← ਪਿਛੇ ਪਰਤੋ
ਆਸਮਾਨੀ ਬਿਜਲੀ ਡਿੱਗਣ ਕਾਰਨ ਮਾਪਿਆਂ ਦੇ ਕਮਾਊ ਪੁੱਤ ਦੀ ਹੋਈ ਮੌਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 1 ਮਾਰਚ 2024 - ਕਪੂਰਥਲਾ ਦੇ ਪਿੰਡ ਸਿੱਧਵਾਂ ਦੋਨਾਂ ਵਿਖੇ ਇੱਕ ਨੌਜਵਾਨ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਜਸਪ੍ਰੀਤ ਸਿੰਘ ਜੱਸੀ ਪਿੰਡ ਸਿੱਧਵਾਂ ਦੋਨਾਂ ਦਾ ਵਸਨੀਕ ਸੀ। ਉਹ ਆਪਣੇ ਖੇਤਾਂ ਵਿੱਚ ਆਲੂਆਂ ਦੀ ਪਟਾਈ ਦਾ ਕੰਮ ਕਰ ਰਿਹਾ ਸੀ ਤਾਂ ਅਚਾਨਕ ਖ਼ਰਾਬ ਮੌਸਮ ਕਾਰਨ ਜਸਪ੍ਰੀਤ ਸਿੰਘ 'ਤੇ ਬਿਜਲੀ ਡਿੱਗ ਗਈ। ਜਿਸ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
Total Responses : 25561