ਅੰਮ੍ਰਿਤਸਰ: ਰਾਮ ਤੀਰਥ ਰੋਡ ਡੀਟੀਓ ਦਫਤਰ ਦੇ ਬਾਹਰ ਬਣ ਰਹੀ ਬਿਲਡਿੰਗ ਦੀ ਡਿੱਗੀ ਕੰਧ, ਚਾਰ ਦੇ ਕਰੀਬ ਗੱਡੀਆਂ ਨੂੰ ਹੋਇਆ ਨੁਕਸਾਨ
ਗੁਰਪ੍ਰੀਤ ਸਿੰਘ
- ਇੱਕ ਗੱਡੀ ਹੋਈ ਪੂਰੀ ਤਰ੍ਹਾਂ ਨਾ ਖਤਮ। ਪੁਲਿਸ ਪਹੁੰਚੀ ਮੌਕੇ ਤੇ ਕਰ ਰਹੀ ਹ ਜਾਂਚ
ਅੰਮ੍ਰਿਤਸਰ, 26 ਜੁਲਾਈ 2024 - ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੇ ਇੱਕ ਬਿਲਡਿੰਗ ਦੀ ਉਸਾਰੀ ਚੱਲ ਰਹੀ ਸੀ ਅਤੇ ਇਸ ਉਸਾਰੀ ਦੇ ਦੌਰਾਨ ਇੱਕ ਕੰਧ ਡਿੱਗਣ ਕਾਰਨ ਚਾਰ ਦੇ ਕਰੀਬ ਗੱਡੀਆਂ ਪੂਰੀ ਤਰ੍ਹਾਂ ਨਾਲ ਚੱਕਣਾਚੂਰ ਹੋ ਗਈਆਂ ਉਥੇ ਹੀ ਇੱਕ ਗੱਡੀ ਦਾ ਪੂਰੀ ਤਰਹਾਂ ਨਾਲ ਟੋਟਾ ਲੋਸ ਹੋ ਗਈ ਜਿਸ ਤੋਂ ਬਾਅਦ ਗੱਡੀ ਦੇ ਮਾਲਕ ਵੱਲੋਂ ਪੁਲਿਸ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਗੱਡੀਆਂ ਨੂੰ ਹਰਾਸਤ ਚ ਲੈ ਕੇ ਜੋ ਬਿਲਡਿੰਗ ਦਾ ਮਾਲਕ ਹੈ ਉਸ ਖਿਲਾਫ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਉਥੇ ਹੀ ਪੀੜਿਤ ਵਿਅਕਤੀ ਵੱਲੋਂ ਉਸਨੂੰ ਇਨਸਾਫ ਮਿਲੇ ਇਸ ਲਈ ਪੁਲਿਸ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਜਾ ਰਹੀ ਹੈ।
ਉੱਥੇ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਤੇ ਇੱਕ ਕੰਧ ਡਿੱਗਣ ਕਾਰਨ ਗੱਡੀਆਂ ਨੂੰ ਨੁਕਸਾਨ ਹੋਇਆ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਉਹਨਾਂ ਨੇ ਵੇਖਿਆ ਕਿ ਇੱਕ ਗੱਡੀ ਪੂਰੀ ਤਰ੍ਹਾਂ ਨਾਲ ਟੋਟਲ ਲੋਸ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਜੋ ਵੀ ਇਸ ਪਿੱਛੇ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।