ਐਕਸੀਡੈਂਟ ਪੀੜਤ ਦੀ ਮਦਦ ਕਰਨ ਵਾਲੇ ਨੂੰ 15 ਅਗਸਤ ਨੂੰ ਕੀਤਾ ਜਾਏਗਾ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ 26 ਜੁਲਾਈ ਜ਼ਿਲ੍ਹਾ ਟ੍ਰੈਫਿਕ ਪੁਲਿਸ ਐਜੂਕੇਸ਼ਨ ਸੈਲ ਵੱਲੋਂ ਅੱਜ ਸ਼ਾਂਤੀ ਦੇਵੀ ਆਰਿਆ ਮਹਿਲਾ ਕਾਲਜ ਦੀਨਾਨਗਰ ਵਿਚ ਪ੍ਰਿੰਸੀਪਲ ਡਾਕਟਰ ਸੁਸ਼ਮਾ ਗੁਪਤਾ ਜੀ ਦੇ ਸਹਿਯੋਗ ਨਾਲ ਕਾਲਜ ਦੀ ਲੜਕੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ।
ਸੈਮੀਨਾਰ ਵਿੱਚ ਟ੍ਰੈਫਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਵਲੋਂ ਟ੍ਰੈਫ਼ਿਕ ਸਟਾਫ਼ ਦੀਨਾਨਗਰ ਵਲੋਂ ਏ ਐਸ ਆਈ ਵਿਜੇ ਕੁਮਾਰ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਏ ਐਸ ਆਈ ਸੁਭਾਸ਼ ਚੰਦਰ ਅਤੇ ਏ ਐਸ ਆਈ ਅਮਨਦੀਪ ਸਿੰਘ ਸ਼ਾਮਿਲ ਸੀ।
ਸੈਮੀਨਾਰ ਵਿੱਚ ਵਿਦਿਆਰਥਣਾਂ ਨੂੰ ਦਸਿਆ ਕਿ ਸਕੂਟੀ ਚਲਾਉਂਦੇ ਵਕਤ ਹੈਲਮੇਟ ਪਾ ਕੇ ਰਖਣਾ ਚਾਹੀਦਾ ਹੈ ਕਿਉਂਕਿ ਹੈਲਮੇਟ ਸਿਰ ਦਾ 90 % ਬਚਾਵ ਕਰਦਾ ਹੈ।ਵਾਹਨ ਦੇ ਕਾਗਜਾਤ ਆਪਣੇ ਕੋਲ ਰਖਣੇ ਚਾਹੀਦੇ ਹੈ।ਵਾਹਨ ਚਲਾਉਂਦੇ ਮੋਬਾਇਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ।ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਡਰਾਈਵਰ ਵਲੋ ਜਾ ਉਸ ਦੇ ਨਾਲ ਬੈਠੀ ਹੋਈ ਸਵਾਰੀ ਨੂੰ ਸੀਟ ਬੈਲਟ ਲਗਾ ਕੇ ਰਖਣੀ ਚਾਹੀਦੀ ਹੈ। ਇਸ ਗਲ ਦਾ ਡਰਾਈਵਰ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।ਜੇਕਰ ਪਿੱਛੇ ਬੈਠੀ ਸਵਾਰੀ ਨੇ ਸੀਟ ਬੈਲਟ ਨਾ ਲਗਾਈ ਹੋਵੇਗੀ ਤਾਂ ਉਸਨੂੰ ਵੀ ਜੁਰਮਾਨਾ ਪਾਇਆ ਜਾਵੇਗਾ ਅਤੇ ਜੇਕਰ ਕੋਈ ਬੱਚਾ 18 ਸਾਲ ਤੋਂ ਘੱਟ ਉਮਰ ਦਾ ਬਿਨਾਂ ਲਾਇਸੈਂਸ ਤੋਂ ਵਾਹਨ ਡਰਾਈਵ ਕਰਦਾ ਹੈ ਜੇਕਰ ਉਸ ਤੋਂ ਕੋਈ ਐਕਸੀਡੈਂਟ ਹੋ ਜਾਵੇ ਤਾਂ ਇਸ ਦੇ ਜ਼ਿੰਮੇਵਾਰ ਵੀ ਉਸਦੇ ਮਾਂ ਬਾਪ ਹੋਣਗੇ ਜਾਂ ਜਿਸ ਆਦਮੀ ਦਾ ਇਹ ਵਾਹਨ ਹੋਵੇਗਾ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ 16 ਤੋਂ 18 ਸਾਲ ਦੇ ਬੱਚੇ ਵੀ ਹੁਣ ਅਪਣੇ ਲਾਇਸੈਂਸ ਬਣਾ ਸਕਦੇ ਹਨ ਅਤੇ ਬਿਨਾਂ ਗੇਅਰ ਵਾਲੇ ਵਾਹਨ ਚਲਾ ਸਕਦੇ ਹੈ।ਸੈਮੀਨਾਰ ਵਿਚ ਦਸਿਆ ਗਿਆ ਕਿ ਜੇਕਰ ਕੋਈ ਵਿਅਕਤੀ ਐਕਸੀਡੈਂਟ ਪੀੜਤ ਦੀ ਮਦਦ ਕਰਦਾ ਹੈ ਤਾਂ ਉਸ ਨੂੰ ਨਕਦ ਇਨਾਮ ਦਿੱਤਾ ਜਾਵੇਗਾ ਅਤੇ 15 ਅਗਸਤ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਦੇ ਨਾਲ ਕਾਲਜ ਦੇ ਵਿਦਿਆਰਥੀਆਂ ਨੂੰ ਨਸ਼ਿਆ ਦੇ ਬੁਰੇ ਪ੍ਰਭਾਵ ਬਾਰੇ ਦੱਸਿਆ ਗਿਆ ਕਿ ਨਸ਼ਾ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ।ਇਸ ਦੇ ਨਾਲ ਨਸ਼ੇ ਦੇ ਵਿਰੁੱਧ ਹੈਲਪ ਲਾਈਨ ਨੰਬਰ ਬਾਰੇ ਦੱਸਿਆ ਗਿਆ।
ਸੈਮੀਨਾਰ ਵਿੱਚ ਮੌਜੂਦ ਕਾਲਜ ਦੀਆਂ ਵਿਦਿਆਰਥਣਾਂ ਨੇ ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ ਅਤੇ ਕਾਲਜ ਦੇ ਸਟਾਫ਼ ਐਨ ਸੀ ਸੀ ਲੈਫਟੀਨੈਂਟ ਡਾਕਟਰ ਅੰਜਨਾ ਮਲਹੋਤਰਾ,ਡਾਕਟਰ ਸੰਗੀਤਾ ਮਲਹੋਤਰਾ ਐਨ ਐਸ ਐਸ,ਰਮਾ ਕਪੂਰ ਨੇ ਆਏ ਹੋਏ ਟ੍ਰੈਫਿਕ ਕਰਮਚਾਰੀਆ ਦਾ ਧੰਨਵਾਦ ਕੀਤਾ।