ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਸਰਕਾਰ ਦੀ ਕਾਰਗੁਜਾਰੀ 'ਤੇ ਮੁੜ ਚੁੱਕੇ ਸਵਾਲ
ਚੰਡੀਗੜ੍ਹ, 24 ਅਪ੍ਰੈਲ 2024- ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸੀਐੱਮ ਮਾਨ ਨੇ ਵੱਡਾ ਦੋਸ਼ ਲਾਉਂਦਿਆਂ ਹੋਇਆ ਸੋਸ਼ਲ ਮੀਡੀਆ ਤੇ ਲੰਮੀ ਚੌੜੀ ਪੋਸਟ ਵਿਚ ਕਈ ਸਵਾਲ ਚੁੱਕੇ ਹਨ। ਬੇਅਬਦੀ ਦੇ ਮੁੱਦਿਆਂ ਤੋਂ ਲੈ ਕੇ ਕੁੰਵਰ ਨੇ ਆਪਣੀ ਨੌਕਰੀ ਛੱਡਣ ਅਤੇ ਨਿੱਜੀ ਰਾਏ ਤੱਕ ਦਾ ਜਿਕਰ ਕੀਤਾ ਹੈ। ਕੁੰਵਰ ਨੇ ਆਪਣੀ ਪੋਸਟ ਵਿਚ , ਬੇਅਬਦੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦਾ ਸਰਕਾਰ ਤੇ ਦੋਸ਼ ਲਾਇਆ ਹੈ। ਕੁੰਵਰ ਵਿਜੇ ਪ੍ਰਤਾਪ ਨੇ ਇਥੋ ਤੱਕ ਵੀ ਲਿਖਿਆ ਹੈ ਕਿ, ਹੁਣ ਇਨਸਾਫ਼ ਦਾ ਸਵਾਲ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵੱਲੋਂ ਜ਼ਰੂਰ ਦਿੱਤਾ ਜਾਵੇਗਾ।
ਉਨ੍ਹਾਂ ਨੇ ਪੋਸਟ ਵਿਚ ਸੀਐੱਮ ਨੂੰ ਕੋਟ ਕਰਦੇ ਹੋਏ ਲਿਖਿਆ ਕਿ, ਜੇ ਅੱਜ ਤੁਸੀਂ ਮੇਰੀ "ਨਿੱਜੀ ਰਾਏ" ਕਹਿ ਰਹੇ ਹੋ, ਤਾਂ ਮੇਰੀ "ਨਿੱਜੀ ਰਾਏ" ਦਾ ਉਸ ਕੁਰਸੀ ਨਾਲ ਬਹੁਤ ਹੀ ਨੇੜਲਾ ਸਬੰਧ ਹੈ ਜਿਸ 'ਤੇ ਤੁਸੀਂ ਬਿਰਾਜਮਾਨ ਹੋ। ਤੁਹਾਨੂੰ ਯਾਦ ਹੈ 2017 ਦੀਆਂ ਚੋਣਾਂ, ਤੁਸੀਂ ਆਪ ਵੀ ਜਲਾਲਾਬਾਦ ਤੋਂ ਹਾਰ ਗਏ ਸੀ। ਪਰ ਤੁਹਾਡੇ ਨਾਲ 2022 ਵਿੱਚ, ਇਹ ਮੇਰੀ "ਨਿੱਜੀ ਰਾਏ" ਸੀ, ਇਹ ਬੇਅਦਬੀ ਦਾ ਮੁੱਦਾ ਸੀ ਅਤੇ ਮੈਂ ਵੀ ਸੀ। ਤੁਸੀਂ ਮੇਰੀ ਫੋਟੋ ਪੰਜਾਬ ਦੇ ਹਰ ਜ਼ਿਲੇ ਦੇ ਹਰ ਚੌਕ-ਚੌਰਾਹੇ 'ਤੇ ਲਗਾਈ ਸੀ। ਤੁਸੀਂ ਆਪ ਜਿੱਤੇ ਅਤੇ ਪੰਜਾਬ ਦੀ ਜਨਤਾ ਨੇ ਤੁਹਾਨੂੰ 92 ਵਿਧਾਇਕ ਦਿੱਤੇ। ਜਿੱਥੋਂ ਤੱਕ ਇਨਸਾਫ਼ ਦਾ ਸਵਾਲ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵੱਲੋਂ ਜ਼ਰੂਰ ਕੀਤਾ ਜਾਵੇਗਾ।