਾਰਮਨ ਨੂੰ ਫਿਰ ਤੋਂ ਵਿੱਤ ਮੰਤਰੀ, ਅਸ਼ਵਿਨੀ ਵੈਸ਼ਨਵ ਨੂੰ ਫਿਰ ਤੋਂ ਰੇਲ ਮੰਤਰੀ ਬਣਾਇਆ ਗਿਆ ਹੈ। ਪੀਯੂਸ਼ ਗੋਇਲ ਵਣਜ ਅਤੇ ਉਦਯੋਗ ਮੰਤਰੀ ਵੀ ਬਣੇ ਰਹਿਣਗੇ।